ਲੁਧਿਆਣਾ : ਪੀ.ਏ.ਯੂ. ਕਿਸਾਨ ਕਲੱਬ ਵੱਲੋਂ ਆਪਣੇ ਮੈਂਬਰਾਂ ਲਈ ਮਾਸਿਕ ਸਿਖਲਾਈ ਕੈਂਪ ਆਯੋਜਿਤ ਕੀਤਾ ਗਿਆ। ਪ੍ਰੋਗਰਾਮ ਦੇ ਨਿਰਦੇਸ਼ਕ ਅਤੇ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਸਵਾਗਤੀ ਸ਼ਬਦ ਬੋਲਦਿਆਂ ਕਿਸਾਨ ਕਲੱਬ ਦੀ ਸ਼ਾਨਦਾਰ ਰਵਾਇਤ ਬਾਰੇ ਝਾਤ ਪਾਈ ।
ਇਸ ਕੈਂਪ ਵਿੱਚ ਹਾੜੀ ਦੀਆਂ ਫ਼ਸਲਾਂ ਦੇ ਕੀੜੇ-ਮਕੌੜਿਆਂ ਦੀ ਰੋਕਥਾਮ ਬਾਰੇ ਡਾ. ਯੁਵਰਾਜ ਸਿੰਘ ਪਾਂਧਾ, ਨਦੀਨਾਂ ਦੀ ਰੋਕਥਾਮ ਬਾਰੇ ਡਾ. ਤਰੁਨਦੀਪ ਕੌਰ, ਨੀਵੀਂ ਸੁਰੰਗ ਸਬਜ਼ੀ ਕਾਸ਼ਤ ਵਿਧੀ ਬਾਰੇ ਡਾ. ਰੂਮਾ ਦੇਵੀ ਨੇ ਮਾਹਿਰ ਭਾਸ਼ਣ ਦਿੱਤੇ । ਅਗਾਂਹਵਧੂ ਕਿਸਾਨ ਸ਼੍ਰੀ ਮਨਪ੍ਰੀਤ ਸਿੰਘ ਗਰੇਵਾਲ ਨੇ ਖੇਤੀ ਦੇ ਸੰਬੰਧ ਵਿੱਚ ਆਸਟਰੇਲੀਆ ਦੇ ਦੌਰੇ ਦੇ ਤਜਰਬੇ ਸਾਂਝੇ ਕੀਤੇ ।