Connect with us

ਪੰਜਾਬੀ

ਬਲੈਕ ਸਾੜ੍ਹੀ ’ਚ ਸ਼ਹਿਨਾਜ਼ ਦਾ ਗਲੈਮਰਸ ਅੰਦਾਜ਼, ਤਸਵੀਰਾਂ ’ਚ ਦਿੱਤੇ ਖੂਬਸੂਰਤ ਪੋਜ਼

Published

on

Glamorous look of Shahnaz in black saree, beautiful poses in the pictures

ਸ਼ਹਿਨਾਜ਼ ਗਿੱਲ ਮਸ਼ਹੂਰ ਅਦਾਕਾਰਾ ’ਚੋਂ ਇਕ ਹੈ। ਸ਼ਹਿਨਾਜ਼ ਨਾਲ ਜੁੜੀ ਕੋਈ ਖ਼ਬਰ ਹੋਵੇ ਜਾਂ ਤਸਵੀਰ ਸੋਸ਼ਲ ਮੀਡੀਆ ’ਤੇ ਆਉਂਦੇ ਹੀ ਵਾਇਰਲ ਹੋ ਜਾਂਦੀਆਂ ਹਨ। ਸ਼ਹਿਨਾਜ਼ ਇਨ੍ਹੀਂ ਦਿਨੀਂ ਆਪਣੇ ਬਾਲੀਵੁੱਡ ਡੈਬਿਊ ਨੂੰ ਲੈ ਕੇ ਚਰਚਾ ’ਚ ਹੈ। ਅਦਾਕਾਰਾ ਬਾਲੀਵੁੱਡ ’ਚ ਡੈਬਿਊ ਕਰਨ ਤੋਂ ਪਹਿਲਾਂ ਹੀ ਬੀ-ਟਾਊਨ ਦਾ ਹਿੱਸਾ ਬਣ ਚੁੱਕੀ ਹੈ। ਸ਼ਹਿਨਾਜ਼ ਨੂੰ ਅਕਸਰ ਮਸ਼ਹੂਰ ਬਾਲੀਵੁੱਡ ਪਾਰਟੀਆਂ ‘ਚ ਦੇਖਿਆ ਜਾਂਦਾ ਹੈ।

ਬਾਬਾ ਸਿੱਦੀਕੀ ਦੀ ਇਫ਼ਤਾਰ ਪਾਰਟੀ ਤੋਂ ਬਾਅਦ ਸ਼ਹਿਨਾਜ਼ ਬੀਤੇ ਦਿਨੀਂ ਫ਼ਿਲਮਕਾਰ ਰਮੇਸ਼ ਤੋਰਾਨੀ ਦੇ ਦੀਵਾਲੀ ਪਾਰਟੀ ’ਚ ਪਹੁੰਚੀ ਸੀ, ਜਿਸ ਦੀਆਂ ਤਸਵੀਰਾਂ ਕਾਫ਼ੀ ਵਾਇਰਲ ਹੋਈਆਂ ਸਨ।

ਇਸ ਦੇ ਨਾਲ ਹੀ ਸ਼ਹਿਨਾਜ਼ ਨੇ ਆਪਣੇ ਇੰਸਟਾ ਅਕਾਊਂਟ ’ਤੇ ਆਪਣੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਜੋ ਇਸ ਸਮੇਂ ਚਰਚਾ ’ਚ ਹਨ।

ਸ਼ਹਿਨਾਜ਼ ਦੀ ਇਹ ਲੁੱਕ ਹਮੇਸ਼ਾ ਦੀ ਤਰ੍ਹਾਂ ਗਲੈਮਰਸ ਲੱਗ ਰਹੀ ਹੈ। ਲੁੱਕ ਦੀ ਗੱਲ ਕਰੀਏ ਤਾਂ ਸ਼ਹਿਨਾਜ਼ ਬਲੈਕ ਕਲਰ ਦੀ ਸ਼ਿਮਰੀ ਸਾੜ੍ਹੀ ‘ਚ ਖੂਬਸੂਰਤ ਲੱਗ ਰਹੀ ਹੈ। ਉਸ ਨੇ ਇਸ ਸਾੜ੍ਹੀ ਦੇ ਨਾਲ ਬਲੈਕ ਸਲੀਵਲੇਸ ਬਲਾਊਜ਼ ਪਾਇਆ ਹੈ।

ਅਦਾਕਾਰਾ ਨੇ ਮਿਨੀਮਲ ਮੇਕਅੱਪ ਅਤੇ ਲੋਅਰ ਪੋਨੀ ਨਾਲ ਆਪਣੀ ਲੁੱਕ ਨੂੰ ਕੀਤਾ ਹੋਇਆ ਹੈ। ਪ੍ਰਸ਼ੰਸਕ ਅਦਾਕਾਰਾ ਦੀ ਇਸ ਲੁੱਕ ਨੂੰ ਬੇਹੱਦ ਪਸੰਦ ਕਰ ਰਹੇ ਹਨ।

ਸ਼ਹਿਨਾਜ਼ ਗਿੱਲ ਮੁੰਬਈ ’ਚ ਆਪਣੀ ਪਹਿਲੀ ਦੀਵਾਲੀ ਪਾਰਟੀ ਦੀ ਤਿਆਰੀ ਕਰ ਰਹੀ ਹੈ। ਇਹ ਪਾਰਟੀ ਬਹੁਤ ਸ਼ਾਨਦਾਰ ਹੋਣ ਜਾ ਰਹੀ ਹੈ।

ਇਸ ਤੋਂ ਪਹਿਲਾਂ ਸ਼ਹਿਨਾਜ਼ ਨੇ ਅਦਾਕਾਰ ਵਿੱਕੀ ਕੌਸ਼ਲ ਨਾਲ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਸਨ। ਤਸਵੀਰਾਂ ’ਚ ਵਿੱਕੀ ਸ਼ਹਿਨਾਜ਼ ਨੂੰ ਜੱਫੀ ਪਾਉਂਦੇ ਨਜ਼ਰ ਆ ਰਹੇ ਹਨ। ਇਨ੍ਹਾਂ ਤਸਵੀਰਾਂ ਨਾਲ ਸ਼ਹਿਨਾਜ਼ ਨੇ ਇਸ ਤੋਂ ਪਹਿਲਾਂ ਸ਼ਹਿਨਾਜ਼ ਨੇ ਅਦਾਕਾਰ ਵਿੱਕੀ ਕੌਸ਼ਲ ਨਾਲ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਸਨ।

ਤਸਵੀਰਾਂ ‘ਚ ਵਿੱਕੀ ਸ਼ਹਿਨਾਜ਼ ਨੂੰ ਜੱਫੀ ਪਾਉਂਦੇ ਨਜ਼ਰ ਆ ਰਹੇ ਹਨ। ਇਨ੍ਹਾਂ ਤਸਵੀਰਾਂ ਨਾਲ ਸ਼ਹਿਨਾਜ਼ ਨੇ ਲਿਖਿਆ ‘ਹੁਣ ਬਣੀ ਨਾ ਗੱਲ, ਦੋ ਪੰਜਾਬੀ ਇੱਕ ਫਰੇਮ ‘ਚ।’ ਪ੍ਰਸ਼ੰਸਕਾਂ ਨੇ ਇਨ੍ਹਾਂ ਤਸਵੀਰਾਂ ਨੂੰ ਬੇਹੱਦ ਪਿਆਰ ਦਿੱਤਾ।

ਅਦਾਕਾਰਾ ਦੇ ਵਰਕਵਰੰਟ ਦੀ ਗੱਲ ਕਰੀਏ ਤਾਂ ਸ਼ਹਿਨਾਜ਼ ਜਲਦ ਹੀ ਸਲਮਾਨ ਖ਼ਾਨ ਨਾਲ ਸਕ੍ਰੀਨ ਸਾਂਝੀ ਕਰਨ ਜਾ ਰਹੀ ਹੈ। ਸ਼ਹਿਨਾਜ਼ ਦੀ ਪਹਿਲੀ ਫ਼ਿਲਮ ਅਗਲੇ ਸਾਲ 2023 ‘ਚ ਈਦ ਦੇ ਮੌਕੇ ’ਤੇ ਸਿਨੇਮਾਘਰਾਂ ’ਚ ਰਿਲੀਜ਼ ਹੋਣ ਜਾ ਰਹੀ ਹੈ। ਇਸ ਤੋਂ ਇਲਾਵਾ ਸ਼ਹਿਨਾਜ਼ ਜੌਨ ਅਬ੍ਰਾਹਮ, ਰਿਤੇਸ਼ ਦੇਸ਼ਮੁਖ, ਨੋਰਾ ਫਤੇਹੀ ਨਾਲ 100 %’ਚ ਨਜ਼ਰ ਆਵੇਗੀ।

 

Facebook Comments

Trending