ਲੁਧਿਆਣਾ : ਸਪਰਿੰਗ ਡੇਲ ਪਬਲਿਕ ਸਕੂਲ, ਲੁਧਿਆਣਾ ਵਿਖੇ ਹਰੀਆਂ ਸਬਜ਼ੀਆਂ ਦੀ ਮਹੱਤਤਾ ਨੂੰ ਉਜਾਗਰ ਕਰਦੇ ਹੋਏ ‘ਸਬਜ਼ੀਆਂ ਖਾਓ, ਸਿਹਤ ਬਣਾਓ’ ਗਤੀਵਿਧੀ ਦਾ ਅਯੋਜਨ ਕੀਤਾ ਗਿਆ। ਇਸ ਦੌਰਾਨ ਅਧਿਆਪਕਾਂ ਨੇ ਖ਼ੁਦ ਹੀ ਸਬਜ਼ੀ ਵਾਲਿਆਂ ਦੀ ਭੂਮਿਕਾ ਨਿਭਾਈ ।
ਇਸ ਗਤੀਵਿਧੀ ਦੌਰਾਨ ਛੋਟੇ –ਛੋਟੇ ਬੱਚਿਆਂ ਨੂੰ ਹਰੀਆਂ ਤੇ ਤਾਜ਼ੀਆਂ ਸਬਜ਼ੀਆਂ ਵਿਚਲੇ ਮਹੱਤਵਪੂਰਨ ਗੁਣਾਂ ਬਾਰੇ ਭਰਪੂਰ ਜਾਣਕਾਰੀ ਦਿੱਤੀ ਗਈ। ਬੱਚਿਆਂ ਨੇ ਵੀ ਬੜੇ ਉਤਸ਼ਾਹ ਨਾਲ਼ ਇਸ ਗਤੀਵਿਧੀ ਵਿੱਚ ਹਿੱਸਾ ਲਿਆ। ਇਸ ਗਤੀਵਿਧੀ ਦੌਰਾਨ ਬੱਚਿਆਂ ਨੂੰ ਦੱਸਿਆ ਗਿਆ ਕਿ ਹਰੀਆਂ ਸਬਜ਼ੀਆਂ ਮਨੁੱਖ ਨੂੰ ਸਰੀਰਕ ਤੇ ਦਿਮਾਗੀ ਤੌਰ ‘ਤੇ ਤੰਦਰੁਸਤ ਰੱਖਦੀਆਂ ਹਨ।
ਸਕੂਲ ਦੇ ਚੇਅਰਪਰਸਨ ਅਵਿਨਾਸ਼ ਕੌਰ ਵਾਲੀਆ ਨੇ ਬੱਚਿਆਂ ਅਤੇ ਅਧਿਆਪਕਾਂ ਦੁਆਰਾ ਕੀਤੀ ਗਈ ਇਸ ਗਤੀਵਿਧੀ ਦੀ ਖ਼ੂਬ ਸ਼ਲਾਘਾ ਕੀਤੀ । ਉਹਨਾਂ ਨਾਲ਼ ਹੀ ਸਾਰੇ ਬੱਚਿਆਂ ਨੂੰ ਹਰੀਆਂ ਤੇ ਤਾਜ਼ੀਆਂ ਸਬਜ਼ੀਆਂ ਦਾ ਪ੍ਰਯੋਗ ਆਪਣੇ ਰੋਜ਼ਾਨਾ ਜੀਵਨ ਵਿੱਚ ਵੀ ਕਰਨ ਲਈ ਪ੍ਰੇਰਿਆ।
ਡਾਇਰੈਕਟਰਜ਼ ਸ਼੍ਰੀ ਮਨਦੀਪ ਵਾਲੀਆ , ਸ਼੍ਰੀਮਤੀ ਕਮਲਪ੍ਰੀਤ ਕੌਰ ਅਤੇ ਪ੍ਰਿੰਸੀਪਲ ਸ਼੍ਰੀ ਅਨਿਲ ਕੁਮਾਰ ਸ਼ਰਮਾ ਨੇ ਵੀ ਬੱਚਿਆਂ ਨੂੰ ਸਤੁੰਲਿਤ ਭੋਜਨ ਵਿੱਚ ਵੱਧ ਤੋਂ ਵੱਧ ਹਰੀਆਂ ਸਬਜ਼ੀਆਂ ਖਾਣ ਲਈ ਪ੍ਰੇਰਿਤ ਕੀਤਾ ਤੇ ਨਾਲ਼ ਹੀ ਪੂਰੇ ਉਤਸ਼ਾਹ ਨਾਲ਼ ਇਸ ਗਤੀਵਿਧੀ ਵਿੱਚ ਭਾਗ ਲੈਣ ਵਾਲ਼ੇ ਬੱਚਿਆਂ ਦੀ ਖ਼ੂਬ ਪਿੱਠ ਵੀ ਥਾਪੜੀ।