ਪੰਜਾਬੀ
ਰਾਤ ਨੂੰ ਨੀਂਦ ਨਾ ਆਉਣ ਦੀ ਸਮੱਸਿਆ ਨੂੰ ਦੂਰ ਕਰਨ ਲਈ ਅਪਣਾਓ ਇਹ ਟਿਪਸ
Published
2 years agoon
ਅੱਜ ਦੀ ਭੱਜ-ਦੌੜ ਭਰੀ ਜ਼ਿੰਦਗੀ ਦੇ ਕਾਰਨ ਲੋਕਾਂ ਦਾ ਲਾਈਫਸਟਾਈਲ ਬਹੁਤ ਪ੍ਰਭਾਵਤ ਹੋਇਆ ਹੈ। ਅਜਿਹੇ ‘ਚ ਕੰਮ ਦਾ ਜ਼ਿਆਦਾ ਬੋਝ ਹੋਣ ਕਾਰਨ ਲੋਕਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹੇ ‘ਚ ਉਨ੍ਹਾਂ ਨੂੰ ਰਾਤ ਨੂੰ ਚੰਗੀ ਤਰ੍ਹਾਂ ਨੀਂਦ ਨਾ ਆਉਣ ਦੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਜੇ ਸਮੇਂ ਸਿਰ ਇਸ ਸਮੱਸਿਆ ਦਾ ਇਲਾਜ਼ ਨਾ ਕੀਤਾ ਜਾਵੇ ਤਾਂ ਵਿਅਕਤੀ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਹੋ ਸਕਦਾ ਹੈ। ਜੇ ਤੁਸੀਂ ਵੀ ਨੀਂਦ ਦੀ ਸਮੱਸਿਆ ਤੋਂ ਪ੍ਰੇਸ਼ਾਨ ਹੋ ਤਾਂ ਤੁਹਾਨੂੰ ਆਪਣੀ ਡੇਲੀ ਡਾਇਟ ਦੇ ਨਾਲ ਆਪਣੀ ਰੁਟੀਨ ਵਿਚ ਕੁਝ ਬਦਲਾਅ ਕਰਨ ਦੀ ਜ਼ਰੂਰਤ ਹੈ।
ਭੋਜਨ ਵਿਚ ਇਨ੍ਹਾਂ ਚੀਜ਼ਾਂ ਨੂੰ ਕਰੋ ਸ਼ਾਮਿਲ…
ਹਲਦੀ ਵਾਲਾ ਦੁੱਧ: ਰੋਜ਼ਾਨਾ ਸੌਣ ਤੋਂ ਪਹਿਲਾਂ 1 ਗਲਾਸ ਹਲਦੀ ਵਾਲਾ ਦੁੱਧ ਪੀਣ ਨਾਲ ਥਕਾਵਟ ਦੂਰ ਹੁੰਦੀ ਹੈ। ਸਰੀਰ ਨੂੰ ਆਰਾਮ ਮਿਲਣ ਦੇ ਨਾਲ ਚੰਗੀ ਅਤੇ ਗਹਿਰੀ ਨੀਂਦ ਲੈਣ ਵਿੱਚ ਸਹਾਇਤਾ ਮਿਲਦੀ ਹੈ। ਇਸ ਵਿਚ ਭਰਪੂਰ ਮਾਤਰਾ ਵਿਚ ਕੈਲਸ਼ੀਅਮ ਹੋਣ ਦੇ ਕਾਰਨ ਹੱਡੀਆਂ ਅਤੇ ਮਾਸਪੇਸ਼ੀਆਂ ਮਜ਼ਬੂਤ ਹੁੰਦੀਆਂ ਹਨ। ਨਾਲ ਹੀ ਤਣਾਅ ਵੀ ਦੂਰ ਹੁੰਦਾ ਹੈ। ਜੇ ਤੁਸੀਂ ਚਾਹੋ ਤਾਂ ਤੁਸੀਂ ਹਲਦੀ ਤੋਂ ਬਿਨਾਂ ਦੁੱਧ ਦਾ ਸੇਵਨ ਵੀ ਕਰ ਸਕਦੇ ਹੋ।
ਡਾਰਕ ਚਾਕਲੇਟ : ਜਿਹੜੇ ਲੋਕ ਰਾਤ ਨੂੰ ਚੰਗੀ ਨੀਂਦ ਨਾ ਲੈਣ ਦੀ ਸਮੱਸਿਆ ਦਾ ਸਾਹਮਣਾ ਕਰਦੇ ਹਨ ਉਨ੍ਹਾਂ ਨੂੰ ਸੌਣ ਤੋਂ ਪਹਿਲਾਂ ਡਾਰਕ ਚਾਕਲੇਟ ਦਾ ਸੇਵਨ ਕਰਨਾ ਚਾਹੀਦਾ ਹੈ। ਇਹ ਨਰਵਸ ਸਿਸਟਮ ਨੂੰ ਆਰਾਮ ਦੇ ਕੇ ਚੰਗੀ ਨੀਂਦ ਲੈਣ ਵਿਚ ਸਹਾਇਤਾ ਕਰਦਾ ਹੈ। ਇਸ ਦੇ ਨਾਲ ਹੀ ਬਦਾਮਾਂ ਵਿਚ ਵਿਟਾਮਿਨ, ਕੈਲਸ਼ੀਅਮ, ਆਇਰਨ, ਮੈਗਨੀਸ਼ੀਅਮ ਅਤੇ ਐਂਟੀ-ਆਕਸੀਡੈਂਟ ਗੁਣ ਹੁੰਦੇ ਹਨ। ਅਜਿਹੇ ‘ਚ ਨਿਯਮਿਤ ਰੂਪ ਤੋਂ ਸੌਣ ਤੋਂ ਪਹਿਲਾਂ ਥੋੜਾ ਜਿਹੇ ਬਦਾਮ ਖਾਣੇ ਫ਼ਾਇਦੇਮੰਦ ਹੁੰਦੇ ਹਨ। ਇਸ ਨਾਲ ਮਾਸਪੇਸ਼ੀਆਂ ‘ਚ ਖਿਚਾਅ ਅਤੇ ਤਣਾਅ ਨੂੰ ਦੂਰ ਕਰਨ ਵਿੱਚ ਸਹਾਇਤਾ ਕਰਦਾ ਹੈ।
ਹਰਬਲ ਅਤੇ ਗ੍ਰੀਨ ਟੀ : ਅਕਸਰ ਲੋਕ ਸੌਣ ਤੋਂ ਪਹਿਲਾਂ ਚਾਹ ਜਾਂ ਕੌਫੀ ਪੀਣਾ ਪਸੰਦ ਕਰਦੇ ਹਨ। ਪਰ ਇਸਦਾ ਸੇਵਨ ਕਰਨ ਨਾਲ ਵਿਅਕਤੀ ਨੂੰ ਨੀਂਦ ਨਾ ਆਉਣ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ ‘ਚ ਇਸ ਸਮੱਸਿਆ ਤੋਂ ਬਚਣ ਲਈ ਕੈਫੀਨ ਦੀ ਬਜਾਏ ਹਰਬਲ ਜਾਂ ਗ੍ਰੀਨ ਟੀ ਦਾ ਸੇਵਨ ਕਰਨਾ ਸਭ ਤੋਂ ਵਧੀਆ ਆਪਸ਼ਨ ਹੈ। ਇਸ ਨਾਲ ਚੰਗੀ ਨੀਂਦ ਆਉਣ ਦੇ ਨਾਲ ਬਿਮਾਰੀਆਂ ਤੋਂ ਵੀ ਬਚਾਅ ਰਹਿੰਦਾ ਹੈ। ਇਸ ਤੋਂ ਇਲਾਵਾ ਸੌਣ ਤੋਂ ਪਹਿਲਾਂ 1 ਮੁੱਠੀ ਚੈਰੀ ਜਾਂ ਇਸ ਦੇ ਜੂਸ ਦਾ ਸੇਵਨ ਕਰਨ ਨਾਲ ਚੰਗੀ ਨੀਂਦ ਆਉਂਦੀ ਹੈ।
ਇਨ੍ਹਾਂ ਟਿਪਸ ਨਾਲ ਵੀ ਮਿਲੇਗਾ ਆਰਾਮ…
ਸੌਣ ਤੋਂ ਪਹਿਲਾਂ ਕਿਸੇ ਵੀ ਤੇਲ ਨੂੰ ਹਲਕਾ ਗੁਣਗੁਣਾ ਕਰਕੇ ਤਲੀਆਂ ਦੀ ਮਸਾਜ ਕਰਨ ਨਾਲ ਅਰਾਮ ਮਹਿਸੂਸ ਹੁੰਦਾ ਹੈ। ਅਜਿਹੇ ‘ਚ ਦਿਮਾਗ ਸ਼ਾਂਤ ਹੋਣ ਚੰਗੀ ਅਤੇ ਗਹਿਰੀ ਨੀਂਦ ਆਉਂਦੀ ਹੈ। ਸੌਣ ਤੋਂ ਪਹਿਲਾਂ ਕੁਝ ਸਮਾਂ ਖੁੱਲੀ ਹਵਾ ਵਿਚ ਸੈਰ ਕਰਨ ਨਾਲ ਵੀ ਚੰਗੀ ਅਤੇ ਗਹਿਰੀ ਨੀਂਦ ਆਉਂਦੀ ਹੈ। ਸੌਣ ਤੋਂ ਪਹਿਲਾਂ ਨਹਾਉਣ ਨਾਲ ਸਰੀਰ ਵਿਚ ਹਲਕਾ ਮਹਿਸੂਸ ਹੋਣ ਨਾਲ ਚੰਗੀ ਨੀਂਦ ਆਉਣ ਵਿਚ ਮਦਦ ਮਿਲਦੀ ਹੈ। ਜੇ ਤੁਸੀਂ ਨਹਾਉਣਾ ਨਹੀਂ ਚਾਹੁੰਦੇ ਹੋ ਤਾਂ ਤੁਸੀਂ ਆਪਣੇ ਹੱਥ ਅਤੇ ਪੈਰ ਧੋ ਸਕਦੇ ਹੋ।
ਰਾਤ ਨੂੰ ਕੋਈ ਕਿਤਾਬ ਪੜ੍ਹਨਾ ਜਾਂ ਗਾਣੇ ਸੁਣਨ ਨਾਲ ਵੀ ਦਿਮਾਗ ਸ਼ਾਂਤ ਅਤੇ ਮੂਡ ਵਧੀਆ ਹੁੰਦਾ ਹੈ। ਅਜਿਹੇ ‘ਚ ਵਿਅਕਤੀ ਨੂੰ ਬਿਨਾਂ ਕਿਸੇ ਸਮੱਸਿਆ ਦੇ ਰਾਤ ਨੂੰ ਚੰਗੀ ਅਤੇ ਗਹਿਰੀ ਨੀਂਦ ਆਉਂਦੀ ਹੈ। ਅਕਸਰ ਲੋਕ ਰਾਤ ਨੂੰ ਵੀ ਦਿਨ ਭਰ ਦੀਆਂ ਸਮੱਸਿਆਵਾਂ ਬਾਰੇ ਸੋਚਦੇ ਰਹਿੰਦੇ ਹਨ। ਅਜਿਹੇ ‘ਚ ਉਨ੍ਹਾਂ ਨੂੰ ਨੀਂਦ ਨਾ ਆਉਣ ਦੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ ‘ਚ ਇਸ ਤੋਂ ਬਚਣ ਲਈ ਹਮੇਸ਼ਾਂ ਪੌਜੇਟਿਵ ਸੋਚ ਰੱਖੋ। ਚੰਗੀਆਂ ਗੱਲਾਂ ਯਾਦ ਕਰਕੇ ਮਨ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰੋ। ਇਸ ਨਾਲ ਚੰਗੀ ਨੀਂਦ ਆਉਣ ‘ਚ ਮਦਦ ਮਿਲੇਗੀ।
You may like
-
ਕਾਲੀ ਹਲਦੀ ਸਿਰਦਰਦ ਤੋਂ ਲੈ ਕੇ ਸਾਹ ਦੀ ਬੀਮਾਰੀ ‘ਚ ਕਰੋ ਇਸਤੇਮਾਲ
-
ਇਹ 5 ਭੋਜਨ ਖਾਣ ਨਾਲ ਵਧੇਗੀ ਇਮਿਊਨਿਟੀ, ਨਹੀਂ ਹੋਵੇਗਾ ਬੁਖਾਰ, ਜ਼ੁਕਾਮ-ਖਾਂਸੀ ਦਾ ਅਸਰ
-
ਪ੍ਰੋਟੀਨ ਤੇ ਓਮੇਗਾ 3 ਲਈ ਖਾਓ ਇਹ ਸ਼ਾਕਾਹਾਰੀ ਭੋਜਨ, ਭਾਰ ਹੋਵੇਗਾ ਕੰਟਰੋਲ, ਦਿਖੋਗੇ ਜਵਾਨ
-
ਦਿਲ, ਦਿਮਾਗ ਤੇ ਚਮੜੀ ਲਈ ਬਹੁਤ ਫਾਇਦੇਮੰਦ ਹੈ ਅਖਰੋਟ, ਜਾਣੋ ਰੋਜ਼ਾਨਾ ਇਸ ਨੂੰ ਖਾਣ ਦੇ ਫਾਇਦੇ
-
ਸਿਰਫ਼ 15 ਦਿਨ ਛੱਡ ਵੇਖੋ ਚੌਲ, ਕੰਟਰੋਲ ‘ਚ ਰਹਿਣਗੀਆਂ ਕਈ ਬੀਮਾਰੀਆਂ, ਖੁਦ ਮਹਿਸੂਸ ਕਰੋਗੇ ਫਰਕ
-
ਦੁੱਧ ‘ਚ ਭਿਓ ਕੇ ਕਾਜੂ ਖਾਣ ਨਾਲ ਮਿਲਣਗੇ 5 ਗਜ਼ਬ ਦੇ ਫਾਇਦੇ, ਇਮਿਊਨਿਟੀ ਵੀ ਹੋਵੇਗੀ ਬੂਸਟ