ਲੁਧਿਆਣਾ : ਕੁਲਾਰ ਗਰੁੱਪ ਨੇ ਆਪਣਾ ਸਥਾਪਨਾ ਦਿਵਸ ਮਨਾਇਆ, ਜੋ ਕਿ ਸ. ਗੁਰਮੀਤ ਸਿੰਘ ਕੁਲਾਰ ਅਤੇ ਸ. ਜਗਦੇਵ ਸਿੰਘ ਵਿੱਕੀ ਕੁਲਾਰ ਦੇ ਪਿਤਾ ਸ. ਦਰਸ਼ਨ ਸਿੰਘ ਜੀ ਕੁਲਾਰ ਦਾ ਜਨਮ ਦਿਨ ਹੈ। ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਅਤੇ ਭਾਈ ਦਵਿੰਦਰ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵੱਲੋਂ ਕੀਰਤਨ ਕਰ ਸੰਗਤਾਂ ਨੂੰ ਨਿਹਾਲ ਕੀਤਾ ਗਿਆ |
ਗੁਰਮੀਤ ਸਿੰਘ ਕੁਲਾਰ ਨੇ ਕਿਹਾ ਕਿ 1956 ਵਿਚ ਕੁਲਾਰ ਭਰਾਵਾਂ ਨੇ ਆਪਣਾ ਕਾਰੋਬਾਰ ਸਥਾਪਤ ਕੀਤਾ ਅਤੇ ਕਿਰਾਏ ਦੇ ਯੂਨਿਟ ਦੇਵਕੀ ਨੰਦਨ ਐਂਡ ਸੰਨਜ਼ ਵਿਖੇ ਸਾਈਕਲ ਮਡਗਾਰਡਾਂ ਦਾ ਨਿਰਮਾਣ ਸ਼ੁਰੂ ਕੀਤਾ। 1962 ਵਿਚ ਉਨ੍ਹਾਂ ਨੇ ਕੁਲਾਰ ਸਾਈਕਲ ਇੰਡਸਟਰੀਜ਼ ਦੀ ਸ਼ੁਰੂਆਤ ਕੀਤੀ, ਜਿੱਥੇ ਪਹਿਲਾਂ ਉਨ੍ਹਾਂ ਨੇ ਮਸ਼ੀਨਰੀ ਵਿਕਸਤ ਕੀਤੀ ਅਤੇ ਫਿਰ ਸਾਈਕਲ ਮਡਗਾਰਡਾਂ ਅਤੇ ਰਿਮਾਂ ਦਾ ਉਤਪਾਦਨ ਸ਼ੁਰੂ ਕੀਤਾ | ਓਹਨਾ ਕਿਹਾ ਕਿ ਅੱਜ ਕੁਲਾਰ ਗਰੁੱਪ ਦੇ ਵੱਖ ਵੱਖ ਉਤਪਾਦਾਂ ਦਾ ਨਾਂ ਦੁਨੀਆਂ ਭਰ ਵਿੱਚ ਮਸ਼ਹੂਰ ਹੈ |