ਪੰਜਾਬੀ
ਪੀਐਮ ਸ਼੍ਰੀ ਸਕੂਲ : ਲੁਧਿਆਣਾ ਦੇ 563 ਸਕੂਲਾਂ ਨੂੰ ਕੀਤਾ ਸ਼ਾਰਟਲਿਸਟ, ਕੇਂਦਰ ਦੇਵੇਗਾ 60% ਫੰਡ
Published
2 years agoon

ਲੁਧਿਆਣਾ : ਪੀਐਮ ਸ਼੍ਰੀ ਸਕੂਲ ਯੋਜਨਾ ਦੀ ਸ਼ੁਰੂਆਤ ਮੋਦੀ ਸਰਕਾਰ ਨੇ ਕੀਤੀ ਹੈ। ਇਸ ਯੋਜਨਾ ਦੇ ਤਹਿਤ ਦੇਸ਼ ਭਰ ਤੋਂ 14,000 ਤੋਂ ਵੱਧ ਸਕੂਲਾਂ ਦੀ ਚੋਣ ਕੀਤੀ ਜਾਵੇਗੀ, ਜਿਨ੍ਹਾਂ ਲਈ ਅਗਲੇ 5 ਸਾਲਾਂ ਲਈ ਫੰਡ ਜਾਰੀ ਕੀਤੇ ਜਾਣਗੇ। 2022-2027 ਤੋਂ ਪ੍ਰਾਪਤ ਹੋਣ ਵਾਲੇ ਫੰਡਾਂ ਦੀ ਕੁੱਲ ਰਕਮ 27,360 ਕਰੋੜ ਰੁਪਏ ਹੋਵੇਗੀ। ਖਾਸ ਗੱਲ ਇਹ ਹੋਵੇਗੀ ਕਿ ਸਕੂਲਾਂ ਨੂੰ 60 ਫੀਸਦੀ ਫੰਡ ਕੇਂਦਰ ਅਤੇ 40 ਫੀਸਦੀ ਸੂਬਾ ਸਰਕਾਰ ਵੱਲੋਂ ਮੁਹੱਈਆ ਕਰਵਾਇਆ ਜਾਵੇਗਾ।
ਇਸ ਯੋਜਨਾ ਤਹਿਤ ਕੁੱਲ 563 ਸਕੂਲਾਂ ਨੂੰ ਸ਼ਾਰਟਲਿਸਟ ਕੀਤਾ ਗਿਆ ਹੈ, ਜਿਨ੍ਹਾਂ ਵਿੱਚ 115 ਅਪਰ ਪ੍ਰਾਇਮਰੀ ਅਤੇ 448 ਪ੍ਰਾਇਮਰੀ ਸਕੂਲ ਸ਼ਾਮਲ ਹਨ। ਲੁਧਿਆਣਾ ਦੇ ਕੁੱਲ 19 ਬਲਾਕਾਂ ਵਿੱਚੋਂ ਦੋ-ਦੋ ਸਕੂਲਾਂ ਦੀ ਚੋਣ ਕੀਤੀ ਜਾਵੇਗੀ। ਇਸ ਤਰ੍ਹਾਂ ਕੁੱਲ 38 ਸਕੂਲਾਂ ਦੀ ਚੋਣ ਕੀਤੀ ਜਾਵੇਗੀ, ਜਿਨ੍ਹਾਂ ਵਿਚ ਨਵੀਂ ਸਿੱਖਿਆ ਨੀਤੀ-2022 ਤਹਿਤ ਅਤਿ-ਆਧੁਨਿਕ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ।
ਸਕੂਲਾਂ ਵਿੱਚ ਸਿਲੇਬਸ ਨਵੀਂ ਸਿੱਖਿਆ ਨੀਤੀ ਤਹਿਤ ਹੋਵੇਗਾ, ਆਧੁਨਿਕ ਬੁਨਿਆਦੀ ਸਹੂਲਤਾਂ, ਸਮਾਰਟ ਕਲਾਸਰੂਮ, ਅਧਿਆਪਕਾਂ ਦੀ ਸ਼ਾਰਟਨੈੱਸ, ਮਿਡ-ਡੇਅ ਮੁਹੱਈਆ ਕਰਵਾਇਆ ਜਾਵੇਗਾ। ਜ਼ਿਲ੍ਹੇ ਦੇ ਜਿਨ੍ਹਾਂ 563 ਸਕੂਲਾਂ ਨੂੰ ਸ਼ਾਰਟਲਿਸਟ ਕੀਤਾ ਗਿਆ ਹੈ, ਉਨ੍ਹਾਂ ਵਿੱਚੋਂ ਕੁੱਲ 38 ਸਕੂਲਾਂ ਦੀ ਚੋਣ ਭਾਰਤ ਸਰਕਾਰ ਵੱਲੋਂ ਹੀ ਚੈਲੇਂਜ ਮੋਡ ਰਾਹੀਂ ਕੀਤੀ ਜਾਵੇਗੀ। ਜਿਸ ਵਿੱਚ ਐਨਈਪੀ ਦੇ ਸਾਰੇ ਮਾਪਦੰਡ ਲਾਗੂ ਕੀਤੇ ਜਾਣਗੇ।
ਸ਼ਾਰਟਲਿਸਟ ਕੀਤੇ ਗਏ ਸਕੂਲਾਂ ਨੂੰ pmshreeschools.education.gov.in ਸਰਕਾਰ ਵੱਲੋਂ ਜਾਰੀ ਪੋਰਟਲ ‘ਤੇ ਜਾ ਕੇ ਮੰਗੇ ਗਏ ਵੇਰਵੇ ਜਮ੍ਹਾ ਕਰਵਾਉਣੇ ਪੈਣਗੇ। ਇਕ ਵਾਰ ਸਕੂਲਾਂ ਨੂੰ ਇਸ ਬਾਰੇ ਜਾਣਕਾਰੀ ਦੇਣ ਲਈ 16 ਨਵੰਬਰ ਤੱਕ ਦਾ ਸਮਾਂ ਦਿੱਤਾ ਗਿਆ ਸੀ, ਪਰ ਇਹ ਪਾਇਆ ਗਿਆ ਹੈ ਕਿ ਅਜੇ ਵੀ ਬਹੁਤ ਸਾਰੇ ਸਕੂਲ ਅਜਿਹੇ ਹਨ ਜਿਨ੍ਹਾਂ ਨੇ ਜਾਣਕਾਰੀ ਨਹੀਂ ਦਿੱਤੀ ਹੈ। ਉਮੀਦ ਹੈ ਕਿ ਇਸ ਤਾਰੀਖ ਨੂੰ ਵਧਾ ਦਿੱਤਾ ਜਾਵੇਗਾ।
You may like
-
CISCE 10ਵੀਂ ਤੇ 12ਵੀਂ ਦੇ ਵਿਦਿਆਰਥੀਆਂ ਲਈ ਜ਼ਰੂਰੀ ਖ਼ਬਰ, ਲਿਆ ਗਿਆ ਇਹ ਅਹਿਮ ਫ਼ੈਸਲਾ
-
ਪਾਠਕ੍ਰਮਾਂ ਵਿੱਚ ਮਨਮਾਨੀ ਕਾਂਟੀ-ਛਾਂਟੀ ਭਗਵੇੰਕਰਨ ਦੀ ਇੱਕ ਕੋਝੀ ਚਾਲ – ਡੀ ਟੀ ਐਫ
-
10ਵੀਂ ਅਤੇ 12ਵੀਂ ਦੇ ਵਿਦਿਆਰਥੀਆਂ ਲਈ ਅਹਿਮ ਖ਼ਬਰ, ਵਿਭਾਗ ਨੇ ਲਿਆ ਵੱਡਾ ਫ਼ੈਸਲਾ
-
ਸਾਲ ’ਚ 2 ਵਾਰ ਹੋਵੇਗੀ ਬੋਰਡ ਪ੍ਰੀਖਿਆ? ਜਾਣੋ ਕੇਂਦਰ ਸਰਕਾਰ ਦੀ ਕਮੇਟੀ ਦੀ ਸਿਫਾਰਿਸ਼
-
ਲੁਧਿਆਣਾ ‘ਚ 40 ਸੀਬੀਐੱਸਈ ਸਕੂਲਾਂ ਦੇ ਪ੍ਰਿੰਸੀਪਲਾਂ ਦੀ ਮੀਟਿੰਗ ਅੱਜ, ਸਿੱਖਿਆ ਦੀ ਬਿਹਤਰੀ ‘ਤੇ ਹੋਵੇਗੀ ਚਰਚਾ
-
ਗੁਲਜ਼ਾਰ ਗਰੁੱਪ ‘ਚ ਨਵੀਂ ਸਿੱਖਿਆਂ ਨੀਤੀ 2020 ‘ਤੇ ਇਕ ਰੋਜ਼ਾ ਵਰਕਸ਼ਾਪ ਦਾ ਆਯੋਜਨ