ਪੰਜਾਬੀ
ਮੱਛੀ ਪਾਲਣ ਵਿਭਾਗ ਵਲੋਂ ਤਿੰਨ ਦਿਨਾਂ ਟ੍ਰੇਨਿੰਗ ਕੈਂਪ ਆਯੋਜਿਤ
Published
2 years agoon
ਲੁਧਿਆਣਾ : ਮੱਛੀ ਪਾਲਣ ਵਿਭਾਗ, ਲੁਧਿਆਣਾ ਵੱਲੋਂ ਪੰਜਾਬ ਫਿਸ਼ਰੀਜ ਡਿਵਲਪਮੈਂਟ ਬੋਰਡ ਦੇ ਸਹਿਯੋਗ ਨਾਲ 3 ਰੋਜਾ ਟ੍ਰੇਨਿੰਗ ਕੈਂਪ ਮੱਛੀ ਪੂੰਗ ਫਾਰਮ, ਮੋਹੀ, ਜਿਲ੍ਹਾ ਲੁਧਿਆਣਾ ਵਿਖੇ ਵਿਸ਼ਵ ਮੱਛੀ ਪਾਲਕ ਦਿਵਸ ਤੋਂ ਆਯੋਜਿਤ ਕੀਤਾ ਗਿਆ। ਇਸ ਮੌਕੇ ਕਰਵਾਏ ਸਮਾਗਮ ਵਿੱਚ ਜਿਲ੍ਹਾ ਲੁਧਿਆਣਾ ਦੇ ਵੱਖ-ਵੱਖ ਪਿੰਡਾਂ ਵਿੱਚੋਂ ਮੱਛੀ ਪਾਲਕਾਂ, ਮੱਛੀ ਵਿਕਰੇਤਾਵਾਂ ਅਤੇ ਬੇਰੋਜਗਾਰਾਂ ਵੱਲੋਂ ਬੜੇ ਉਤਸ਼ਾਹ ਨਾਲ ਭਾਗ ਲਿਆ।
ਇਸ ਮੌਕੇ ਸ੍ਰੀ ਦਲਬੀਰ ਸਿੰਘ, ਸਹਾਇਕ ਡਾਇਰੈਕਟਰ ਮੱਛੀ ਪਾਲਣ ਨੇ ਹਾਜ਼ਰ ਲੋਕਾਂ ਨੂੰ ਸੰਬੋਧਨ ਕਰਦਿਆਂ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਪੰਜਾਬ, ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਵਿਸ਼ਵ ਮੱਛੀ ਪਾਲਣ ਦਿਵਸ ਮੌਕੇ ਭੇਜੇ ਗਏ ਸੌਦੇਸ਼ ਬਾਰੇ ਜਾਣੂ ਕਰਵਾਉੇਦਿਆ ਕਿਹਾ ਕਿ ਪੰਜਾਬ ਸਰਕਾਰ ਮੱਛੀ ਪਾਲਣ ਦੇ ਕਿੱਤੇ ਨੂੰ ਸੂਬੇ ਵਿੱਚ ਹੋਰ ਪ੍ਰਫੁਲਿੱਤ ਕਰਨ ਵਾਸਤੇ ਹਰ ਸੰਭਵ ਸਹਾਇਤਾ ਦੇਣ ਲਈ ਵਚਨਬੱਧ ਹੈ।
ਉਨ੍ਹਾਂ ਦੱਸਿਆ ਕਿ ਪਹਿਲੇ ਦਿਨ ਨੌਜਵਾਨਾਂ ਨੂੰ ਵੱਖ-ਵੱਖ ਵਿਸ਼ਾ ਮਾਹਰ ਵੱਲੋਂ ਮੱਛੀ ਪਾਲਣ ਕਿਵੇਂ ਸ਼ੁਰੂ ਕਰੀਏ, ਮੱਛੀ ਪਾਲਣ ਦੀਆਂ ਨਵੀਆਂ ਤਕਨੀਕਾਂ, ਬੈਂਕਾਂ ਵੱਲੋਂ ਸਹਾਇਕ ਧੰਦਿਆਂ ‘ਤੇ ਕਿਸਾਨਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ‘ਤੇ ਜਾਣਕਾਰੀ ਦਿੱਤੀ ਗਈ। ਦੂਸਰੇ ਦਿਨ ਸ਼੍ਰੀ ਜਤਿੰਦਰ ਸਿੰਘ ਗਰੇਵਾਲ ਅਤੇ ਫਾਰਮ ਸੁਪਰਡੈਂਟ ਸ਼੍ਰੀ ਸਤਨਾਮ ਸਿੰਘ ਵੱਲੋਂ ਨੌਜਵਾਨਾਂ ਨੂੰ ਅਗਾਂਹਵਧੂ ਮੱਛੀ ਪਾਲਕ ਸ. ਹਰਭਜਨ ਸਿੰਘ, ਪਿੰਡ ਖਯਾਲਾ, ਜਿਲ੍ਹਾ ਮਾਨਸਾ ਵਿਖੇ ਯੂਨਿਟ ਦਾ ਪ੍ਰਭਾਵੀ ਦੌਰਾ ਕਰਵਾਇਆ ਗਿਆ
ਜਿਸ ਵਿੱਚ ਅਗਾਂਹਵਧੂ ਕਿਸਾਨ ਵੱਲੋਂ ਕਿਸਾਨਾਂ ਨੂੰ ਮੱਛੀ ਪਾਲਣ ਦੇ ਕਿੱਤੇ ਤੋਂ ਵੱਧ ਮੁਨਾਫਾ ਲੈਣ ਲਈ ਇਸ ਨਾਲ ਸੂਰ ਪਾਲਣ, ਬੱਕਰੀ ਪਾਲਣ, ਬਟੇਰ ਅਤੇ ਮੁਰਗੀ ਪਾਲਣ ਦੀ ਵੀ ਸਲਾਹ ਦਿੱਤੀ ਗਈ। ਤੀਸਰੇ ਦਿਨ ਕਿਸਾਨਾਂ ਨੂੰ ਗੁਰੁ ਅੰਗਦ ਦੇਵ ਵੈਟਰਨਰੀ ਅਤੇ ਪਸ਼ੂ ਵਿਗਿਆਨ ਯੂਨੀਵਰਸਿਟੀ, ਲੁਧਿਆਣਾ ਤੋਂ ਆਏ ਵਿਸ਼ਾ ਮਾਹਰ ਡਾ.ਅਭਿਸ਼ੇਕ ਸ਼੍ਰੀਵਾਸਤਵ ਅਤੇ ਡਾ.ਅਮਿਤ ਮੰਡਲ ਵੱਲੋਂ ਮੱਛੀ ਪਾਲਣ ਦੇ ਕਿੱਤੇ ਸੁਚੱਜੇ ਅਤੇ ਵਿਗਿਆਨਿਕ ਢੰਗ ਨਾਲ ਅਪਣਾਉਣ ਦੀ ਸਲਾਹ ਦਿੱਤੀ।
You may like
-
ਸੀ-ਪਾਈਟ ਕੈਂਪ ਲੁਧਿਆਣਾ ਵਿਖੇ ਫੌਜ ਅਤੇ ਦਿੱਲੀ ਪੁਲਿਸ ਦੀ ਭਰਤੀ ਲਈ ਮੁਫਤ ਸਿਖਲਾਈ
-
ਝੋਨੇ ਦੇ ਕੀੜੇ ਅਤੇ ਬਿਮਾਰੀਆਂ ਦੀ ਰੋਕਥਾਮ ਬਾਰੇ ਕਰਵਾਇਆ ਸਿਖਲਾਈ ਪ੍ਰੋਗਰਾਮ
-
ਗੁਲਾਬ ਦੇ ਸਤ ਅਤੇ ਸ਼ਰਬਤ ਤਿਆਰ ਕਰਨ ਦੀ ਤਕਨੀਕ ਕਿਸਾਨਾਂ ਨਾਲ ਕੀਤੀ ਸਾਂਝੀ
-
ਰਸੋਈ ਦੇ ਹੁਨਰਾਂ ਨਾਲ ਨਾਰੀ ਸਸ਼ਕਤੀਕਰਨ ਰਾਹੀਂ ਪੀ.ਏ.ਯੂ. ਵਿਖੇ ਮਨਾਇਆ ਵਿਸ਼ਵ ਉੱਦਮ ਦਿਵਸ
-
ਪੇਂਡੂ ਔਰਤਾਂ ਨੂੰ ਮੋਮਬੱਤੀਆਂ ਬਣਾਉਣ ਦੀ ਦਿੱਤੀ ਸਿਖਲਾਈ
-
ਪੰਜਾਬ ਵਿੱਚ ਡਰੈਗਨ ਫਲਾਂ ਦੀ ਕਾਸ਼ਤ ਬਾਰੇ ਕਰਾਇਆ ਸਿਖਲਾਈ ਕੋਰਸ