Connect with us

ਪੰਜਾਬ ਨਿਊਜ਼

ਪੰਜਾਬ ‘ਚ ਮਿਡ-ਡੇਅ-ਮੀਲ ਨੂੰ ਲੈ ਕੇ ਹੁਣ ਸਕੂਲਾਂ ਨੂੰ ਜਾਰੀ ਕੀਤੇ ਗਏ ਇਹ ਹੁਕਮ

Published

on

These orders have now been issued to schools regarding the mid-day meal in Punjab

ਲੁਧਿਆਣਾ : ਸੂਬੇ ਭਰ ਦੇ ਸਰਕਾਰੀ ਸਕੂਲਾਂ ’ਚ 8ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੂੰ ਦੁਪਹਿਰ ਦਾ ਖਾਣਾ ਦੇਣ ਲਈ ਸਰਕਾਰ ਵੱਲੋਂ ਪੀ. ਐੱਮ. ਪੋਸ਼ਣ/ਮਿਡ-ਡੇਅ-ਮੀਲ ਯੋਜਨਾ ਚਲਾਈ ਜਾ ਰਹੀ ਹੈ। ਇਸ ਦੇ ਤਹਿਤ ਵੱਖ-ਵੱਖ ਮਦਾਂ (ਖਾਣਾ ਬਣਾਉਣ ਦੀ ਲਾਗਤ, ਰਸੋਈਏ ਦਾ ਮਿਹਨਤਾਨਾ, ਖਾਣ-ਪੀਣ ਦਾ ਸਮਾਨ ਅਤੇ ਐੱਮ. ਐੱਮ. ਈ. ਤਨਖ਼ਾਹ ਆਦਿ) ਤਹਿਤ (ਪੀ. ਐੱਫ. ਐੱਮ. ਐੱਸ. ਪੋਰਟਲ ’ਤੇ ਲਿਮਟਿਸ ਦੇ ਰੂਪ ’ਚ) ਜਾਰੀ ਕੀਤੇ ਗਏ ਸਨ।

ਇਸ ਨੂੰ ਲਗਭਗ 3 ਹਫ਼ਤੇ ਹੋ ਚੁੱਕੇ ਹਨ ਪਰ ਸਕੂਲਾਂ ਵੱਲੋਂ ਇਨ੍ਹਾਂ ਫੰਡਾਂ ਦੀ ਹੁਣ ਤੱਕ ਪੂਰੀ ਤਰ੍ਹਾਂ ਵਰਤੋਂ ਨਹੀਂ ਕੀਤੀ ਗਈ ਹੈ, ਜਿਸ ’ਤੇ ਸਕੱਤਰ ਸਕੂਲ ਸਿੱਖਿਆ ਵੱਲੋਂ ਸਖ਼ਤ ਨੋਟਿਸ ਲਿਆ ਗਿਆ ਹੈ। 21 ਅਕਤੂਬਰ ਨੂੰ ਹੋਈ ਬੈਠਕ ’ਚ ਲਏ ਗਏ ਫ਼ੈਸਲੇ ਮੁਤਾਬਕ ਸਕੂਲਾਂ ਨੂੰ ਜਾਰੀ ਕੀਤੀ ਗਈ ਰਾਸ਼ੀ ਨੂੰ 31 ਅਕਤੂਬਰ ਤੱਕ ਹਰ ਹਾਲਤ ’ਚ ਖ਼ਰਚਣ ਦੇ ਨਿਰਦੇਸ਼ ਦਿੱਤੇ ਗਏ ਹਨ।

ਵਿਭਾਗ ਵੱਲੋਂ ਜਾਰੀ ਨਿਰਦੇਸ਼ਾਂ ’ਚ ਕਿਹਾ ਗਿਆ ਹੈ ਕਿ ਇਹ ਰਕਮ ਤੁਹਾਨੂੰ ਸਤੰਬਰ 2022 ਤੱਕ ਖਾਣਾ ਬਣਾਉਣ ਦੀ ਲਾਗਤ ਲਈ ਜਾਰੀ ਕੀਤੀ ਗਈ ਸੀ, ਜਿਸ ਨੂੰ ਕਈ ਸਕੂਲ ਪਹਿਲਾਂ ਹੀ ਖ਼ਰਚ ਕਰ ਚੁੱਕੇ ਹਨ। ਇਸ ਲਈ ਹੁਣ ਜਾਰੀ ਨਿਰਦੇਸ਼ਾਂ ’ਚ ਸਕੂਲਾਂ ਨੂੰ ਫਿਰ ਇਸ ਬਕਾਇਆ ਰਕਮ ਨੂੰ 31 ਅਕਤੂਬਰ ਤੱਕ ਖ਼ਰਚ ਕਰਨ ਲਈ ਕਿਹਾ ਗਿਆ ਹੈ।

Facebook Comments

Trending