ਲੁਧਿਆਣਾ : ਬੀ.ਸੀ.ਐਮ ਕੈਂਬਰਿਜ ਇੰਟਰਨੈਸ਼ਨਲ ਸਕੂਲ ਵਿਖੇ ਸਾਲਾਨਾ ਤਿਉਹਾਰ ‘ਐਂਥੀਆ ਫੋਟੇਨੀਓਸ’ ਮਨਾਇਆ ਗਿਆ ਸੀ, ਜਿਸਦਾ ਅਰਥ ਹੈ ਰੌਸ਼ਨੀ, ਤਰੱਕੀ, ਜੀਵਨ ਸ਼ਕਤੀ ਅਤੇ ਗਿਆਨ। ਪ੍ਰੋਗਰਾਮ ਦੀ ਸ਼ੁਰੂਆਤ ਰੱਬੀ ਮਹਿਮਾ ਦੀ ਸੁਰੀਲੀ ਬਾਣੀ ਨਾਲ ਕੀਤੀ ਗਈ। ਇਸ ਮੌਕੇ ਨਰਸਰੀ ਤੋਂ ਲੈ ਕੇ ਦਸਵੀਂ ਤੱਕ ਦੇ ਸਾਰੇ ਬੱਚਿਆਂ ਨੇ ਡਾਂਸ, ਸੰਗੀਤ, ਫੈਸ਼ਨ ਸ਼ੋਅ ਅਤੇ ਸਕੀਟ ਡਾਂਸ ਦੀ ਸ਼ਾਨਦਾਰ ਪੇਸ਼ਕਾਰੀ ਨਾਲ ਸਭ ਦਾ ਮਨ ਮੋਹ ਲਿਆ।
ਫੈਸ਼ਨ ਫਰਨੀਚਰ ਦੀ ਵਿਲੱਖਣ ਪੇਸ਼ਕਾਰੀ ਅਤੇ ਬੱਚਿਆਂ ਨੇ ਮਾਈਕਲ ਜੈਕਸਨ ਦੀਆਂ ਵੱਖ-ਵੱਖ ਮੁਦਰਾਵਾਂ ਦਾ ਮੰਚਨ ਕੀਤਾ। ਚੌਥੀ ਜਮਾਤ ਦੇ ਛੋਟੇ ਸੰਗੀਤਕਾਰਾਂ ਦੁਆਰਾ ‘ਰਾਕ ਬੈਂਡ’ ਦੀ ਪੇਸ਼ਕਾਰੀ ਨੇ ਸਾਰਿਆਂ ਦਾ ਦਿਲ ਜਿੱਤ ਲਿਆ। ਇਸ ਸਮਾਗਮ ਦੀ ਮੁੱਖ ਗੱਲ ‘ਮਪਟੀਆ ਅਮੋਰ’ ਸੀ, ਜਿਸ ਵਿਚ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਨੇ ਸਕਿੱਟ ਡਾਂਸ ਰਾਹੀਂ ਹਮਦਰਦੀ ਅਤੇ ਪਿਆਰ ਦੀ ਸ਼ਕਤੀ ਦੀ ਇਕ ਜੀਵੰਤ ਝਾਕੀ ਪੇਸ਼ ਕੀਤੀ।
ਕੈਂਬਰਿਜ ਦੇ ਮੁਖੀ ਜਸਨੀਵ ਸੇਠ ਨੇ ਗਾਗਰ ਵਿੱਚ ਸਮੁੰਦਰ ਭਰਦੇ ਹੋਏ ਸਾਲਾਨਾ ਰਿਪੋਰਟ ਦੀ ਸ਼ਾਨਦਾਰ ਪੇਸ਼ਕਾਰੀ ਨਾਲ ਅਕਾਦਮਿਕ ਅਤੇ ਸਹਿ-ਸਹਾਇਕ ਗਤੀਵਿਧੀਆਂ ਵਿੱਚ ਸਕੂਲ ਦੀ ਸਫਲਤਾ ਦਾ ਵਰਣਨ ਕੀਤਾ। ਮੁੱਖ ਮਹਿਮਾਨ ਨੇ ਬੀਸੀਐਮ ਪਰਿਵਾਰ ਨੂੰ ਕੌਮੀ ਅਤੇ ਅੰਤਰ-ਰਾਸ਼ਟਰੀ ਪੱਧਰ ‘ਤੇ ਉੱਤਮਤਾ ਦੇ ਨਵੇਂ ਰਿਕਾਰਡ ਕਾਇਮ ਕਰਨ ਲਈ ਵਧਾਈ ਦਿੱਤੀ।ਸਕੂਲ ਡਾਇਰੈਕਟਰ ਡਾ ਪਰਮਜੀਤ ਕੌਰ ਨੇ ਵਿਦਿਆਰਥੀਆਂ, ਮਾਪਿਆਂ, ਪਤਵੰਤੇ ਮਹਿਮਾਨਾਂ ਅਤੇ ਪ੍ਰਬੰਧਕ ਕਮੇਟੀ ਦੇ ਪਤਵੰਤੇ ਮੈਂਬਰਾਂ ਦਾ ਧੰਨਵਾਦ ਕੀਤਾ।