Connect with us

ਪੰਜਾਬੀ

ਪੀ.ਏ.ਯੂ. ਦੇ  ਖੇਤੀ ਇੰਜਨੀਅਰਿੰਗ ਕਾਲਜ ਵਿੱਚ ਪਲਾਂਟ ਫੈਕਟਰੀ ਦਾ ਉਦਘਾਟਨ

Published

on

PAU Inauguration of plant factory in Agricultural Engineering College
ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਪੌਦਿਆਂ ਨੂੰ ਉਗਾਉਣ ਲਈ ਰੌਸਨੀ, ਤਾਪਮਾਨ, ਨਮੀ ਅਤੇ ਕਾਰਬਨ ਡਾਈਆਕਸਾਈਡ ਦੀ ਮਸਨੂਈ ਦੀ ਵਰਤੋਂ ਕਰਨ ਵਾਲੀਆਂ ਪ੍ਰਣਾਲੀਆਂ ਦਾ ਵਿਕਾਸ ਕਰ ਰਹੀ ਹੈ| ਇਸ ਸਬੰਧੀ ਯੂਨੀਵਰਸਿਟੀ ਦੇ ਕਾਲਜ ਆਫ ਐਗਰੀਕਲਚਰਲ ਇੰਜਨੀਅਰਿੰਗ ਐਂਡ ਟੈਕਨਾਲੋਜੀ ਦੇ ਭੂਮੀ ਅਤੇ ਪਾਣੀ ਇੰਜਨੀਅਰਿੰਗ ਵਿਭਾਗ ਵਿੱਚ ਵਾਈਸ-ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਵੱਲੋਂ ਪਲਾਂਟ ਫੈਕਟਰੀ ਲੈਬ ਦਾ ਉਦਘਾਟਨ ਕੀਤਾ ਗਿਆ|
ਵਿਗਿਆਨੀਆਂ ਨੂੰ ਵਧਾਈ ਦਿੰਦਿਆਂ ਡਾ. ਗੋਸਲ ਨੇ ਕਿਹਾ ਕਿ ਉਹ ਵਿਭਾਗ ਵੱਲੋਂ ਕੀਤੀਆਂ ਜਾ ਰਹੀਆਂ ਸਾਨਦਾਰ ਪਹਿਲਕਦਮੀਆਂ ਤੋਂ ਜਾਣੂੰ ਹਨ| ਉਨ੍ਹਾਂ ਨੇ ਪੌਲੀ-ਨੈੱਟ ਹਾਊਸ, ਤੁਪਕਾ ਸਿੰਚਾਈ, ਮਿੱਟੀ ਰਹਿਤ ਮਾਧਿਅਮ ਵਿੱਚ ਸਬਜੀਆਂ ਦੀ ਪੌਸਟਿਕ ਛੱਤ ਬਗੀਚੀ, ਜਮੀਨੀ ਪਾਣੀ ਰੀਚਾਰਜ, ਵੱਖ-ਵੱਖ ਫਸਲਾਂ ਦੀ ਸਿੰਚਾਈ ਅਤੇ ਖਾਦ ਦੀ ਸਮਾਂ-ਸਾਰਣੀ ਆਦਿ ਵਰਗੀਆਂ ਤਕਨੀਕਾਂ ਨੂੰ ਵਿਕਸਤ ਅਤੇ ਪ੍ਰਸਿੱਧ ਬਣਾਉਣ ਵਿੱਚ ਵਿਭਾਗ ਦੀ ਭੂਮਿਕਾ ਦਾ ਜ਼ਿਕਰ ਕੀਤਾ|
ਨਿਰਦੇਸਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਵਿਗਿਆਨੀਆਂ ਵੱਲੋਂ ਇਹ ਲੈਬ ਸਥਾਪਤ ਕਰਨ ਲਈ ਕੀਤੀ ਪਹਿਲਕਦਮੀ ਦੀ ਸਲਾਘਾ ਕੀਤੀ ਅਤੇ ਉਨ੍ਹਾਂ ਨੂੰ ਭਵਿੱਖ ਵਿੱਚ ਜਰਮਪਲਾਜਮ ਸਕਰੀਨਿੰਗ ਅਤੇ ਸਪੀਡ ਬਰੀਡਿੰਗ ਦੀਆਂ ਸੰਭਾਵਨਾਵਾਂ ਦਾ ਪਤਾ ਲਗਾਉਣ ਲਈ ਕਿਹਾ| ਉਨ੍ਹਾਂ ਕਿਹਾ ਕਿ ਹਾਲ ਹੀ ਦੇ ਸਾਲਾਂ ਵਿੱਚ ਪਲਾਂਟ ਫੈਕਟਰੀਆਂ ਖੇਤੀ ਉਦਯੋਗ ਦਾ ਉੱਭਰਦਾ ਖੇਤਰ ਬਣ ਗਈਆਂ ਹਨ|

Facebook Comments

Trending