ਲੁਧਿਆਣਾ : ਪੰਜਾਬ ‘ਚ ਟਰੱਕ ਯੂਨੀਅਨਾਂ ਨੂੰ ਭੰਗ ਕਰਨ ਦੇ ਫੈਸਲੇ ਨੂੰ ਲੈ ਕੇ ਟਰੱਕ ਯੂਨੀਅਨਾਂ ਵਿਚ ਭਾਰੀ ਰੋਸ ਹੈ। ਟਰੱਕ ਯੂਨੀਅਨ ਦੇ ਆਗੂਆਂ ਦਾ ਕਹਿਣਾ ਹੈ ਕਿ ਸਾਨੂੰ ਉਮੀਦ ਸੀ ਕਿ ਨਵੀਂ ਸਰਕਾਰ ਜੋ ਕਿ ਆਮ ਜਨਤਾ ਦੀ ਸਰਕਾਰ ਹੈ, ਸਾਡੇ ਲਈ ਕਈ ਨਵੇਂ ਐਲਾਨ ਕਰੇਗੀ ਜਿਸ ਨਾਲ ਸਾਨੂੰ ਆਰਥਿਕ ਰਾਹਤ ਮਿਲੇਗੀ ਪਰ ਟਰੱਕ ਯੂਨੀਅਨਾਂ ਨੂੰ ਭੰਗ ਕਰਨ ਦੇ ਸਰਕਾਰ ਦੇ ਐਲਾਨ ਨੇ ਹੈਰਾਨ ਕਰ ਦਿੱਤਾ ਹੈ।
ਕਈ ਟਰੱਕ ਚਾਲਕ ਰੋਜ਼ਗਾਰ ਲਈ ਤਰਸ ਰਹੇ ਸਨ ਪਰ ਸਰਕਾਰ ਦੇ ਇਸ ਨਵੇਂ ਐਲਾਨ ਨੇ ਸਾਡੀਆਂ ਉਮੀਦਾਂ ਨੂੰ ਖਤਮ ਕਰ ਦਿੱਤਾ ਹੈ। ਟਰੱਕ ਯੂਨੀਅਨਾਂ ਨੇ ਸਰਕਾਰ ਨੂੰ 30 ਨਵੰਬਰ ਤੱਕ ਦਾ ਅਲਟੀਮੇਟਮ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਾਡੀਆਂ ਮੰਗਾਂ ਨਹੀਂ ਮੰਨਦੇ ਤਾਂ 30 ਤਰੀਕ ਦੇ ਬਾਅਦ ਫਿਰ ਤੋਂ ਬੈਠਕ ਕਰਕੇ ਸੰਘਰਸ਼ ਦੀ ਰੂਪਰੇਖਾ ਤਿਆਰ ਕੀਤੀ ਜਾਵੇਗੀ।