Connect with us

ਪੰਜਾਬੀ

ਸ੍ਰੀ ਆਤਮ ਵੱਲਭ ਜੈਨ ਕਾਲਜ ਵਿਖੇ ਸੱਤ ਦਿਨਾਂ ਐੱਨ.ਐੱਸ.ਐੱਸ. ਕੈਂਪ ਦੀ ਸ਼ੁਰੂਆਤ

Published

on

Seven days NSS at Sri Atam Vallabh Jain College. Start of camp

ਲੁਧਿਆਣਾ : ਸ੍ਰੀ ਆਤਮ ਵੱਲਭ ਜੈਨ ਕਾਲਜ, ਲੁਧਿਆਣਾ ਵਿਖੇ ਸੱਤ ਦਿਨਾ ਐੱਨ .ਐੱਸ. ਐੱਸ. ਕੈਂਪ ਦੀ ਸ਼ੁਰੂਆਤ ਹੋਈ । ਇਹ ਕੈਂਪ 20 ਦਸੰਬਰ ਤੱਕ ਚੱਲੇਗਾ ।ਇਸ ਮੌਕੇ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰੀ ਕੋਮਲ ਕੁਮਾਰ ਜੈਨ, ਹੋਰ ਪ੍ਰਬੰਧਕੀ ਮੈਂਬਰ , ਪ੍ਰਿੰਸੀਪਲ ਡਾ .ਸੰਦੀਪ ਕੁਮਾਰ ਐੱਨ.ਐੱਸ.ਐੱਸ .ਯੂਨਿਟ ਅਫ਼ਸਰ ਡਾ. ਹਰਲੀਨ ਕੌਰ ਅਤੇ ਡਾ. ਸੰਦੀਪ ਕੁਮਾਰ ਬਾਂਸਲ ਨੇ ਵਲੰਟੀਅਰਾਂ ਨੂੰ ਐੱਨ. ਐੱਸ. ਐੱਸ. ਕੈਂਪ ਦੇ ਮਹੱਤਵ ਬਾਰੇ ਦੱਸਿਆ। ਉਹਨਾਂ ਵਲੰਟੀਅਰਾਂ ਨੂੰ ਇਹਨਾਂ ਦਿਨਾਂ ਦੌਰਾਨ ਹੋਣ ਵਾਲੀਆਂ ਗਤੀਵਿਧੀਆਂ ਬਾਰੇ ਵੀ ਦੱਸਿਆ।

ਐੱਨ.ਐੱਸ.ਐੱਸ .ਕੈਂਪ ਦਾ ਥੀਮ ਸਵੱਛ ਭਾਰਤ ਅਭਿਆਨ ਅਤੇ ਫਿੱਟ ਇੰਡੀਆ ਹੈ। ਕੈਂਪ ਦੇ ਪਹਿਲੇ ਦਿਨ ਵਲੰਟੀਅਰਾਂ ਵੱਲੋਂ ਪੂਰੇ ਜੋਸ਼ੋ-ਖ਼ਰੋਸ਼ ਦੇ ਨਾਲ ਕੈਂਪ ਦੀਆਂ ਗਤੀਵਿਧੀਆਂ ਵਿੱਚ ਹਿੱਸਾ ਲਿਆ ਗਿਆ। ਪਹਿਲੇ ਦਿਨ ਦੀ ਸ਼ੁਰੂਆਤ ਨਵਕਾਰ ਮੰਤਰ ਦੇ ਨਾਲ ਹੋਈ । ਵਲੰਟੀਅਰਾਂ ਨੂੰ ਫਿੱਟ ਰਹਿਣ ਦਾ ਸੰਦੇਸ਼ ਦੇਣ ਦੇ ਲਈ ਜੀ . ਐੱਸ .ਨਿਊਟਿ੍ਸ਼ਨ ਤੋਂ ਸ੍ਰੀ ਜਤਿਨ ਜੈਨ ਅਤੇ ਸ੍ਰੀਮਤੀ ਨਿਹਾਰਿਕਾ ਜੈਨ ਉਚੇਚੇ ਤੌਰ ‘ਤੇ ਪਹੁੰਚੇ । ਉਹਨਾਂ ਵਲੰਟੀਅਰਾਂ ਨੂੰ ਸਮਾਜ ਨੂੰ ਸਿਹਤਮੰਦ ਅਤੇ ਖੁਸ਼ਹਾਲ ਬਣਾਉਣ ਲਈ ਅੱਗੇ ਆਉਣ ਦਾ ਸੱਦਾ ਦਿੱਤਾ।

Facebook Comments

Trending