ਲੁਧਿਆਣਾ : ਕਣਕ ਦੇ ਬੀਜਾਂ ਦੀਆਂ ਵੱਖ-ਵੱਖ ਕਿਸਮਾਂ ਦੇ ਅਣਅਧਿਕਾਰਤ ਸਟਾਕ ਰੱਖ ਕੇ ਕਿਸਾਨਾਂ ਨੂੰ ਮਹਿੰਗੇ ਭਾਅ ਤੇ ਵੇਚਣ ਵਾਲੇ ਸੀਡ ਫਾਰਮ ਦੇ ਮਾਲਕ ਰਾਜਿੰਦਰ ਕੁਮਾਰ ਖਿਲਾਫ ਥਾਣਾ ਡਿਵੀਜ਼ਨ ਨੰਬਰ ਪੰਜ ਦੀ ਪੁਲਿਸ ਨੇ ਐਫ ਆਈ ਆਰ ਦਰਜ ਕੀਤੀ ਹੈ । ਪੁਲਿਸ ਨੇ ਇਹ ਕਾਰਵਾਈ ਮੁੱਖ ਖੇਤੀਬਾੜੀ ਅਫ਼ਸਰ ਪ੍ਰਿਤਪਾਲ ਸਿੰਘ ਦੀ ਸ਼ਿਕਾਇਤ ਤੋਂ ਬਾਅਦ ਕੀਤੀ ।
ਖੇਤੀਬਾਡ਼ੀ ਅਫ਼ਸਰ ਨੇ ਥਾਣਾ ਡਿਵੀਜ਼ਨ ਨੰਬਰ ਪੰਜ ਦੀ ਪੁਲਿਸ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਸਾਹਮਣੇ ਪੈਂਦੇ ਸੀਡ ਸਟੋਰ ਸੁਪਰ ਗੋਲਡ ਕਰਨਾਲ ਸੀਡ ਫਾਰਮ ਅਤੇ ਗਰਗ ਸੀਡਜ਼ ਕਾਰਪੋਰੇਸ਼ਨ ਵਿਖੇ ਸਟਾਕ ਵਿਚ ਅਣਅਧਿਕਾਰਤ ਕਣਕ ਦੇ ਬੀਜਾਂ ਦੀਆਂ ਵੱਖ ਵੱਖ ਕਿਸਮਾਂ ਦਾ ਸਟਾਕ ਬਿਨਾਂ ਲਾਇਸੈਂਸ ਤੋਂ ਰੱਖ ਕੇ ਵੱਖ ਵੱਖ ਕਿਸਮਾਂ ਦੇ ਬੀਜਾਂ ਨੂੰ ਮਹਿੰਗੇ ਭਾਅ ਤੇ ਵੇਚ ਕੇ ਕਿਸਾਨਾਂ ਨਾਲ ਧੋਖਾਧੜੀ ਕੀਤੀ ਜਾ ਰਹੀ ਹੈ। ਥਾਣਾ ਡਿਵੀਜ਼ਨ ਨੰਬਰ ਪੰਜ ਦੀ ਪੁਲਿਸ ਨੇ ਐੱਫ ਆਈ ਆਰ ਦਰਜ ਕਰਕੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ ।