ਲੁਧਿਆਣਾ : ਪ੍ਰਤਾਪ ਕਾਲਜ ਆਫ ਐਜੂਕੇਸ਼ਨ ਲੁਧਿਆਣਾ ਵਿਖੇ ਰਾਸ਼ਟਰੀ ਸਿੱਖਿਆ ਦਿਨ ਮਨਾਇਆ ਗਿਆ ਜਿਹੜਾ ਕਿ ਭਾਰਤ ਦੇ ਪਹਿਲੇ ਸਿੱਖਿਆ ਮੰਤਰੀ ਮੌਲਾਨਾ ਅਬਦੁੱਲ ਕਲਾਮ ਆਜ਼ਾਦ ਨੂੰ ਸਮਰਪਿਤ ਹੈ । ਭਾਰਤ ਦੀ ਸਿੱਖਿਆ ਨੀਤੀ ਦਾ ਉਲੇਖ ਕਰਦੇ ਹੋਏ ਵਿਦਿਆਰਥੀਆਂ ਨੇ ਆਪਣੇ ਵਿਚਾਰ ਪੇਸ਼ ਕੀਤੇ ।
ਕਾਲਜ ਦੇ ਬੀਐਡ ਦੇ ਵਿਦਿਆਰਥੀਆਂ ਨੇ ਮੌਲਾਨਾ ਅਬਦੁੱਲ ਕਲਾਮ ਆਜ਼ਾਦ ਦੇ ਜੀਵਨ ਬਾਰੇ ਚਰਚਾ ਕਰਦੇ ਹੋਏ, ਸਿੱਖਿਆ ਸਬੰਧੀ ਉਹਨਾਂ ਦੇ ਦ੍ਰਿਸ਼ਟੀਕੋਣ ਦਾ ਵਰਣਨ ਕੀਤਾ । ਕਾਲਜ ਦੀ ਸਹਾਇਕ ਪ੍ਰੋਫੈਸਰ ਅੰਕਿਤਾ ਵਾਲੀਆ ਨੇ ਵਰਤਮਾਨ ਸਮੇਂ ਵਿੱਚ ਭਾਰਤ ਦੀ ਸਿੱਖਿਆ ਪ੍ਰਣਾਲੀ ਵਿੱਚ ਸੁਧਾਰ ਲਈ ਆਪਣੇ ਵਿਚਾਰ ਪੇਸ਼ ਕੀਤੇ।
ਪ੍ਰਿੰਸੀਪਲ ਡਾ. ਮਨਪ੍ਰੀਤ ਕੌਰ ਨੇ ਰਾਸ਼ਟਰੀ ਸਿੱਖਆ ਦਿਨ ਤੇ ਸਾਰੇ ਅਧਿਆਪਕਾ ਨੂੰ ਸਿੱਖਿਆ ਦੇ ਖੇਤਰ ਵਿੱਚ ਆਪਣੇ ਕਰਤੱਵਾ ਨੂੰ ਇਮਾਨਦਾਰੀ ਨਾਲ ਨਿਭਾਉਣ ਲਈ ਪ੍ਰੇਰਿਤ ਕੀਤਾ । ਉਹਨਾਂ ਕਿਹਾ ਕਿ ਬਿਨਾਂ ਸਵਾਰਥ ਤੋਂ ਦਿੱਤੀ ਗਈ ਸਿੱFਖਿਆ ਹੀ ਸਹੀ ਸਿੱਖਆ ਹੁੰਦੀ ਹੈ । ਸ੍ਰੀਮਤੀ ਪੂਨਮ ਬਾਲਾ (ਸਹਾਇਕ ਪ੍ਰੋਫਸਰ) ਨੇ ਕਿਹਾ ਕਿ ਕਿਤਾਬੀ ਗਿਆਨ ਅਤੇ ਤਕਨੀਕੀ ਗਿਆਨ ਦੇ ਨਾਲ ਨਾਲ ਅਧਿਆਪਕਾ ਨੂੰ ਸਮਾਜ ਨੂੰ ਆਪਣੇ ਕਰਤੱਵਾ ਪ੍ਰਤੀ ਜਾਗਰੂਕ ਕਰਨਾ ਚਾਹੀਦਾ ਹੈ ।