ਲੁਧਿਆਣਾ : ਬੱਚੇ ਸਮਾਜ ਦੀ ਨੀਂਹ ਹਨ। ਇਸ ਨੀਂਹ ਪੱਥਰ ਨੂੰ ਮਜ਼ਬੂਤ ਕਰਦਿਆਂ ਐਮ.ਜੀ. ਐੱਮ ਪਬਲਿਕ ਸਕੂਲ ਵਿੱਚ ਬਾਲ ਦਿਵਸ ‘ਤੇ ਸਵਰਗੀ ਪੰਡਿਤ ਜਵਾਹਰ ਲਾਲ ਨਹਿਰੂ ਦੇ ਜਨਮ ਦਿਨ ਦੇ ਮੌਕੇ ‘ਤੇ ਸਕੂਲ ਦੇ ਵਿਹੜੇ ‘ਚ ਉਨ੍ਹਾਂ ਦੀਆਂ ਸਿੱਖਿਆਵਾਂ ਨਾਲ ਸਬੰਧਤ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ |
ਸਵੇਰ ਦੀ ਸਭਾ ਦੀ ਸ਼ੁਰੂਆਤ ਸੁਰੀਲੇ ਗੀਤ ਅਤੇ ਪ੍ਰੇਰਨਾਦਾਇਕ ਭਾਸ਼ਣ ਨਾਲ ਹੋਈ। ਕੇ.ਜੀ. ਵਿੰਗ ਦੇ ਬੱਚਿਆਂ ਵੱਲੋਂ ਡਾਂਸ ਅਤੇ ਫਰੀਜ਼, ਮਿਊਜ਼ੀਕਲ ਚੇਅਰ, ਬਾਸਕਟਬਾਲ, ਹਰਡਲ ਗੇਮਜ਼ ਅਤੇ ਜੋਏ ਰਾਈਡ ਵਰਗੀਆਂ ਵੱਖ-ਵੱਖ ਗਤੀਵਿਧੀਆਂ ਦਾ ਆਨੰਦ ਮਾਣਿਆ ਗਿਆ। ਸਾਰੀਆਂ ਗਤੀਵਿਧੀਆਂ ਵਿੱਚ ਵਿਦਿਆਰਥੀਆਂ ਨੇ ਭਾਗ ਲਿਆ।
ਸਕੂਲ ਦੇ ਡਾਇਰੈਕਟਰ ਸ਼੍ਰੀ ਗੱਜਣ ਸਿੰਘ ਥਿੰਦ ਨੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਵੱਡਿਆਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਅਤੇ ਜੀਵਨ ਦੀਆਂ ਚੁਨੋਤੀਆ ਦਾ ਸਾਹਮਣਾ ਕਰਨ ਲਈ ਹਮੇਸ਼ਾ ਤਿਆਰ ਰਹਿਣਾ ਚਾਹੀਦਾ ਹੈ। ਸਕੂਲ ਦੇ ਪ੍ਰਿੰਸੀਪਲ ਨੇ ਵਿਦਿਆਰਥੀਆਂ ਨੂੰ ਆਤਮਵਿਸ਼ਵਾਸੀ ਬਣੇ ਰਹਿਣ ਦੀ ਪ੍ਰੇਰਨਾ ਦਿੱਤੀ। ਉਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਹਰੇਕ ਬੱਚੇ ਨੂੰ ਆਪਣੇ ਕੋਸ਼ਲ ਦਾ ਪ੍ਰਦਰਸ਼ਨ ਕਰਨ ਲਈ ਇੱਕ ਸ਼ਾਨਦਾਰ ਮੰਚ ਪ੍ਰਦਾਨ ਕੀਤਾ ਜਾਵੇਗਾ।