ਲੁਧਿਆਣਾ : ਖਾਲਸਾ ਕਾਲਜ ਫਾਰ ਵੂਮੈਨ, ਸਿਵਲ ਲਾਈਨਜ਼, ਲੁਧਿਆਣਾ ਦੇ ਟ੍ਰੈਫਿਕ ਕਲੱਬ ਨੇ ਵਿਸ਼ਵ ਟਰੌਮਾ ਦਿਵਸ ਮਨਾਉਣ ਲਈ ‘ਡਰਾਈਵ ਸੇਫ ਜਾਗਰੂਕਤਾ ਮੁਹਿੰਮ’ ਦਾ ਆਯੋਜਨ ਕੀਤਾ। ਇਸ ਮੁਹਿੰਮ ਵਿਚ ਕਾਲਜ ਦੇ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਹਿਸਾ ਲਿਆ। ਕਾਲਜ ਪ੍ਰਿੰਸੀਪਲ ਮੁਕਤੀ ਗਿੱਲ ਨੇ ਵਿਦਿਹਾਰਥਿਆ ਦੀ ਸ਼ਲਾਘਾ ਕੀਤੀ।
ਵਿਦਿਆਰਥੀਆਂ ਨੇ ਦੋਪਹੀਆ ਵਾਹਨਾਂ ‘ਤੇ ‘ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰੋ, ਜ਼ਿੰਦਗੀ ਬਚਾਓ’ ਦੇ ਸਟਿੱਕਰ ਚਿਪਕਾਏ ਤਾਂ ਜੋ ਇਹ ਸੰਦੇਸ਼ ਫੈਲਾਇਆ ਜਾ ਸਕੇ ਕਿ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਨਾਲ ਹਾਦਸਿਆਂ ਦੇ ਜੋਖਮ ਘੱਟ ਜਾਂਦੇ ਹਨ। ਵਿਦਿਆਰਥੀਆਂ ਨੇ ਆਪਣੀ ਅਤੇ ਦੂਜਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸੁਰੱਖਿਅਤ ਡਰਾਈਵਰ ਬਣਨ ਦਾ ਸੰਕਲਪ ਵੀ ਲਿਆ।