Connect with us

ਪੰਜਾਬੀ

ਰਾਮਗੜ੍ਹੀਆ ਗਰਲਜ਼ ਕਾਲਜ ਨੇ ਅੰਤਰ ਜ਼ੋਨਲ ਯੁਵਕ ਅਤੇ ਵਿਰਾਸਤੀ ਮੇਲਾ ‘ਚ ਰਚਿਆ ਇਤਿਹਾਸ

Published

on

Ramgarhia Girls College created history in Inter Zonal Youth and Heritage Fair

ਲੁਧਿਆਣਾ : ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ 63ਵਾਂ ਅੰਤਰ ਜ਼ੋਨਲ ਯੁਵਕ ਅਤੇ ਵਿਰਾਸਤੀ ਮੇਲਾ ਐੱਸ.ਪੀ.ਐੱਮ ਕਾਲਜ ਮੁਕੇਰੀਆਂ ਵਿਖੇ ਆਯੋਜਿਤ ਕੀਤਾ ਗਿਆ। ਕਾਲਜ ਨੇ ਇਸ ਫੈਸਟੀਵਲ ਵਿੱਚ ਪਹਿਲਾਂ ਲੁਧਿਆਣਾ ਜ਼ੋਨ ਬੀ ਦੇ ਜ਼ੋਨਲ ਯੂਥ ਅਤੇ ਵਿਰਾਸਤੀ ਮੇਲੇ ਵਿੱਚੋਂ ਵੱਖ ਵੱਖ ਮੁਕਾਬਲਿਆਂ ਨੂੰ ਪਹਿਲੇ ਇਨਾਮ ਨਾਲ ਜਿੱਤ ਕੇ ਫਿਰ ਅੰਤਰ ਜ਼ੋਨਲ ਯੂਥ ਤੇ ਵਿਰਾਸਤੀ ਮੇਲੇ ਵਿੱਚ ਭਾਗ ਲੈ ਕੇ ਪਹਿਲੇ ਦਰਜੇ ਦੀਆਂ 23 ਪ੍ਰਤੀਯੋਗਤਾਵਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ 5 ਪਹਿਲੇ ,8 ਦੂਜੇ ਤੇ 5 ਤੀਜੇ ਦਰਜੇ ਦੇ ਇਨਾਮ ਹਾਸਲ ਕੀਤੇ।

ਕਾਲਜ ਨੇ ਗਰੁੱਪ ਸ਼ਬਦ ,ਇੰਡੀਅਨ ਆਰਕੈਸਟਰਾ, ਰੰਗੋਲੀ, ਮੁਹਾਵਰੇਦਾਰ ਵਾਰਤਾਲਾਪ, ਹਿੰਦੀ ਲਿਖਣ ਕਲਾ ਵਿੱਚ ਪਹਿਲੇ ਦਰਜੇ ਦੇ ਅਤੇ ਫੋਕ ਆਰਕੈਸਟਰਾ, ਭੰਡ , ਕਲਾਸੀਕਲ ਡਾਂਸ ,ਗਰੁੱਪ ਸੌਂਗ, ਇਨੂੰ ਬਣਾਉਣਾ ,ਹਿੰਦੀ ਅਤੇ ਪੰਜਾਬੀ ਲਿਖਣ ਕਲਾ ਤੇ ਬਾਗ਼ ਵਿੱਚ ਦੂਜੇ ਅਤੇ ਕਲੀ ਗਾਇਨ ,ਪਰਾਂਦਾ ਬਣਾਉਣਾ, ਛਿੱਕੂ ਬਣਾਉਣਾ ,ਅੰਗਰੇਜ਼ੀ ਲਿਖਣ ਕਲਾ ਵਿੱਚ ਤੀਜੇ ਦਰਜੇ ਦੇ ਇਨਾਮ ਪ੍ਰਾਪਤ ਕਰਕੇ ਟਰਾਫ਼ੀ ਜਿੱਤੀ।

ਰਾਮਗੜ੍ਹੀਆ ਐਜੁਕੇਸ਼ਨਲ ਕੌਂਸਲ ਦੇ ਪ੍ਰਧਾਨ ਸ. ਰਣਜੋਧ ਸਿੰਘ ਅਤੇ ਕਾਲਜ ਪ੍ਰਿੰ. ਡਾ. ਰਾਜੇਸ਼ਵਰਪਾਲ ਕੌਰ ਨੇ ਕਾਲਜ ਦੇ ਸਮੂਹ ਸਟਾਫ਼ ਅਤੇ ਜੇਤੂ ਵਿਦਿਆਰਥਣਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਸਾਰਿਆਂ ਦੀ ਮਿਹਨਤ ਅਤੇ ਲਗਨ ਦਾ ਨਤੀਜਾ ਹੈ ਕਿ ਅਸੀਂ ਟਰਾਫ਼ੀ ਨੂੰ ਜਿੱਤਿਆ ਹੈ। ਜੇਤੂ ਵਿਦਿਆਰਥੀਆਂ ਨੇ ਕਾਲਜ ਦਾ ਨਾਮ ਰੋਸ਼ਨ ਕੀਤਾ ਹੈ, ਸਾਨੂੰ ਇਹਨਾਂ ‘ਤੇ ਮਾਣ ਹੈ।

Facebook Comments

Trending