ਲੁਧਿਆਣਾ : ਬੀਸੀਐਮ ਆਰੀਆ ਸਕੂਲ ਲਲਤੋਂ ਵਿਖੇ ਸ਼ਾਂਤੀਪੂਰਵਕ ਵਿਕਾਸ ਲਈ ਵਿਸ਼ਵ ਵਿਗਿਆਨ ਦਿਵਸ ਮਨਾਇਆ ਗਿਆ ਜਿਸ ਤਹਿਤ ਤੀਜੀ ਤੋਂ ਪੰਜਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਆਪਣੇ ਆਪ ਨੂੰ ਵਿਗਿਆਨੀ ਵਜੋਂ ਪੇਸ਼ ਕੀਤਾ ਅਤੇ ਆਪਣੀਆਂ ਕਮਾਲ ਦੀਆਂ ਖੋਜਾਂ ਬਾਰੇ ਸੰਖੇਪ ਭਾਸ਼ਣ ਦਿੱਤੇ। ਵਿਦਿਆਰਥੀਆਂ ਨੇ ਵਿਗਿਆਨ ਨਾਲ ਸਬੰਧਤ ਟੈਸਟ ਵੀ ਕਰਵਾਏ।
ਵਿਸ਼ਵ ਵਿਗਿਆਨ ਦਾ ਜਸ਼ਨ ਮਨਾਉਣ ਦਾ ਮੁੱਖ ਉਦੇਸ਼ ਲੋਕਾਂ ਨੂੰ ਸ਼ਾਂਤੀਪੂਰਨ, ਟਿਕਾਊ ਸਮਾਜਾਂ ਲਈ ਵਿਗਿਆਨ ਦੀ ਭੂਮਿਕਾ ਬਾਰੇ ਜਾਗਰੂਕ ਕਰਨਾ ਅਤੇ ਵਿਗਿਆਨਕ ਯਤਨਾਂ ਲਈ ਸਮਰਥਨ ਜੁਟਾਉਣ ਵਿੱਚ ਵਿਗਿਆਨ ਨੂੰ ਦਰਪੇਸ਼ ਚੁਣੌਤੀਆਂ ਵੱਲ ਧਿਆਨ ਖਿੱਚਣਾ ਹੈ। ਪ੍ਰਿੰਸੀਪਲ ਸ੍ਰੀਮਤੀ ਕ੍ਰਿਤਿਕਾ ਸੇਠ ਨੇ ਵਿਦਿਆਰਥੀਆਂ ਵੱਲੋਂ ਕੀਤੇ ਗਏ ਨਵੇਕਲੇ ਵਿਚਾਰਾਂ ਅਤੇ ਸਮਾਜ ਵਿਚ ਜਾਗਰੂਕਤਾ ਪੈਦਾ ਕਰਨ ਲਈ ਕੀਤੇ ਗਏ ਉਪਰਾਲਿਆਂ ਦੀ ਸ਼ਲਾਘਾ ਕੀਤੀ।