ਲੁਧਿਆਣਾ : ਸਰਕਾਰੀ ਕਾਲਜ ਲੜਕੀਆਂ, ਲੁਧਿਆਣਾ ਦੀ ਸੁਸਾਇਟੀ ਵੱਲੋਂ ਬ੍ਰੈਸਟ ਕੈਂਸਰ ਬਾਰੇ ਜਾਗਰੂਕਤਾ ਲੈਕਚਰ ਦਾ ਆਯੋਜਨ ਕੀਤਾ ਗਿਆ। ਇਸ ਦਿਨ ਦੇ ਵਕਤਾ ਡਾ. ਆਰਤੀ ਗੁਪਤਾ ਤੁਲੀ, ਮੋਹਨਦੇਈ ਓਸਵਾਲ ਹਸਪਤਾਲ, ਲੁਧਿਆਣਾ ਦੇ ਸੀਨੀਅਰ ਕੰਸਲਟੈਂਟ ਸਨ। ਡਾ: ਪਰਮਿੰਦਰ ਗਿੱਲ ਅਤੇ ਕੈਮਿਸਟਰੀ ਵਿਭਾਗ ਦੇ ਅਧਿਆਪਕ ਸਾਹਿਬਾਨ ਨੇ ਡਾ. ਆਰਤੀ ਗੁਪਤਾ ਤੁਲੀ ਦਾ ਸਵਾਗਤ ਕੀਤਾ।
ਡਾ. ਆਰਤੀ ਨੇ ਔਰਤਾਂ ਦੇ ਸਰੀਰ ‘ਤੇ ਛਾਤੀ ਦੇ ਕੈਂਸਰ ਦੇ ਦੁਸ਼ਪ੍ਰਭਾਵ ਅਤੇ ਇਸ ਤੋਂ ਹੋਣ ਵਾਲੀਆਂ ਮੌਤਾਂ ਬਾਰੇ ਦੱਸਿਆ। ਉਹਨਾਂ ਇਸ ਨਾਲ ਹੋਣ ਵਾਲੇ ਸਰੀਰ ਦੇ ਗੰਭੀਰ ਨੁਕਸਾਨਾਂ ਤੋਂ ਬਚਣ ਦੇ ਉਪਾਵਾਂ ਬਾਰੇ ਵੀ ਵਿਸਥਾਰ ਵਿੱਚ ਚਰਚਾ ਕੀਤੀ। ਡਾ: ਤੁਲੀ ਨੇ ਛਾਤੀ ਦੇ ਕੈਂਸਰ ਦੇ ਇਲਾਜ ਲਈ ਕੁਝ ਮਹੱਤਵਪੂਰਨ ਨੁਕਤੇ ਵੀ ਸਾਂਝੇ ਕੀਤੇ ਅਤੇ ਵਿਦਿਆਰਥਣਾਂ ਦੇ ਸਵਾਲਾਂ ਦਾ ਤਸੱਲੀਬਖਸ਼ ਜਵਾਬ ਦਿੱਤਾ। ਕਾਲਜ ਦੇ ਕੈਮਿਸਟਰੀ ਵਿਭਾਗ ਦੇ ਸ਼੍ਰੀਮਤੀ ਸ਼ਾਰਦਾ ਭਾਟੀਆ ਵੱਲੋਂ ਮੁੱਖ ਵਕਤਾ ਅਤੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ।