Connect with us

ਖੇਤੀਬਾੜੀ

 ਫਸਲੀ ਰਹਿੰਦ-ਖੂੰਹਦ ਦੀ ਖੇਤ ਵਿੱਚ ਸੰਭਾਲ ਲਈ ਟੀ ਐੱਨ ਸੀ ਇੰਡੀਆ ਨਾਲ ਕੀਤਾ ਸਮਝੌਤਾ

Published

on

Agreement entered into with TNC India for on-farm management of crop residues
ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਅਤੇ ਦਿ ਨੇਚਰ ਕੰਜਰਵੈਂਸੀ ਇੰਡੀਆ (ਟੀਐਨਸੀ ਇੰਡੀਆ) ਵਿਚਕਾਰ ਅੱਜ ਫਸਲੀ ਰਹਿੰਦ-ਖੂੰਹਦ ਦੀ ਖੇਤ ਵਿੱਚ ਸੰਭਾਲ ਕਰਨ ਲਈ ਇੱਕ ਸਮਝੌਤੇ ਤੇ ਦਸਤਖਤ ਕੀਤੇ ਗਏ | ਇਹ ਸਮਝੌਤਾ ਪੀ.ਏ.ਯੂ. ਦੇ ਵਾਈਸ ਚਾਂਲਸਰ ਡਾ. ਸਤਿਬੀਰ ਸਿੰਘ ਗੋਸਲ ਦੀ ਮੌਜੂਦਗੀ ਵਿੱਚ ਸਿਰੇ ਚੜਿਆ |
ਇਸ ਸਮਝੌਤੇ ਵਿੱਚ ਪੰਜਾਬ ਵਿੱਚ ਫਸਲੀ ਰਹਿੰਦ-ਖੂੰਹਦ ਨੂੰ ਸਾੜੇ ਬਿਨਾਂ ਪੰਜਾਬ ਵਿੱਚ ਵਾਤਾਵਰਨ ਪੱਖੀ ਖੇਤੀ ਦੇ ਵਿਕਾਸ ਸੰਬੰਧੀ ਸਹਿਮਤੀ ਪ੍ਰਗਟ ਕੀਤੀ ਗਈ ਹੈ |

ਇਹ ਪਹਿਲਕਦਮੀ ਪੰਜਾਬ ਰਾਜ ਵਿੱਚ ਲਾਗੂ ਕੀਤੇ ਜਾ ਰਹੇ ਪ੍ਰੋਮੋਟਿੰਗ ਰੀਜੈਨਰੇਟਿਵ ਐਂਡ ਨੋ ਬਰਨ ਐਗਰੀਕਲਚਰ (ਪ੍ਰਾਣਾ) ਪ੍ਰੋਜੈਕਟ ਨੂੰ ਉਤਸਾਹਿਤ ਕਰਨ ਲਈ ਸਹਿਯੋਗੀ ਕੋਸ਼ਿਸ਼ਾਂ ’ਤੇ ਆਧਾਰਿਤ ਹੋਵੇਗੀ|
ਇਸ ਦੌਰਾਨ ਸਾਂਝੇ ਤੌਰ ਤੇ ਪਿੰਡਾਂ ਵਿੱਚ ਪਸਾਰ ਗਤੀਵਿਧੀਆਂ ਨੂੰ ਅਪਣਾਉਣ, ਸੰਚਾਰ ਸਮੱਗਰੀ ਵਿਕਸਿਤ ਕਰਨ, ਸਟਾਫ ਦੀ ਸਿਖਲਾਈ ਅਤੇ ਸਮਰੱਥਾ ਨਿਰਮਾਣ ਕਰਕੇ ਸਾੜੇ ਬਿਨਾਂ ਖੇਤੀ ਸੰਬੰਧੀ ਅੰਕੜਿਆਂ ਦਾ ਅਦਾਨ-ਪ੍ਰਦਾਨ ਅਤੇ ਨਵੀਆਂ ਖੇਤੀ ਸੰਭਾਵਨਾਵਾਂ ਬਾਰੇ ਖੋਜ ਅਤੇ ਵਿਚਾਰ ਕੀਤਾ ਜਾਵੇਗਾ |
ਇਸ ਮੌਕੇ ਬੋਲਦਿਆਂ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕਿਹਾ ਕਿ ਇਹ ਸਮਝੌਤਾ ਦੋਵਾਂ ਸੰਸਾਰ ਪ੍ਰਸਿੱਧ ਸੰਸਥਾਵਾਂ ਵੱਲੋਂ ਸਾਂਝੇ ਰੂਪ ਵਿੱਚ ਖੇਤੀ ਦੇ ਨਵੇਂ ਮੌਕਿਆਂ ਦੀ ਤਲਾਸ਼ ਕਰਨ ਅਤੇ ਪੰਜਾਬ ਦੇ ਕਿਸਾਨ ਭਾਈਚਾਰੇ ਨੂੰ ਅਹਿਮ ਸਹਾਇਤਾ ਪ੍ਰਦਾਨ ਕਰਨ ਦਾ ਇੱਕ ਮੌਕਾ ਹੈ| ਉਹਨਾਂ ਨੇ ਵਾਤਾਵਰਨ ਪੱਖੀ ਸਮਾਰਟ ਖੇਤੀਬਾੜੀ, ਕੁਦਰਤੀ ਸਰੋਤਾਂ ਦੀ ਸੰਭਾਲ, ਸੈਂਸਰ ਅਧਾਰਤ ਸੂਖਮ ਖੇਤੀਬਾੜੀ, ਅੰਕੜਾਂ ਪ੍ਰਬੰਧਨ ਅਤੇ ਖੇਤੀ ਮੁਨਾਫੇ ਨੂੰ ਵਧਾਉਣ ਦੇ ਉੱਭਰ ਰਹੇ ਖੇਤਰਾਂ ਵਿੱਚ ਸਾਂਝੇ ਤੌਰ ’ਤੇ ਕੰਮ ਕਰਨ ਲਈ ਵਿਸ਼ਵ ਦੇ ਮਾਹਿਰਾਂ ਸਾਂਝਾ ਮੰਚ ਉਸਾਰਨ ਦੀ ਲੋੜ ’ਤੇ ਜੋਰ ਦਿੱਤਾ|

Facebook Comments

Trending