ਪੰਜਾਬੀ
‘ਮਿਲੀ’ ਦੀ ਸਕਰੀਨਿੰਗ ‘ਤੇ ਪਹੁੰਚੀ ਰੇਖਾ, ਮਾਂ ਵਾਂਗ ਜਾਹਨਵੀ ‘ਤੇ ਕੀਤੀ ਪਿਆਰ ਦੀ ਵਰਖਾ
Published
2 years agoon

ਹਿੰਦੀ ਸਿਨੇਮਾ ਦੀ ਮਸ਼ਹੂਰ ਅਦਾਕਾਰਾ ਰੇਖਾ ਕਿਸੇ ਵੀ ਇਕੱਠ ‘ਚ ਸ਼ਿਰਕਤ ਕਰਦੀ ਹੈ। ਹਾਲ ਹੀ ‘ਚ ਰੇਖਾ ਜਾਹਨਵੀ ਕਪੂਰ ਅਤੇ ਸੰਨੀ ਕੌਸ਼ਲ ਦੀ ਫ਼ਿਲਮ ਮਿਲੀ ਦੀ ਸਕ੍ਰੀਨਿੰਗ ’ਤੇ ਪਹੁੰਚੀ ਸੀ। ਹਰ ਵਾਰ ਦੀ ਤਰ੍ਹਾਂ ਰੇਖਾ ਨੇ ਆਪਣੇ ਅੰਦਾਜ਼ ਨਾਲ ਨਜ਼ਰ ਆਈ।ਅਦਾਕਾਰਾ ਆਪਣੇ ਸਟਾਈਲ ਪ੍ਰਸ਼ੰਸਕਾਂ ਦਾ ਦਿਲ ਜਿੱਤ ਲੈਂਦੀ ਹੈ।
ਸਕ੍ਰੀਨਿੰਗ ‘ਤੇ 68 ਦੀ ਰੇਖਾ ਰਵਾਇਤੀ ਲੁੱਕ ‘ਚ ਪਹੁੰਚੀ। ਲੁੱਕ ਦੀ ਗੱਲ ਕਰੀਏ ਤਾਂ ਰੇਖਾ ਸਾੜ੍ਹੀ ‘ਚ ਹਮੇਸ਼ਾ ਦੀ ਤਰ੍ਹਾਂ ਖੂਬਸੂਰਤ ਲੱਗ ਰਹੀ ਸੀ। ਉਸ ਨੇ ਇਸ ਸਾੜ੍ਹੀ ਦੇ ਨਾਲ ਕਾਲੇ ਰੰਗ ਦਾ ਬਲਾਊਜ਼ ਪਾਇਆ ਹੈ।
ਰੇਖਾ ਨੇ ਆਪਣੇ ਲੁੱਕ ਨੂੰ ਮਿਨੀਮਲ ਮੇਕਅੱਪ, ਝੁਮਕੇ ਅਤੇ ਬਰੇਸਲੇਟ ਨਾਲ ਪੂਰਾ ਕੀਤਾ ਹੈ। ਇਸ ਦੇ ਨਾਲ ਰੇਖਾ ਨੇ ਮਾਂਗ ‘ਚ ਸਿੰਦੂਰ, ਵਾਲਾਂ ‘ਚ ਗਜਰਾ, ਲਾਲ ਲਿਪਸਟਿਕ ਰੇਖਾ ਦੀ ਲੁੱਕ ‘ਚ ਹੋਰ ਵਾਧਾ ਕਰ ਰਹੇ ਹਨ।
ਦਿੱਗਜ ਅਦਾਕਾਰਾ ਦੇ ਲੁੱਕ ਦੇ ਨਾਲ-ਨਾਲ ਜਾਹਨਵੀ ਦੇ ਨਾਲ ਉਸ ਦੀ ਬਾਂਡਿੰਗ ਕਾਫ਼ੀ ਸੁਰਖੀਆਂ ਬਟੋਰਦੀ ਨਜ਼ਰ ਆਈ। ਉਹ ਆਪਣੀ ਦੋਸਤ ਸ਼੍ਰੀਦੇਵੀ ਦੀ ਧੀ ‘ਤੇ ਕਾਫ਼ੀ ਪਿਆਰ ਦੀ ਵਰਖਾ ਕਰਦੀ ਨਜ਼ਰ ਆਈ।
ਰੇਖਾ ਜਾਹਨਵੀ ਨੂੰ ਜੱਫੀ ਪਾਉਂਦੀ ਅਤੇ ਕਦੇ ਉਸ ਨੂੰ ਚੁੰਮਦੀ ਨਜ਼ਰ ਆਈ। ਰੇਖਾ ਜਾਹਨਵੀ ਨਾਲ ਉਸੇ ਤਰ੍ਹਾਂ ਪਿਆਰ ਦਿਖਾ ਰਹੀ ਹੈ ਜਿਵੇਂ ਮਾਂ ਆਪਣੇ ਬੱਚੇ ਦੀ ਕਾਮਯਾਬੀ ‘ਤੇ ਖੁਸ਼ ਹੁੰਦੀ ਹੈ।
ਜਾਹਨਵੀ ਕਪੂਰ ਦੀ ‘ਮਿਲੀ’ 24 ਸਾਲਾ ਬੀ.ਐੱਸ.ਸੀ ਨਰਸਿੰਗ ਦੀ ਵਿਦਿਆਰਥਣ ਦੀ ਕਹਾਣੀ ਹੈ। ਫ਼ਿਲਮ ‘ਚ ਜਾਨ੍ਹਵੀ ‘ਮਿਲੀ’ ਨਾਂ ਦੀ ਇਸ ਲੜਕੀ ਦੇ ਕਿਰਦਾਰ ‘ਚ ਹੈ। ਮਿਲੀ ਨੌਦਿਆਲ ਨਾਂ ਦੀ ਕੁੜੀ ਫ੍ਰੀਜ਼ਰ ’ਚ ਫ਼ਸ ਜਾਂਦੀ ਹੈ ਅਤੇ ਉਸ ਨੂੰ ਜ਼ਿੰਦਾ ਰਹਿਣ ਲਈ ਬਹੁਤ ਸੰਘਰਸ਼ ਕਰਨਾ ਪੈਂਦਾ ਹੈ। ਇਸ ਵਿੱਚ ਜਾਨਵੀ ਦੇ ਨਾਲ ਸੰਨੀ ਕੌਸ਼ਲ ਹੈ। ਇਹ ਫ਼ਿਲਮ ਅੱਜ 4 ਨਵੰਬਰ ਨੂੰ ਰਿਲੀਜ਼ ਹੋ ਰਹੀ ਹੈ।
You may like
-
ਕੱਟ-ਆਊਟ ਡਰੈੱਸਿਜ਼ ’ਚ ਜਾਨ੍ਹਵੀ, ਕਿਆਰਾ, ਅਨੰਨਿਆ ਤੇ ਸ਼ਰਵਰੀ ਦਾ ਜਲਵਾ
-
ਡੀਪ ਨੈੱਕ ਗਾਊਨ ‘ਚ ਵਾਇਰਲ ਹੋਈਆਂ ਜਾਹਨਵੀ ਕਪੂਰ ਦੀਆਂ ਹੌਟ ਤਸਵੀਰਾਂ
-
ਪਿੰਕ ਸਾੜੀ ‘ਚ ਜਾਹਨਵੀ ਨੇ ਅਨੰਤ ਅੰਬਾਨੀ-ਰਾਧਿਕਾ ਦੀ ਪਾਰਟੀ ‘ਚ ਕੀਤੀ ਸ਼ਿਰਕਤ
-
ਜਾਹਨਵੀ ਕਪੂਰ ਨੇ ਕਰਵਾਇਆ ਫ਼ੋਟੋਸ਼ੂਟ, ਤਸਵੀਰਾਂ ਸੋਸ਼ਲ ਮੀਡੀਆ ’ਤੇ ਹੋਈਆਂ ਵਾਇਰਲ
-
ਜਾਹਨਵੀ ਕਪੂਰ ਨੇ ਮੁੰਬਈ ’ਚ ਖਰੀਦਿਆ ਨਵਾਂ ਘਰ, 65 ਕਰੋੜ ਰੁਪਏ ਹੈ ਡੁਪਲੈਕਸ ਦੀ ਕੀਮਤ
-
ਜਾਹਨਵੀ ਨੇ ਨੀਲੇ ਰੰਗ ਦੀ ਸਾੜ੍ਹੀ ’ਚ ਕਰਵਾਇਆ ਬੋਲਡ ਫ਼ੋਟੋਸ਼ੂਟ, ਤਸਵੀਰਾਂ ਸੋਸ਼ਲ ਮੀਡੀਆ ’ਤੇ ਹੋਈਆਂ ਵਾਇਰਲ