ਲੁਧਿਆਣਾ : ਪੀ.ਏ.ਯੂ. ਨੇ ਬੀਤੇ ਦਿਨੀਂ ਰਾਜਪੁਰਾ ਸਥਿਤ ਮਸ਼ੀਨਰੀ ਫਰਮ ਮੈਸ. ਪਟਿਆਲਾ ਡਿਸਕਸ ਕਾਰਪੋਰੇਸ਼ਨ, ਪਿੰਡ ਨੀਲਪੁਰ ਪਟਿਆਲਾ ਬਾਈਪਾਸ, ਰਾਜਪੁਰਾ ਨਾਲ ਟਰੈਕਟਰ ਦੁਆਰਾ ਚਲਾਏ ਜਾਣ ਵਾਲੇ ਪੀ.ਏ.ਯੂ. ਸਮਾਰਟ ਸੀਡਰ ਦੇ ਵਪਾਰੀਕਰਨ ਦੇ ਸਮਝੌਤੇ ਤੇ ਹਸਤਾਖਰ ਕੀਤੇ ਗਏ ਹਨ| ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਅਤੇ ਸੰਬੰਧਿਤ ਫਰਮ ਵੱਲੋਂ ਸ਼੍ਰੀ ਅਮਰਜੀਤ ਸਿੰਘ ਬਰਾੜ ਨੇ ਸਮਝੌਤੇੇ ’ਤੇ ਹਸਤਾਖਰ ਕੀਤੇ|
ਵਿਗਿਆਨੀਆਂ ਦੁਆਰਾ ਪ੍ਰਦਾਨ ਕੀਤੇ ਗਏ ਵੇਰਵਿਆਂ ਅਨੁਸਾਰ ਪੀ.ਏ.ਯੂ. ਸਮਾਰਟ ਸੀਡਰ ਝੋਨੇ ਦੀ ਰਹਿੰਦ-ਖੂੰਹਦ ਨੂੰ ਜ਼ਮੀਨ ਤੇ ਵਿਛਾ ਕੇ ਉਸਦੀ ਸੰਭਾਲ ਕਰਦਾ ਹੈ ਅਤੇ ਇਸ ਤਰ•ਾਂ ਇਹ ਮਸ਼ੀਨ ਹੈਪੀ ਸੀਡਰ ਅਤੇ ਸੁਪਰ ਸੀਡਰ ਦੋਵਾਂ ਮਸ਼ੀਨਾਂ ਦਾ ਸੁਮੇਲ ਹੈ | ਪੀ.ਏ.ਯੂ. ਸਮਾਰਟ ਸੀਡਰ ਕਣਕ ਦੇ ਬੀਜ ਨੂੰ ਮਿੱਟੀ ਦੇ ਇੱਕ ਚੰਗੀ ਤਰ•ਾਂ ਵਾਹੇ ਹੋਏ ਸਿਆੜ ਵਿੱਚ ਪੋਰਦਾ ਹੈ ਅਤੇ ਮਿੱਟੀ ਨਾਲ ਬੀਜ ਦੀਆਂ ਕਤਾਰਾਂ ਨੂੰ ਢੱਕਦਾ ਹੈ, ਇਸ ਮਸ਼ੀਨ ਨੂੰ 45 ਤੋਂ 50 ਹਾਰਸ ਪਾਵਰ ਟਰੈਕਟਰ ਨਾਲ ਚਲਾਇਆ ਜਾ ਸਕਦਾ ਹੈ|