ਪੰਜਾਬੀ
ਸਪਰਿੰਗ ਡੇਲ ਵਿਖੇ ਕਰਵਾਇਆ ਗਿਆ ਲੁਧਿਆਣਾ ਸਹੋਦਿਆ ਸਕੂਲ ਪੰਜਾਬੀ ਭਾਸ਼ਣ ਮੁਕਾਬਲਾ
Published
2 years agoon
ਲੁਧਿਆਣਾ : ਸਪਰਿੰਗ ਡੇਲ ਪਬਲਿਕ ਸਕੂਲ ਵਿਖੇ ਲੁਧਿਆਣਾ ਸਹੋਦਿਆ ਸਕੂਲ ਪੰਜਾਬੀ ਭਾਸ਼ਣ ਮੁਕਾਬਲੇ ਨੂੰ ਸੁਚਾਰੂ ਰੂਪ ਵਿੱਚ ਨੇਪਰੇ ਚਾੜ੍ਹਿਆ ਗਿਆ। ਇਸ ਮੁਕਾਬਲੇ ਵਿੱਚ 30 ਸਕੂਲਾਂ ਦੇ 60 ਬੱਚਿਆਂ ਨੇ ਭਾਗ ਲਿਆ ।ਇਹ ਮੁਕਾਬਲਾ ਦਰਜਾ A ਅਤੇ ਦਰਜਾ B ਵਿੱਚ ਕਰਵਾਇਆ ਗਿਆ ।
ਇਸ ਮੁਕਾਬਲੇ ਵਿੱਚ ਬੱਚਿਆਂ ਨੇ ਵੱਖ ਵੱਖ ਵਿਸ਼ਿਆਂ ਤੇ ਆਪਣੇ ਵਿਚਾਰ ਪ੍ਰਗਟਾਏ। ਹੋਸਟ ਸਕੂਲ ਹੋਣ ਦੇ ਨਾਤੇ ਸਪਰਿੰਗ ਡੇਲ ਸਕੂਲ ਨੇ ਸਿਰਫ਼ ਮੁਕਾਬਲੇ ਵਿੱਚ ਭਾਗ ਲਿਆ। ਇਸ ਮੁਕਾਬਲੇ ਵਿਚ ਦਰਜਾ A ਨੇ ਪਹਿਲਾ ਇਨਾਮ ਦਿਕਸ਼ਿਤ ਚੌਧਰੀ ਪੁਲਸ ਡੀ. ਏ. ਵੀ ਪਬਲਿਕ ਸਕੂਲ, ਦੂਜਾ ਇਨਾਮ ਚਰਨਪ੍ਰੀਤ ਕੌਰ ਬੀ. ਵੀ. ਐੱਮ ਸੈਕਟਰ-39 ਅਤੇ ਤੀਜਾ ਇਨਾਮ ਸਾਚੀ ਪ੍ਰੀਤ ਕੌਰ ਗੁਰੂ ਨਾਨਕ ਪਬਲਿਕ ਸਕੂਲ ਸਰਾਭਾ ਨਗਰ ਨੇ ਹਾਸਲ ਕੀਤਾ।
ਦਰਜਾ B ਨੇ ਪਹਿਲਾ ਇਨਾਮ ਗੁਰਸਿਮਰਨ ਕੌਰ ਢਿੱਲੋਂ ਗੁਰੂ ਨਾਨਕ ਪਬਲਿਕ ਸਕੂਲ, ਸਰਾਭਾ ਨਗਰ, ਦੂਜਾ ਇਨਾਮ ਸਮਰਿਧੀ ਪ੍ਰੋਹਿਤ ਬੀ. ਸੀ. ਐੱਮ ਸਕੂਲ ,ਸੈਕਟਰ 32 ਅਤੇ
ਤੀਜਾ ਇਨਾਮ ਗੁਨਵੀਨ ਕੌਰ ਬੀ. ਸੀ. ਐੱਮ. ਆਰੀਆ ਮਾਡਲ ਸਕੂਲ, ਸ਼ਾਸਤਰੀ ਨਗਰ ਨੇ ਹਾਸਲ ਕੀਤਾ।
ਸਕੂਲ ਦੇ ਚੇਅਰਪਰਸਨ ਸ੍ਰੀਮਤੀ ਅਵਿਨਾਸ਼ ਕੌਰ ਵਾਲੀਆ ਨੇ ਸਾਰੇ ਜੇਤੂ ਬੱਚਿਆਂ ਨੂੰ ਉਨ੍ਹਾਂ ਦੀ ਸ਼ਾਨਦਾਰ ਜਿੱਤ ‘ਤੇ ਵਧਾਈ ਦਿੱਤੀ ਤੇ ਨਾਲ ਹੀ ਭਵਿੱਖ ਵਿਚ ਹਰ ਮੈਦਾਨ ਫਤਿਹ ਕਰਨ ਲਈ ਵੀ ਪ੍ਰੇਰਿਆ। ਇਸਦੇ ਨਾਲ ਹੀ ਡਾਇਰੈਕਟਰਜ਼ ਸ੍ਰੀ ਮਨਦੀਪ ਵਾਲੀਆ, ਸ੍ਰੀਮਤੀ ਕਮਲਪ੍ਰੀਤ ਕੌਰ ਅਤੇ ਪ੍ਰਿੰਸੀਪਲ ਸ੍ਰੀ ਅਨਿਲ ਕੁਮਾਰ ਸ਼ਰਮਾ ਨੇ ਵੀ ਸਾਰੇ ਜੇਤੂ ਵਿਦਿਆਰਥੀਆਂ ਨੂੰ ਬਹੁਤ ਵਧਾਈ ਦਿੱਤੀ ਤੇ ਨਾਲ ਹੀ ਆਏ ਹੋਏ ਜੱਜਾਂ ਦਾ ਤਹਿ ਦਿਲੋਂ ਧੰਨਵਾਦ ਵੀ ਕੀਤਾ।
You may like
-
ਸਪਰਿੰਗ ਡੇਲ ਪਬਲਿਕ ਸਕੂਲ ਵਿਖੇ ਮਨਾਇਆ 77ਵਾਂ ਸੁਤੰਤਰਤਾ ਦਿਵਸ
-
ਸਮੂਹ ਗਾਨ ਮੁਕਾਬਲੇ ਵਿੱਚ ਸਪਰਿੰਗ ਡੇਲੀਅਨਜ਼ ਨੇ ਮਾਰੀਆਂ ਮੱਲਾ
-
ਖ਼ੁਸ਼ੀਆਂ ਤੇ ਖੇੜਿਆਂ ਨਾਲ਼ ਮਨਾਇਆ ਗਿਆ ਸਪਰਿੰਗ ਡੇਲ ਦਾ 42ਵਾਂ ਸਥਾਪਨਾ ਦਿਵਸ
-
ਹਬ ਆਫ਼ ਲਰਨਿੰਗ ਦੇ ਅੰਤਰਗਤ ਕਰਵਾਇਆ ਸੋਲੋ ਡਾਂਸ ਮੁਕਾਬਲਾ
-
ਪਿਆਰ ਤੇ ਦੋਸਤੀ ਦਾ ਪ੍ਰਤੀਕ ਹੈ ਅੰਬ ਦਿਵਸ : ਚੇਅਰਪਰਸਨ
-
ਸਾਵਣ ਮਹੀਨੇ ਦੇ ਸੋਮਵਾਰ ਨੂੰ ਭੋਲੇਨਾਥ ਦੇ ਜੈਕਾਰਿਆਂ ਨਾਲ਼ ਹੋਈ ਸਕੂਲ ਵਾਪਸੀ