Connect with us

ਅਪਰਾਧ

ਬਾਈਕ ਸਵਾਰ ਬਦਮਾਸ਼ਾਂ ਨੇ ਨੌਜਵਾਨਾਂ ਤੋਂ 2 ਮੋਟਰਸਾਈਕਲ, ਮੋਬਾਇਲ ਤੇ ਨਕਦੀ ਲੁੱਟੀ

Published

on

Bike-riding miscreants robbed youths of 2 motorcycles, mobile phones and cash

ਲੁਧਿਆਣਾ : ਸ਼ਹਿਰ ‘ਚ ਦੋ ਥਾਵਾਂ ‘ਤੇ ਸ਼ਰਾਰਤੀ ਅਨਸਰਾਂ ਨੇ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ। ਦੋਵਾਂ ਵਾਰਦਾਤਾਂ ਚ ਉਨ੍ਹਾਂ ਨੇ ਦੋ ਮੋਟਰਸਾਈਕਲ, ਮੋਬਾਈਲ ਤੇ ਦੋ ਲੋਕਾਂ ਦੀ ਨਕਦੀ ਲੁੱਟ ਲਈ। ਮੇਹਲੋਂ ਰੋਡ ਪਿੰਡ ‘ਤੇ ਦੋ ਮੋਟਰਸਾਈਕਲ ਸਵਾਰ ਬਦਮਾਸ਼ਾਂ ਨੇ ਬੰਦੂਕ ਦੀ ਨੋਕ ‘ਤੇ ਇੱਕ ਮੋਟਰਸਾਈਕਲ, ਮੋਬਾਈਲ ਫੋਨ ਅਤੇ 15,000 ਰੁਪਏ ਦੀ ਨਕਦੀ ਲੁੱਟ ਲਈ। ਜਮਾਲਪੁਰ ਪੁਲਸ ਨੇ ਮੇਹਲੋਂ ਪਿੰਡ ਦੇ ਰਹਿਣ ਵਾਲੇ ਰਜਿੰਦਰ ਕੁਮਾਰ ਤਿਵਾੜੀ ਦੀ ਸ਼ਿਕਾਇਤ ਤੇ ਮਾਮਲਾ ਦਰਜ ਕੀਤਾ ਹੈ।

ਆਪਣੇ ਬਿਆਨ ਵਿਚ ਉਸ ਨੇ ਦੱਸਿਆ ਕਿ 14 ਨਵੰਬਰ ਨੂੰ ਰਾਤ 9 ਵਜੇ ਉਹ ਆਪਣੇ ਦੋਸਤ ਜੋਗਿੰਦਰ ਮੋਹਤੋ ਅਤੇ ਸੰਤੋਸ਼ ਕੁਮਾਰ ਨਾਲ ਆਪਣੇ ਮੋਟਰਸਾਈਕਲ ‘ਤੇ ਕੋਹਾਡਾ ਤੋਂ ਮੇਹਲੋਂ ਜਾ ਰਹੇ ਸਨ। ਪਿੰਡ ਦੇ ਬਾਹਰ ਮੋਟਰਸਾਈਕਲ ਸਵਾਰ 2 ਬਦਮਾਸ਼ਾਂ ਨੇ ਉਨ੍ਹਾਂ ਨੂੰ ਘੇਰ ਕੇ ਰੋਕ ਲਿਆ। ਉਨ੍ਹਾਂ ਨੇ ਉਸ ਦਾ ਮੋਟਰਸਾਈਕਲ, ਮੋਬਾਇਲ ਤੇ ਨਕਦੀ ਲੁੱਟ ਲਈ ਤੇ ਫਰਾਰ ਹੋ ਗਏ। ਹਰਨਾਮ ਪੁਰਾ ਪਿੰਡ ਵਿਚ ਦੋ ਮੋਟਰਸਾਈਕਲ ਸਵਾਰ ਬਦਮਾਸ਼ਾਂ ਨੇ ਇਕ ਨੌਜਵਾਨ ਦਾ ਮੋਟਰਸਾਈਕਲ ਲੁੱਟ ਲਿਆ। ਹੁਣ ਸਾਹਨੇਵਾਲ ਥਾਣਾ ਪੁਲਸ ਨੇ ਦੋ ਬਦਮਾਸ਼ਾਂ ਖਿਲਾਫ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

Facebook Comments

Trending