Connect with us

ਪੰਜਾਬੀ

ਦ੍ਰਿਸ਼ਟੀ ਪਬਲਿਕ ਸਕੂਲ ‘ਚ ਮਹਿਲਾ ਸਸ਼ਕਤੀਕਰਨ ਵਿਸ਼ੇ ‘ਤੇ ਵਿਸ਼ੇਸ਼ ਸਭਾ ਦਾ ਆਯੋਜਨ

Published

on

Organized a special meeting on women empowerment in Drishti Public School

ਲੁਧਿਆਣਾ : ਦ੍ਰਿਸ਼ਟੀ ਡਾ ਆਰ ਸੀ ਜੈਨ ਇਨੋਵੇਟਿਵ ਪਬਲਿਕ ਸਕੂਲ ਦੇ ਵਿਦਿਆਰਥੀਆਂ ਵਲੋਂ ‘ਮਹਿਲਾ ਸਸ਼ਕਤੀਕਰਨ’ ਵਿਸ਼ੇ ‘ਤੇ ਵਿਸ਼ੇਸ਼ ਸਭਾ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਭਾਸ਼ਣਾਂ, ਗੀਤਾਂ ਅਤੇ ਨੁੱਕੜ ਨਾਟਕ ਰਾਹੀਂ ਮਹਿਲਾ ਸਸ਼ਕਤੀਕਰਨ ਨਾਲ ਸਬੰਧਤ ਵੱਖ-ਵੱਖ ਮੁੱਦਿਆਂ ਨੂੰ ਪੇਸ਼ ਕੀਤਾ ਗਿਆ।

ਔਰਤਾਂ ਦਾ ਸਸ਼ਕਤੀਕਰਨ ਤਾਂ ਹੀ ਸੰਭਵ ਹੈ ਜਦੋਂ ਸਮਾਜ ਦਾ ਹਰ ਵਿਅਕਤੀ ਔਰਤਾਂ ਦੀ ਯੋਗਤਾ ਨੂੰ ਸਵੀਕਾਰ ਕਰੇ। ਸੰਮਿਲਤ ਅਤੇ ਟਿਕਾਊ ਸਮਾਜ ਅਤੇ ਆਰਥਿਕ ਵਿਕਾਸ ਨੂੰ ਪ੍ਰਾਪਤ ਕਰਨ ਲਈ ਲਿੰਗ ਸਮਾਨਤਾ ਅਤੇ ਔਰਤਾਂ ਦਾ ਸਸ਼ਕਤੀਕਰਨ ਜ਼ਰੂਰੀ ਹਨ।

ਵਿਦਿਆਰਥਣ ਦੀ ਪੇਸ਼ਕਾਰੀ ਦੀ ਸ਼ਲਾਘਾ ਕਰਦਿਆਂ ਸਕੂਲ ਦੀ ਪਿ੍ੰਸੀਪਲ ਡਾ ਮਨੀਸ਼ਾ ਗੰਗਵਾਰ ਨੇ ਕਿਹਾ ਕਿ ਹਰ ਕੋਈ ਔਰਤਾਂ ਦੀ ਕਾਬਲੀਅਤ, ਪ੍ਰਤਿਭਾ ਨੂੰ ਪਛਾਣ ਕੇ ਉਨ੍ਹਾਂ ਨੂੰ ਅੱਗੇ ਵਧਣ ਲਈ ਉਤਸ਼ਾਹਿਤ ਕਰਕੇ ਔਰਤਾਂ ਦੇ ਸਸ਼ਕਤੀਕਰਨ ਵਿਚ ਭੂਮਿਕਾ ਨਿਭਾ ਸਕਦਾ ਹੈ ।

Facebook Comments

Trending