ਸਰਦੀਆਂ ‘ਚ ਜੇਕਰ ਤੁਹਾਡਾ ਇਮਿਊਨ ਸਿਸਟਮ ਕਮਜ਼ੋਰ ਹੈ ਤਾਂ ਤੁਹਾਨੂੰ ਆਪਣੀ ਡਾਈਟ ਦਾ ਖਾਸ ਧਿਆਨ ਰੱਖਣਾ ਹੋਵੇਗਾ। ਇਸ ਮੌਸਮ ‘ਚ ਸਰਦੀ, ਜ਼ੁਕਾਮ ਅਤੇ ਬੁਖਾਰ ਵਰਗੀਆਂ ਸਮੱਸਿਆਵਾਂ ਸਾਨੂੰ ਘੇਰ ਲੈਂਦੀਆਂ ਹਨ। ਇਨ੍ਹਾਂ ਸਮੱਸਿਆਵਾਂ ਤੋਂ ਰਾਹਤ ਪਾਉਣ ਲਈ ਕਈ ਲੋਕ ਅਦਰਕ, ਕਾਲੀ ਮਿਰਚ, ਤੁਲਸੀ ਦੀ ਚਾਹ ਦਾ ਸੇਵਨ ਕਰਦੇ ਹਨ। ਇਨ੍ਹਾਂ ਸਭ ਤੋਂ ਇਲਾਵਾ ਜ਼ੁਕਾਮ ਦੀ ਸਮੱਸਿਆ ਤੋਂ ਰਾਹਤ ਪਾਉਣ ਲਈ ਤੁਸੀਂ ਇਕ ਹੋਰ ਘਰੇਲੂ ਉਪਾਅ ਕਰ ਸਕਦੇ ਹੋ। ਤਾਂ ਆਓ ਜਾਣਦੇ ਹਾਂ ਇਸ ਬਾਰੇ…
ਸ਼ਹਿਦ ਅਤੇ ਲਸਣ : ਸ਼ਹਿਦ ਅਤੇ ਲਸਣ ਦਾ ਸੇਵਨ ਕਰਨ ਨਾਲ ਕਈ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ। ਸ਼ਹਿਦ ‘ਚ ਐਂਟੀਬੈਕਟੀਰੀਅਲ, ਐਂਟੀਬਾਇਓਟਿਕ, ਐਂਟੀਫੰਗਲ, ਐਂਟੀ-ਇੰਫੈਕਸ਼ਨ ਗੁਣ ਪਾਏ ਜਾਂਦੇ ਹਨ ਜੋ ਸਰਦੀ, ਜ਼ੁਕਾਮ ਵਰਗੀਆਂ ਸਮੱਸਿਆਵਾਂ ਤੋਂ ਰਾਹਤ ਦਿਵਾਉਣ ‘ਚ ਮਦਦ ਕਰਦੇ ਹਨ। ਇਸ ਤੋਂ ਇਲਾਵਾ ਲਸਣ ‘ਚ ਐਲੀਸਿਨ ਅਤੇ ਫਾਈਬਰ ਪਾਇਆ ਜਾਂਦਾ ਹੈ ਜੋ ਤੁਹਾਡੇ ਭਾਰ ਨੂੰ ਘੱਟ ਕਰਨ ‘ਚ ਮਦਦ ਕਰਦਾ ਹੈ।
ਗਲੇ ਦੀ ਖਰਾਸ਼ ਦੂਰ ਹੋਵੇਗੀ : ਜੇਕਰ ਤੁਹਾਨੂੰ ਗਲੇ ਦੀ ਖਰਾਸ਼ ਹੈ ਤਾਂ ਤੁਸੀਂ ਲਸਣ ਅਤੇ ਸ਼ਹਿਦ ਦਾ ਸੇਵਨ ਕਰਕੇ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ। ਇਸ ਤੋਂ ਇਲਾਵਾ ਇਹ ਸੋਜ ਨੂੰ ਘੱਟ ਕਰਨ ‘ਚ ਵੀ ਮਦਦ ਕਰਦਾ ਹੈ। ਇਹ ਘਰੇਲੂ ਨੁਸਖ਼ੇ ਤੁਹਾਨੂੰ ਗਲੇ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਦਿਵਾਉਣ ‘ਚ ਮਦਦ ਕਰਦਾ ਹੈ।
ਵਧਦੇ ਭਾਰ ਨੂੰ ਕਰੇ ਕੰਟਰੋਲ : ਜੇਕਰ ਤੁਹਾਡਾ ਭਾਰ ਵਧ ਰਿਹਾ ਹੈ ਤਾਂ ਤੁਸੀਂ ਉਸ ਸਮੱਸਿਆ ਤੋਂ ਰਾਹਤ ਪਾਉਣ ਲਈ ਲਸਣ ਅਤੇ ਸ਼ਹਿਦ ਦਾ ਸੇਵਨ ਕਰ ਸਕਦੇ ਹੋ। ਇਸ ਮਿਸ਼ਰਣ ਦਾ ਸੇਵਨ ਕਰਨ ਨਾਲ ਤੁਹਾਡੇ ਸਰੀਰ ‘ਚ ਮੌਜੂਦ ਵਾਧੂ ਫੈਟ ਵੀ ਘੱਟ ਹੋ ਜਾਂਦੀ ਹੈ। ਇਸ ਤੋਂ ਇਲਾਵਾ ਇਹ ਮੋਟਾਪੇ ਨੂੰ ਕੰਟਰੋਲ ਕਰਨ ‘ਚ ਵੀ ਮਦਦ ਕਰਦਾ ਹੈ।
ਇਮਿਊਨਿਟੀ ਨੂੰ ਕਰੇ ਮਜ਼ਬੂਤ : ਲਸਣ ਅਤੇ ਸ਼ਹਿਦ ਦਾ ਨਿਯਮਤ ਸੇਵਨ ਵੀ ਤੁਹਾਡੀ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਦਾ ਹੈ। ਖੋਜ ਦੇ ਅਨੁਸਾਰ ਰੋਜ਼ਾਨਾ ਅਧਾਰ ‘ਤੇ ਲਸਣ ਅਤੇ ਸ਼ਹਿਦ ਦਾ ਸੇਵਨ ਕਰਨ ਨਾਲ ਤੁਹਾਡੇ ਸਰੀਰ ਦੀ ਇਮਿਊਨਿਟੀ ਮਜ਼ਬੂਤ ਹੁੰਦੀ ਹੈ।
Doctor holding heart
ਦਿਲ ਨੂੰ ਰੱਖੇ ਸਿਹਤਮੰਦ : ਲਸਣ ਅਤੇ ਸ਼ਹਿਦ ਦਾ ਮਿਸ਼ਰਣ ਖਾਣ ਨਾਲ ਵੀ ਤੁਹਾਡਾ ਦਿਲ ਸਿਹਤਮੰਦ ਰਹਿੰਦਾ ਹੈ। ਇਹ ਦਿਲ ਦੀਆਂ ਧਮਨੀਆਂ ‘ਚ ਪਾਏ ਜਾਣ ਵਾਲੇ ਫੈਟ ਨੂੰ ਬਾਹਰ ਨਿਕਲਦਾ ਹੈ। ਇਸ ਨਾਲ ਤੁਹਾਡਾ ਬਲੱਡ ਸਰਕੂਲੇਸ਼ਨ ਚੰਗਾ ਹੁੰਦਾ ਹੈ ਅਤੇ ਰੁਕਾਵਟ ਅਤੇ ਬ੍ਰੇਨ ਸਟ੍ਰੋਕ ਦੇ ਖ਼ਤਰੇ ਵੀ ਘੱਟ ਹੁੰਦਾ ਹੈ।