Connect with us

ਪੰਜਾਬੀ

ਜੇ ਤੁਹਾਨੂੰ ਵੀ ਰਹਿੰਦੀਆਂ ਹਨ ਇਹ 3 ਸਮੱਸਿਆਵਾਂ ਤਾਂ ਗਾਜਰ ਖਾਣੀ ਸ਼ੁਰੂ ਕਰ ਦਿਓ

Published

on

If you also have these 3 problems, then start eating carrots

ਕੀ ਤੁਹਾਡੇ ਚਿਹਰੇ ਦੀ ਚਮਕ ਗਾਇਬ ਹੋ ਗਈ ਹੈ? ਸਰੀਰ ਵਿਚ ਖੂਨ ਦੀ ਕਮੀ ਰਹਿੰਦੀ ਹੈ? ਅੱਧੇ ਸਿਰ ‘ਚ ਤੇਜ਼ ਦਰਦ ਹੁੰਦਾ ਹੈ? ਜਾਂ ਮੋਬਾਈਲ-ਲੈਪਟਾਪ ‘ਤੇ ਕੰਮ ਕਰਨ ਨਾਲ ਅੱਖਾਂ ਕਮਜ਼ੋਰ ਹੋ ਗਈਆਂ ਹਨ? ਜੇ ਇਹ ਤੁਹਾਡੇ ਨਾਲ ਹੋ ਰਿਹਾ ਹੈ ਤਾਂ ਗਾਜਰ ਖਾਣੀ ਸ਼ੁਰੂ ਕਰ ਦਿਓ ਕਿਉਂਕਿ ਸਰਦੀਆਂ ਦੀ ਇਸ ਸਬਜ਼ੀ ਦਾ ਸੇਵਨ ਬਹੁਤ ਜ਼ਰੂਰੀ ਹੈ ਤੁਸੀਂ ਇਸ ਨੂੰ ਜੂਸ ਸੂਪ ਵਿਚ ਜਾਂ ਇਕ ਸੁਆਦੀ ਹਲਵੇ ਦੇ ਰੂਪ ਵਿਚ ਵੀ ਖਾ ਸਕਦੇ ਹੋ। ਗਾਜਰ ਪੌਸ਼ਟਿਕ ਗੁਣਾਂ ਦੀ ਖਾਣ ਹੈ ਕਿਉਂਕਿ ਇਸ ਵਿੱਚ ਅਜਿਹੇ-ਅਜਿਹੇ ਵਿਟਾਮਿਨ ਪਾਏ ਜਾਂਦੇ ਹਨ ਜੋ ਸਰੀਰ ਲਈ ਬਹੁਤ ਜ਼ਰੂਰੀ ਹੈ।

ਅੱਜ ਕੱਲ ਤਾਂ ਛੋਟੇ-ਛੋਟੇ ਬੱਚਿਆਂ ਨੂੰ ਐਨਕਾਂ ਲੱਗੀਆਂ ਹੋਈਆਂ ਹਨ। ਕਾਰਨ ਪੋਸ਼ਣ ਦੀ ਕਮੀ। ਅੱਖਾਂ ਦੀ ਕਮਜ਼ੋਰੀ ਤੁਹਾਨੂੰ ਵੀ ਫੀਲ ਹੁੰਦੀ ਹੈ। ਗਾਜਰ ਖਾਓ ਅਤੇ ਇਸ ਦਾ ਜੂਸ ਪੀਓ। ਬੱਚੇ ਨੂੰ ਸ਼ੁਰੂ ਤੋਂ ਹੀ ਗਾਜਰ ਖਾਣ ਦੀ ਆਦਤ ਪਾਓ। ਸਰੀਰ ‘ਚ ਖੂਨ ਦੀ ਕਮੀ ਹੋ ਜਾਂਦੀ ਹੈ ਤਾਂ ਚਿਹਰੇ ਦੀ ਚਮਕ ਆਪਣੇ ਆਪ ਹੀ ਗਾਇਬ ਹੋ ਜਾਂਦੀ ਹੈ ਗਾਜਰ ਖਾਣ ਨਾਲ ਸਰੀਰ ‘ਚ ਖੂਨ ਦੀ ਕਮੀ ਨੂੰ ਪੂਰੀ ਹੁੰਦੀ ਹੈ। ਜੂਸ ਜਾਂ ਕੱਚੀ ਗਾਜਰ ਖਾਣਾ ਜ਼ਿਆਦਾ ਫਾਇਦੇਮੰਦ ਹੁੰਦਾ ਹੈ।

ਠੰਡ ਦੇ ਮੌਸਮ ‘ਚ ਸਰੀਰ ਅੰਦਰੋਂ ਕਮਜ਼ੋਰ ਹੋਵੇ ਤਾਂ ਜ਼ਿਆਦਾ ਠੰਡ ਮਹਿਸੂਸ ਕਰਦਾ ਹੈ। ਹੱਥ-ਪੈਰ ਸੁੰਨ ਹੋਣ ਲੱਗਦੇ ਹਨ। ਅਜਿਹੇ ਲੋਕਾਂ ਲਈ ਗਾਜਰ ਖਾਣਾ ਬਹੁਤ ਫਾਇਦੇਮੰਦ ਹੈ ਕਿਉਂਕਿ ਗਾਜਰ ਦੀ ਤਾਸੀਰ ਗਰਮ ਹੁੰਦੀ ਹੈ ਜੋ ਅੰਦਰੂਨੀ ਗਰਮਾਹਟ ਦੇ ਨਾਲ ਪੋਸ਼ਣ ਵੀ ਦਿੰਦੀ ਹੈ। ਤਣਾਅ ਦੇ ਕਾਰਨ ਸਿਰ ਦੇ ਅੱਧੇ ਹਿੱਸੇ ਵਿਚ ਤੇਜ ਦਰਦ ਹੋਣ ਲੱਗਦਾ ਹੈ ਜਿਸ ਨੂੰ ਮਾਈਗਰੇਨ ਕਹਿੰਦੇ ਹੈ ਲੋਕ ਦਵਾਈਆਂ ਖਾਦੇ ਹਨ ਪਰ ਜੇ ਗਾਜਰ ਦਾ ਸੇਵਨ ਕੀਤਾ ਜਾਵੇ ਤਾਂ ਇਸ ਨਾਲ ਰਾਹਤ ਮਿਲਦੀ ਹੈ।

ਗਾਜਰ ਵਿਚ ਕੈਰੋਟਿਨੋਇਡ (carotenoid) ਐਂਟੀ-ਆਕਸੀਡੈਂਟ ਗੁਣ ਪਾਏ ਜਾਂਦੇ ਹਨ ਜੋ ਕੈਂਸਰ ਸੈੱਲਜ਼ ਨੂੰ ਬਣਨ ਹੀ ਨਹੀਂ ਦਿੰਦੇ। ਇਸ ਨੂੰ ਖਾਣ ਨਾਲ ਹਾਰਟ ਅਟੈਕ ਦਾ ਖ਼ਤਰਾ ਵੀ 68 ਪ੍ਰਤੀਸ਼ਤ ਘੱਟ ਹੋ ਜਾਂਦਾ ਹੈ। ਗਾਜਰ ਬੀਟਾ-ਕੈਰੋਟਿਨ, ਅਲਫ਼ਾ ਕੈਰੋਟੀਨ ਅਤੇ ਲੂਟੀਨ ਨਾਲ ਭਰਪੂਰ ਹੁੰਦੇ ਹਨ ਜੋ ਬਲੱਡ ਪ੍ਰੈਸ਼ਰ ਨੂੰ ਨਾਰਮਲ ਰੱਖਣ, ਕੋਲੈਸਟ੍ਰੋਲ ਅਤੇ ਦਿਲ ਨੂੰ ਸਿਹਤਮੰਦ ਰੱਖਣ ਵਿਚ ਵੀ ਮਦਦਗਾਰ ਹੁੰਦੇ ਹਨ। ਇਸ ‘ਚ ਵਿਟਾਮਿਨ ਏ ਨਾਲ ਭਰਪੂਰ ਹੁੰਦੇ ਹਨ ਜੋ ਲੀਵਰ ਨੂੰ ਤੰਦਰੁਸਤ ਰੱਖਦਾ ਹੈ। ਇਕ ਵਾਰ ਲਗਾਤਾਰ ਗਾਜਰ ਦਾ ਸੇਵਨ ਕਰਕੇ ਦੇਖੋ। ਕੱਚੇ ਸਲਾਦ ਦੇ ਰੂਪ ਵਿਚ ਗਾਜਰ ਜਾਂ ਇਸ ਦੇ ਜੂਸ ਦਾ ਸੇਵਨ ਜਾਂ ਇਸ ਨੂੰ ਸੂਪ ਦੇ ਰੂਪ ਵਿਚ ਵੀ ਲੈ ਸਕਦੇ ਹੋ। ਸਕਿਨ ‘ਚ ਨਿਖ਼ਾਰ ਆਉਣਾ ਸ਼ੁਰੂ ਹੋ ਜਾਵੇਗਾ ਕਿਉਂਕਿ ਇਹ ਨੈਚੁਰਲ ਗਲੋਂ ਦਿੰਦੀ ਹੈ।

Facebook Comments

Trending