Connect with us

ਪੰਜਾਬੀ

ਪੀ.ਏ.ਯੂ. ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਏਵਨ ਸਾਈਕਲਜ਼ ਨੇ ਦਿੱਤੇ ਦੋ ਈ-ਰਿਕਸਾ 

Published

on

PAU Two e-rickshaws given by Avon Cycles to make the city pollution free

ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੀ ’ਕਲੀਨ ਐਂਡ ਗ੍ਰੀਨ ਪੀ.ਏ.ਯੂ. ਕੈਂਪਸ’ ਮੁਹਿੰਮ ਨੂੰ ਉਸ ਸਮੇਂ ਹੋਰ ਬਲ ਮਿਲਿਆ ਜਦੋਂ ਪ੍ਰਸਿੱਧ ਸਾਈਕਲ ਨਿਰਮਾਤਾ ਕੰਪਨੀ ਏਵਨ ਸਾਈਕਲਜ਼ ਪ੍ਰਾਈਵੇਟ ਲਿਮਟਿਡ ਦੁਆਰਾ ਦੋ ਈ-ਰਿਕਸਾ ਯੂਨੀਵਰਸਿਟੀ ਨੂੰ ਦਿੱਤੇ ਗਏ | ਏਵਨ ਸਾਈਕਲਜ਼ ਪ੍ਰਾਈਵੇਟ ਲਿਮਟਿਡ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਓਂਕਾਰ ਸਿੰਘ ਪਾਹਵਾ ਅਤੇ ਪੀ.ਏ.ਯੂ. ਦੇ ਵਾਈਸ-ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਦੀ ਮੌਜੂਦਗੀ ਵਿੱਚ ਇਹਨਾਂ ਰਿਕਸ਼ਿਆਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ|

ਇਸ ਮੌਕੇ ਏਵਨ ਸਾਈਕਲਜ ਦੇ ਮੈਨੇਜਿੰਗ ਡਾਇਰੈਕਟਰ ਸ੍ਰੀ ਰਿਸੀ ਸਿੰਘ ਪਾਹਵਾ, ਡਾਇਰੈਕਟਰ ਸ੍ਰੀ ਮਨਦੀਪ ਪਾਹਵਾ ਅਤੇ ਯੂਨੀਵਰਸਿਟੀ ਦੇ ਅਧਿਕਾਰੀ ਮੌਜੂਦ ਸਨ| ਯੂਨੀਵਰਸਿਟੀ ਕੋਲ ਹੁਣ ਕੈਂਪਸ ਦੇ ਅੰਦਰ ਮੁਫਤ ਆਉਣ-ਜਾਣ ਲਈ ਛੇ ਈ-ਰਿਕਸ਼ਿਆਂ ਦਾ ਕਾਰਵਾਂ ਹੋਵੇਗਾ |

ਇਸ ਮੌਕੇ ਆਪਣੇ ਵਿਚਾਰ ਪੇਸ਼ ਕਰਦਿਆਂ ਡਾ. ਗੋਸਲ ਨੇ ਕਿਹਾ ਕਿ ਬਿਜਲਈ ਵਾਹਨਾਂ ਦਾ ਯੁੱਗ ਤੇਜ਼ੀ ਨਾਲ ਆ ਰਿਹਾ ਹੈ | ਪੈਟਰੋਲ ਪਦਾਰਥਾਂ ਦੀ ਉਪਲਬਧਤਾ ਸੀਮਤ ਹੈ, ਅਤੇ ਉਹਨਾਂ ਦੀ ਵਰਤੋਂ ਸਾਡੇ ਗ੍ਰਹਿ ਉੱਪਰ ਬੁਰੇ ਅਸਰ ਪਾ ਰਹੀ ਹੈ| ਬਿਜਲਈ ਵਾਹਨ ਚਲਾਉਣ ਨਾਲ ਕਾਰਬਨ ਦੇ ਉਤਪਾਦਨ ਨੂੰ ਘਟਾਉਣ ਵਿੱਚ ਮਦਦ ਹੁੰਦੀ ਹੈ | ਉਹਨਾਂ ਦੱਸਿਆ ਕਿ ਬਿਜਲਈ ਵਾਹਨ ਦੇ ਚੱਲਣ ਅਤੇ ਮੁਰੰਮਤ ਦੀ ਲਾਗਤ ਵੀ ਬਰਾਬਰ ਪੈਟਰੋਲ ਜਾਂ ਡੀਜਲ ਵਾਹਨ ਨਾਲੋਂ ਬਹੁਤ ਸਸਤੀ ਹੈ|

ਇਸ ਮੌਕੇ ਸ਼੍ਰੀ ਓਂਕਾਰ ਸਿੰਘ ਪਾਹਵਾ ਨੇ ਇਸ ਗੱਲ ’ਤੇ ਜੋਰ ਦਿੱਤਾ ਕਿ ਸਮਾਜ ਦੇ ਬਿਹਤਰ ਵਿਕਾਸ ਲਈ ਹੁਨਰ ਅਤੇ ਯੋਗਤਾ ਵਿੱਚ ਵਾਧਾ, ਮਿਆਰੀ ਸਿੱਖਿਆ ਅਤੇ ਪੇਂਡੂ ਖੇਤਰਾਂ ਦੇ ਸੁਧਾਰ ਦੇ ਨਾਲ-ਨਾਲ ਅਗਲੀ ਪੀੜ•ੀ ਤੱਕ ਸਾਫ਼-ਸੁਥਰੇ ਵਾਤਾਵਰਨ ਨੂੰ ਪਹੁੰਚਾਉਣਾ ਬੇਹੱਦ ਜ਼ਰੂਰੀ ਹੈ | ਉਹਨਾਂ ਕਿਹਾ ਕਿ ਅਕਾਦਮਿਕ ਅਤੇ ਕਾਰਪੋਰੇਟ ਸਾਂਝੇਦਾਰੀ ਸਮਾਜ ਦੀ ਬਿਹਤਰੀ ਲਈ ਮਜ਼ਬੂਤ ਕੋਸ਼ਿਸ਼ਾਂ ਕਰ ਸਕਦੇ ਹਨ |
ਏਵਨ ਸਾਈਕਲਜ਼ ਦੇ ਸਮਾਜਿਕ ਕਾਰਜਾਂ ਬਾਰੇ ਜ਼ਿਕਰ ਕਰਦਿਆਂ ਉਹਨਾਂ ਕਿਹਾ ਕਿ ਕੰਪਨੀ ਲੁਧਿਆਣਾ ਦੇ ਸਮਾਜਕ ਢਾਂਚੇ ਵਿੱਚ ਮਹੱਤਵਪੂਰਨ ਸੁਧਾਰ ਕਰਨ ਵਿੱਚ ਯੋਗਦਾਨ ਪਾਉਂਦੀ ਰਹੇਗੀ, ਜਿਸ ਦਾ ਪੀਏਯੂ ਇੱਕ ਲਾਜਮੀ ਹਿੱਸਾ ਹੈ| ਸ੍ਰੀ ਰਿਸੀ ਪਾਹਵਾ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਮਹੱਤਵਪੂਰਨ ਪਹਿਲਕਦਮੀਆਂ ਦਾ ਸਮਰਥਨ ਕਰਨ ਲਈ ਅਕਾਦਮਿਕ-ਉਦਯੋਗ ਸਾਂਝੇਦਾਰੀ ਸਮਾਜਿਕ ਵਿਕਾਸ ਵਿੱਚ ਬਹੁਤ ਅਹਿਮ ਭੂਮਿਕਾ ਅਦਾ ਕਰੇਗੀ |

Facebook Comments

Trending