Connect with us

ਅਪਰਾਧ

ਸਕਰੈਪ ਕਾਰੋਬਾਰੀ ਕੋਲੋਂ ਲੁੱਟੀ ਨਕਦੀ, ਮੁਲਜ਼ਮਾਂ ਦੀ ਹੋਈ ਸ਼ਨਾਖ਼ਤ

Published

on

Cash looted from scrap dealer, accused identified

ਲੁਧਿਆਣਾ : ਸਕਰੈਪ ਵੇਚਣ ਦੇ ਬਹਾਨੇ ਦੁਕਾਨ ਤੇ ਆਏ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਨੇ ਸਕਰੈਪ ਕਾਰੋਬਾਰੀ ਕੋਲੋਂ ਪਿਸਤੌਲ ਦੀ ਨੋਕ ਤੇ ਨਕਦੀ ਅਤੇ ਮੋਬਾਈਲ ਫੋਨ ਲੁੱਟ ਲਿਆ| ਤਫ਼ਤੀਸ਼ ਤੇ ਦੌਰਾਨ ਮੁਲਜ਼ਮਾਂ ਦੀ ਸ਼ਨਾਖਤ ਕੀਤੀ ਗਈ। ਇਸ ਮਾਮਲੇ ਵਿੱਚ ਥਾਣਾ ਸਾਹਨੇਵਾਲ ਦੀ ਪੁਲਿਸ ਨੇ ਜੈਨ ਕਲੋਨੀ ਡਾਬਾ ਦੇ ਰਹਿਣ ਵਾਲੇ ਰਾਹੁਲ ਗੋਇਲ ਦੀ ਸ਼ਿਕਾਇਤ ਤੇ ਜਸਪਾਲ ਬਾਂਗਰ ਦੇ ਵਾਸੀ ਆਕਾਸ਼ ਕੁਮਾਰ, ਨਿਊ ਮਹਾਂ ਦੇਵ ਨਗਰ ਦੇ ਰਹਿਣ ਵਾਲੇ ਪਰਦੀਪ ਪਾਂਡੇ ,ਖਮਾਣੋਂ ਦੇ ਵਾਸੀ ਅਮਨ ਗੁਪਤਾ ਵਜੋਂ ਹੋਈ ਹੈ|

ਜਾਣਕਾਰੀ ਦਿੰਦਿਆਂ ਰਾਹੁਲ ਗੋਇਲ ਨੇ ਦੱਸਿਆ ਕਿ ਉਹ ਰੁਦਰਾ ਇਨਕਲੇਵ ਲੋਹਾਰ ਵਿਚ ਗੋਇਲ ਸਕਰੈਪ ਨਾਮ ਦੀ ਦੁਕਾਨ ਚਲਾਉਂਦਾ ਹੈ| ਸਵੇਰੇ 9 ਵਜੇ ਦੇ ਕਰੀਬ ਰਾਹੁਲ ਦੁਕਾਨ ਤੇ ਮੌਜੂਦ ਸੀ, ਇਸ ਦੌਰਾਨ ਮੋਟਰਸਾਈਕਲ ਤੇ ਸਵਾਰ ਹੋ ਕੇ ਆੲੇ ਤਿੰਨ ਨੌਜਵਾਨਾਂ ਨੇ ਸਕਰੈਪ ਵੇਚਣ ਦੀ ਗੱਲ ਕਹੀ। ਰਾਹੁਲ ਨੇ ਜਿਸ ਤਰ੍ਹਾਂ ਹੀ ਕੰਢੇ ਵਲ ਗਿਆ ਤਾਂ ਨੌਜਵਾਨਾਂ ਚੋਂ ਇੱਕ ਨੇ ਪਿਸਤੌਲ ਕੱਢ ਲਈ| ਮੁਲਜ਼ਮਾ ਨੇ ਰਾਹੁਲ ਦੀ ਪੁੜਪੜੀ ਤੇ ਪਿਸਤੌਲ ਰੱਖ ਕੇ ਉਸ ਕੋਲੋਂ 15 ਹਜ਼ਾਰ ਰੁਪਏ ਦੀ ਨਕਦੀ ਅਤੇ ਮੋਬਾਈਲ ਫੋਨ ਲੁੱਟ ਲਿਆ।

Facebook Comments

Trending