ਲੁਧਿਆਣਾ : ਦ੍ਰਿਸ਼ਟੀ ਡਾ.ਆਰ.ਸੀ.ਜੈਨ ਇਨੋਵੇਟਿਵ ਪਬਲਿਕ ਸਕੂਲ ਵਿਖੇ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪਾਵਨ ਪ੍ਰਕਾਸ਼ ਪੁਰਬ ਮਨਾਇਆ ਗਿਆ। ਇਹ ਜਸ਼ਨ ਮਾਣ, ਸਨਮਾਨ ਅਤੇ ਸਤਿਕਾਰ ਦੀਆਂ ਪਵਿੱਤਰ ਭਾਵਨਾਵਾਂ ਨਾਲ ਭਰਿਆ ਹੋਇਆ ਸੀ। ਇਹ ਕੋਸ਼ਿਸ਼ ਪਹਿਲੇ ਸਿੱਖ ਗੁਰੂ ਦੀਆਂ ਕਦਰਾਂ-ਕੀਮਤਾਂ, ਨੈਤਿਕਤਾ, ਸਿਧਾਂਤਾਂ ਅਤੇ ਸਿੱਖਿਆਵਾਂ ਨੂੰ ਮੁੜ ਸਥਾਪਿਤ ਕਰਨ ਦੀ ਸੀ।
ਸਮਾਗਮ ਦੀ ਸ਼ੁਰੂਆਤ ਸੁਖਮਨੀ ਸਾਹਿਬ ਦੇ ਪਾਠ ਨਾਲ ਹੋਈ। ਸ਼ਰਧਾਪੂਰਵਕ ‘ਸ਼ਬਦ ਕੀਰਤਨ’ ਦੇ ਰੂਹਾਨੀ ਮਾਹੌਲ ਨੇ ਹਵਾ ਵਿਚ ਧਾਰਮਿਕ ਜੋਸ਼ ਭਰ ਦਿੱਤਾ। ਸਮੁੱਚੇ ਸਕੂਲ ਲਈ ਲੰਗਰ ਸੇਵਾ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਹਰ ਇੱਕ ਨੇ ਆਪਣੀ ਸਦਭਾਵਨਾ ਨਾਲ ਇਸ ਸ਼ੁਭ ਮੌਕੇ ਦਾ ਹਿੱਸਾ ਬਣਨ ਲਈ ਯੋਗਦਾਨ ਪਾਇਆ।
ਸਕੂਲ ਦੀ ਪ੍ਰਬੰਧਕ ਸ਼੍ਰੀਮਤੀ ਪ੍ਰੀਤੀ ਜੈਨ ਅਤੇ ਪ੍ਰਿੰਸੀਪਲ ਡਾ: ਮਨੀਸ਼ਾ ਗੰਗਵਾਰ ਨੇ ਸਾਰਿਆਂ ਨੂੰ ਗੁਰਪੁਰਬ ਦੀ ਵਧਾਈ ਦਿੰਦਿਆਂ ਕਿਹਾ ਕਿ ਸਾਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਨੂੰ ਗ੍ਰਹਿਣ ਕਰਨਾ ਚਾਹੀਦਾ ਹੈ ਅਤੇ ਸਰਬ ਸਾਂਝੀਵਾਲਤਾ ਅਤੇ ਸ਼ਾਂਤੀ ਦੇ ਮਾਰਗ ‘ਤੇ ਚੱਲਣਾ ਚਾਹੀਦਾ ਹੈ। ਪਰੋਗਰਾਮ ਹਰ ਇੱਕ ਦੇ ਦਿਲ ਵਿੱਚ ਪੂਰਨ ਸ਼ਾਂਤੀ ਦੇ ਨਾਲ ਇੱਕ ਖੁਸ਼ੀ ਭਰੇ ਨੋਟ ਵਿੱਚ ਸਮਾਪਤ ਹੋਇਆ।