ਲੁਧਿਆਣਾ : ਇੰਟਰਨੈਸ਼ਨਲ ਪਬਲਿਕ ਸੀ. ਸੈ.ਸਕੂਲ ਸੰਧੂ ਨਗਰ, ਲੁਧਿਆਣਾ ਵਿੱਚ ਸਹੋਦਯ ਪੇਂਟਿੰਗ ਪ੍ਰਤੀਯੋਗਤਾ ਦਾ ਆਯੋਜਨ ਕੀਤਾ ਗਿਆ । ਜਿਸ ਵਿੱਚ ਲੁਧਿਆਣਾ ਦੇ 23 ਸਕੂਲਾਂ ਨੇ ਹਿੱਸਾ ਲਿਆ। ਇਸ ਪ੍ਰਤੀਯੋਗਤਾ ਦਾ ਆਯੋਜਨ ਬਲਜਿੰਦਰ ਸਿੰਘ ਸੰਧੂ ਅਤੇ ਸਕੂਲ ਦੀ ਮੁੱਖ ਅਧਿਆਪਕਾ ਸ਼੍ਰੀਮਤੀ ਸੁਮਨ ਅਰੋੜਾ ਦੀ ਨਿਗਰਾਨੀ ਹੇਠ ਕੀਤਾ ਗਿਆ । ਇਸ ਪ੍ਰਤੀਯੋਗਿਤਾ ਦਾ ਮੁੱਖ ਉਦੇਸ਼ ਬੱਚਿਆਂ ਦੀ ਰਚਨਾਤਮਕ ਕਲਾ ਨੂੰ ਉਭਾਰਨਾ ਸੀ । ਸਾਰੇ ਬੱਚਿਆਂ ਨੇ ਆਪਣੀ- ਆਪਣੀ ਕਲਾ ਨੂੰ ਪੇਂਟਿੰਗ ਦੇ ਮਾਧਿਅਮ ਰਾਹੀਂ ਪੇਸ਼ ਕੀਤਾ ।
ਇਸ ਮੁਕਾਬਲੇ ਦੇ ਪਹਿਲੇ ਵਰਗ ‘ਚ ਪਹਿਲਾ ਸਥਾਨ ਜਸਲੀਨ ਕੌਰ ਗੁਰੂ ਨਾਨਕ ਇੰਟਰਨੈਸ਼ਨਲ ਮਾਡਲ ਟਾਊਨ, ਦੂਜਾ ਸਥਾਨ ਮਹਨੂਰ ਕੌਰ ਰਿਆਨ ਇੰਟਰਨੈਸ਼ਨਲ ਜਮਾਲਪੁਰ ਅਤੇ ਤੀਜਾ ਸਥਾਨ : ਪਰਮੀਤ ਕੌਰ ਸ਼੍ਰੀ ਹਰਿਕ੍ਰਿਸ਼ਨ ਸਾਹਿਬ ਸੀ. ਸੈ. ਸਕੂਲ ਨੇ ਹਾਸਲ ਕੀਤਾ। ਇਸੇ ਤਰ੍ਹਾਂ ਦੂਸਰੇ ਵਰਗ ‘ਚ ਪਹਿਲਾ ਸਥਾਨ ਮਨਪ੍ਰੀਤ ਕੌਰ ਗੁਰੂ ਨਾਨਕ ਇੰਟਰਨੈਸ਼ਨਲ, ਦੂਜਾ ਸਥਾਨ ਜਸਲੀਨ ਗਰਚਾ ਗ੍ਰੀਨਲੈਂਡ ਡੁਗਰੀ ਸਕੂਲ ਅਤੇ ਤੀਜਾ ਸਥਾਨ ਸਾਨਿਆ ਬਾਨੋ ਗ੍ਰੀਨਲੈਂਡ ਬਸਤੀ ਜੋਧੇਵਾਲ ਨੇ ਹਾਸਲ ਕੀਤਾ। ਪ੍ਰਤੀਯੋਗਤਾ ਜਿਤਣ ਵਾਲੇ ਬੱਚਿਆਂ ਨੂੰ ਇਨਾਮ ਦੇ ਕੇ ਉਤਸ਼ਾਹਿਤ ਕੀਤਾ ਗਿਆ।