ਲੁਧਿਆਣਾ : ਮਿੰਨੀ ਕਹਾਣੀ ਲੇਖਕ ਮੰਚ ਅਤੇ ਪੰਜਾਬ ਕਲਾ ਪਰਿਸ਼ਦ ਵਲੋਂ ਰਚਾਏ ਸਮਾਗਮ ਦੌਰਾਨ “ਅਣੂ”(ਮਿੰਨੀ ਪੱਤ੍ਰਿਕਾ) ਦਾ ਦਸੰਬਰ 2022 ਅੰਕ ਰੀਲੀਜ ਕੀਤਾ ਗਿਆ। ਲੋਕ ਅਰਪਣ ਸਮਾਗਮ ਦੀ ਪ੍ਰਧਾਨਗੀ ਬੀਬੀ ਇੰਦਰਜੀਤ ਕੌਰ, ਡਾ.ਹਰਜਿੰਦਰ ਸਿੰਘ ਅਟਵਾਲ,ਡਾ.ਲਖਵਿੰਦਰ ਸਿੰਘ ਜੌਹਲ, ਡਾ.ਸਿਆਮ ਸੁੰਦਰ ਦੀਪਤੀ, ਸੁਰਿੰਦਰ ਕੈਲੇ,ਡਾ.ਮਨਜਿੰਦਰ ਸਿੰਘ, ਜਗਦੀਸ਼ ਰਾਏ ਕੁਲਰੀਆਂ ਤੇ ਸੁਰਿੰਦਰ ਸਿੰਘ ਸੁੰਨੜ ਨੇ ਕੀਤੀ।
ਸੁਰਿੰਦਰ ਕੈਲੇ ਨੇ ਦੱਸਿਆ ਕਿ ਅਣੂ ਜੋ “ਅਣੂਰੂਪ” ਦੇ ਨਾਂ ਹੇਠ ਛਪਦਾ ਸੀ ,ਦਾ ਅਰੰਭ ਜੁਲਾਈ 1972 ਨੂੰ ਮਾਸਿਕ ਪੱਤਰ ਵਜੋਂ ਹੋਇਆ ਸੀ। ਇਸ ਮਗਰੋੰ ਇਹ ਪੱਤ੍ਰਿਕਾ ਅਣੂ ਦੇ ਨਾਂ ਹੇਠ ਨਿਰੰਤਰ ਛਪ ਰਹੀ ਹੈ। ਉਨ੍ਹਾ ਅੱਗੋਂ ਦੱਸਿਆ ਕਿ ਹਥਲੇ ਅੰਕ ਨਾਲ ਇਸ ਪੱਤ੍ਰਿਕਾ ਨੇ ਇਕਵੰਜਾ ਸਾਲ ਪੂਰੇ ਕਰ ਲਏ ਹਨ। ਇਹ ਅੰਕ ‘ਮਿੰਨੀ ਕਹਾਣੀ ਵਿਸੇਸ਼ ਅੰਕ’ ਹੈ ਜਿਸ ਵਿੱਚ ਪੰਜਾਬੀ ਸਾਹਿਤ ਅਕੈਡਮੀ, ਲੁਧਿਆਣਾ ਵਲੋਂ ਜੂਨ 2022 ਨੂੰ ਕਰਵਾਏ ਮਿੰਨੀ ਕਹਾਣੀ ਦਰਬਾਰ ਵਿੱਚ ਪੜ੍ਹੀਆਂ ਕਹਾਣੀਆਂ ਸ਼ਾਮਲ ਕੀਤੀਆਂ ਗਈਆਂ ਹਨ।