ਲੁਧਿਆਣਾ : ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਬੀਤੇ ਦਿਨੀਂ ਨਵੇਂ ਸਥਾਪਿਤ ਪੀ.ਏ.ਯੂ.-ਸਬਜੀ ਖੋਜ ਫਾਰਮ, ਖਨੌੜਾ (ਹੁਸ਼ਿਆਰਪੁਰ) ਦਾ ਦੌਰਾ ਕੀਤਾ| ਇਸ ਮੌਕੇ ਉਨ•ਾਂ ਨਾਲ ਯੂਨੀਵਰਸਿਟੀ ਦੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਵੀ ਮੌਜੂਦ ਸਨ|

ਵਾਈਸ ਚਾਂਸਲਰ ਨੇ ਫਾਰਮ ਵਿੱਚ ਆਲੂ ਬਰੀਡਿੰਗ ਪਲਾਟਾਂ, ਟਿਸ਼ੂ ਕਲਚਰ ਅਧਾਰਤ ਬੀਜ ਉਤਪਾਦਨ ਅਤੇ ਹੋਰ ਸਬਜੀਆਂ ਬਾਰੇ ਕੀਤੇ ਜਾ ਰਹੇ ਪ੍ਰਯੋਗਾਂ ਅਤੇ ਬੀਜ ਉਤਪਾਦਨ ਪ੍ਰੋਗਰਾਮ ਦਾ ਮੁਆਇਨਾ ਕੀਤਾ| ਉਨ•ਾਂ ਟਿਸ਼ੂੂ ਕਲਚਰ ਆਧਾਰਿਤ ਮਿੰਨੀ ਟਿਊਬਰ ਉਤਪਾਦਨ ਬਾਰੇ ਕੁਝ ਕੀਮਤੀ ਸੁਝਾਅ ਵੀ ਸਾਂਝੇ ਕੀਤੇ|ਸਬਜ਼ੀ ਵਿਗਿਆਨ ਦੇ ਮਾਹਿਰ ਡਾ. ਸਤਪਾਲ ਸਰਮਾ ਨੇ ਭਵਿੱਖ ਦੇ ਬਰੀਡਿੰਗ ਉਦੇਸਾਂ ਦੇ ਨਾਲ ਪੀ.ਏ.ਯੂ. ਦੇ ਆਲੂ ਬਰੀਡਿੰਗ ਪ੍ਰੋਗਰਾਮ ਬਾਰੇ ਜਾਣਕਾਰੀ ਦਿੱਤੀ|

ਸਬਜ਼ੀ ਮਾਹਿਰ ਡਾ. ਕੁਲਬੀਰ ਸਿੰਘ ਅਤੇ ਸਬਜ਼ੀ ਬਰੀਡਰ ਡਾ. ਨਵਜੋਤ ਸਿੰਘ ਬਰਾੜ ਨੇ ਸਬਜ਼ੀ ਖੋਜ ਫਾਰਮ ਖਨੌੜਾ ਦੀ ਸਥਾਪਨਾ ਤੋਂ ਲੈ ਕੇ ਹੁਣ ਤੱਕ ਦੇ ਵਿਕਾਸ ਕਾਰਜਾਂ, ਖੋਜ ਪ੍ਰਯੋਗਾਂ ਅਤੇ ਬੀਜ ਉਤਪਾਦਨ ਪ੍ਰੋਗਰਾਮ ਬਾਰੇ ਸਭ ਨੂੰ ਜਾਣੂ ਕਰਵਾਇਆ| ਸਬਜ਼ੀ ਵਿਗਿਆਨ ਵਿਭਾਗ ਦੇ ਮੁਖੀ ਡਾ. ਤਰਸੇਮ ਸਿੰਘ ਢਿੱਲੋਂ ਨੇ ਵੈਜੀਟੇਬਲ ਸਬਜ਼ੀ ਖੋਜ ਫਾਰਮ, ਖਨੌੜਾ ਦੇ ਭਵਿੱਖ ਦੇ ਉਦੇਸ ਸਾਂਝੇ ਕੀਤੇ | ਉਹਨਾਂ ਅੰਤ ਵਿੱਚ ਸਭ ਦਾ ਧੰਨਵਾਦ ਵੀ ਕੀਤਾ |