Connect with us

ਪੰਜਾਬੀ

ਗਿੱਪੀ ਗਰੇਵਾਲ ਨੇ ਪਤਨੀ ਰਵਨੀਤ ਨੂੰ ਇਸ ਅੰਦਾਜ਼ ’ਚ ਦਿੱਤੀ ਵਿਆਹ ਦੇ ਵਰ੍ਹੇਗੰਢ ਦੀ ਵਧਾਈ, ਸਾਂਝੀ ਕੀਤੀ ਤਸਵੀਰ

Published

on

Gippy Grewal congratulated his wife Ravneet on their wedding anniversary in this style, shared a picture

ਪੰਜਾਬੀ ਅਦਾਕਾਰ ਅਤੇ ਗਾਇਕ ਗਿੱਪੀ ਗਰੇਵਾਲ ਅੱਜ ਆਪਣੀ ਪਤਨੀ ਨਾਲ ਵਿਆਹ 21 ਦੀ ਵਰ੍ਹੇਗੰਢ ਮਨਾ ਰਹੇ ਹਨ।ਇਸ ਮੌਕੇ ਹਰ ਕੋਈ ਉਨ੍ਹਾਂ ਨੂੰ ਵਰ੍ਹੇਗੰਢ ਦੀ ਵਧਾਈਆਂ ਦੇ ਰਿਹਾ ਹੈ। ਹਾਲ ਹੀ ’ਚ ਅਦਾਕਾਰ ਨੇ ਪਤਨੀ ਰਵਨੀਤ ਗਰੇਵਾਲ ਨੂੰ ਵੀ ਆਪਣੇ ਖ਼ਾਸ ਅੰਦਾਜ਼ ’ਚ ਵਧਾਈ ਦਿੱਤੀ ਹੈ।

ਅਦਾਕਾਰ ਨੇ ਇੰਸਟਾਗ੍ਰਾਮ ਹੈਂਡਲ ’ਤੇ ਤਸਵੀਰ ਸਾਂਝੀ ਕਰਦੇ ਅਦਾਕਾਰ ਨੂੰ ਵਧਾਈ ਦਿੱਤੀ ਹੈ। ਜਿਸ ਦੀ ਕੈਪਸ਼ਨ ’ਚ ਲਿਖਿਆ ਹੈ ‘ਹੈਪੀ ਮੈਰਿਜ ਐਨੀਵਰਸਰੀ।’ ਇਸ ਪੋਸਟ ’ਤੇ ਪ੍ਰਸ਼ੰਸਕ ਅਤੇ ਕਈ ਮਸ਼ਹੂਰ ਹਸਤੀਆਂ ਉਨ੍ਹਾਂ ਨੂੰ ਵਿਆਹ ਦੀ ਵਰ੍ਹੇਗੰਢ ਦੀਆਂ ਵਧਾਈਆਂ ਵੀ ਦੇ ਰਹੇ ਹਨ। ਹਰ ਕੋਈ ਇਸ ਪੋਸਟ ਨੂੰ ਪਿਆਰ ਦੇ ਰਿਹਾ ਹੈ।

ਦੱਸ ਦਈਏ ਕਿ ਗਿੱਪੀ ਗਰੇਵਾਲ ਨੇ ਰਵਨੀਤ ਨਾਲ ਲਵ ਮੈਰਿਜ ਕੀਤੀ ਸੀ। ਦੋਵਾਂ ਦਾ ਵਿਆਹ ਕੈਨੇਡਾ ’ਚ ਹੀ ਹੋਇਆ ਸੀ। ਇਸ ਮੌਕੇ ’ਤੇ ਕਈ ਸੈਲੀਬ੍ਰੇਟੀਜ਼ ਦੇ ਵੱਲੋਂ ਵੀ ਗਾਇਕ ਨੂੰ ਵਧਾਈ ਦਿੱਤੀਆਂ ਜਾ ਰਹੀਆਂ ਹਨ।

ਜੋੜੇ ਦੇ ਤਿੰਨ ਪੁੱਤਰ ਹਨ, ਏਕਮ, ਛਿੰਦਾ ਅਤੇ ਗੁਰਬਾਜ਼ ਹਨ। ਦੋਵੇਂ ਆਪਣੇ ਪਰਿਵਾਰ ਨਾਲ ਹਮੇਸ਼ਾ ਸਮਾਂ ਬਿਤਾਉਂਦੇ ਨਜ਼ਰ ਆਉਂਦੇ ਹਨ।ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਜਾਂਦੀਆਂ ਹਨ। ਇਸ ਦੇ ਨਾਲ ਬੀਤੇ ਦਿਨੀਂ ਗੁਰਬਾਜ਼ ਜਨਮਦਿਨ ਵੀ ਮਨਾਇਆ ਗਿਆ ਸੀ ।

 

Facebook Comments

Trending