Connect with us

ਪੰਜਾਬੀ

ਰਾਮਗੜ੍ਹੀਆ ਗਰਲਜ਼ ਕਾਲਜ ਵਿਖੇ ਚੱਲ ਰਹੇ ਖੇਤਰੀ ਯੁਵਕ ਅਤੇ ਵਿਰਾਸਤੀ ਮੇਲੇ ਦਾ ਚੌਥਾ ਦਿਨ

Published

on

Fourth day of Panjab University Chandigarh Regional Youth and Heritage Fair ongoing at Ramgarhia Girls College

ਲੁਧਿਆਣਾ : ਰਾਮਗੜ੍ਹੀਆ ਗਰਲਜ਼ ਕਾਲਜ, ਲੁਧਿਆਣਾ ਵਿਖੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਜ਼ੋਨ ਬੀ.ਦਾ ਜ਼ੋਨਲ ਯੁਵਕ ਅਤੇ ਵਿਰਾਸਤੀ ਮੇਲਾ ਪਿਛਲੇ ਤਿੰਨ ਦਿਨਾਂ ਦੇ ਵੱਖ-ਵੱਖ ਮੁਕਾਬਲਿਆਂ ਰਾਹੀਂ ਆਪਣੀਆਂ ਅਮਿੱਟ ਪੈੜਾਂ ਛੱਡਦਾ ਹੋਇਆਂ ਅੱਜ ਚੌਥੇ ਦਿਨ ਵਿੱਚ ਪ੍ਰਵੇਸ਼ ਕਰ ਗਿਆ।

ਕਾਲਜ ਆਡੀਟੋਰੀਅਮ ਵਿਖੇ ਸੰਗੀਤ ਵਿਭਾਗ ਦੀਆਂ ਵਿਦਿਆਰਥਣਾਂ ਦੁਆਰਾ ਸ਼ਬਦ ਗਾਇਨ ਕਰ ਕੇ ਅੱਜ ਦੇ ਦਿਨ ਦਾ ਸ਼ੁਭ ਆਰੰਭ ਕੀਤਾ ਗਿਆ । ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਡਾ. ਰਾਜੇਸ਼ਵਰਪਾਲ ਕੌਰ ਅਤੇ ਰਾਮਗੜ੍ਹੀਆ ਐਜੂਕੇਸ਼ਨਲ ਕੌਂਸਲ ਦੇ ਪ੍ਰਧਾਨ ਸ੍ਰ. ਰਣਜੋਧ ਸਿੰਘ ਨੇ ਕਾਲਜ ਵਿਹੜੇ ਪਹੁੰਚੇ ਮਹਿਮਾਨਾਂ ਦਾ ਫੁੱਲਾਂ ਦੇ ਗੁਲਦਸਤੇ ਦੇ ਕੇ ਨਿੱਘਾ ਸਵਾਗਤ ਕੀਤਾ ।

ਸਵੇਰ ਦੇ ਸੈਸ਼ਨ ਵਿੱਚ ਸ. ਗੁਰਪ੍ਰੀਤ ਸਿੰਘ ਤੂਰ ਆਈ.ਪੀ.ਐੱਸ ਮੁੱਖ ਮਹਿਮਾਨ ਅਤੇ ਸ. ਹਰਪਾਲ ਸਿੰਘ ਮਾਂਗਟ ਰਿਟਾਇਡ ਚੀਫ਼ ਮਨੇਜ਼ਰ ਬੈਂਕ ਆਫ਼ ਇੰਡੀਆ ਵਿਸ਼ੇਸ਼ ਮਹਿਮਾਨ ਵਜੋਂ ਕਾਲਜ ਪਹੁੰਚੇ । ਰਾਮਗੜ੍ਹੀਆ ਐਜੂਕੇਸ਼ਨਲ ਕੌਂਸਲ ਦੇ ਸਮੂਹ ਮੈਂਬਰ ਸਾਹਿਬਾਨ ਸ. ਗੁਰਮੀਤ ਸਿੰਘ ਕੁਲਾਰ, ਸ.ਹਾਕਮ ਸਿੰਘ, ਸ. ਹਰਵਿੰਦਰ ਸਿੰਘ,ਸ. ਅਮਰਜੀਤ ਸਿੰਘ ਤਾਰਾ ਤੇ ਸ.ਦਲਜੀਤ ਸਿੰਘ ਗੈਦੂ (ਕੈਨੇਡਾ) ਵੀ ਮੇਲੇ ਵਿੱਚ ਸ਼ਾਮਲ ਹੋਏ।

ਸਮਾਗਮ ਦੇ ਬਾਅਦ ਦੁਪਹਿਰ ਦੇ ਸੈਸ਼ਨ ਵਿੱਚ ਐੱਮ.ਐੱਲ.ਏ.ਅਸ਼ੋਕ ਪਰਾਸ਼ਰ ਪੱਪੀ ਮੁੱਖ ਮਹਿਮਾਨ ਵਜੋਂ ਕਾਲਜ ਪਹੁੰਚੇ ਉਹਨਾਂ ਨੇ ਫੈਸਟੀਵਲ ਵਿੱਚ ਭਾਗ ਲੈਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਦੇ ਹੋਏ ਕਿਹਾ ਕਿ ਤੁਹਾਨੂੰ ਪੂਰੀ ਮਿਹਨਤ ਤੇ ਲਗਨ ਨਾਲ ਇਹਨਾਂ ਮੁਕਾਬਲਿਆਂ ਵਿੱਚ ਭਾਗ ਲੈਣਾ ਚਾਹੀਦਾ ਹੈ ,ਕਾਲਜਾਂ ਵਿਖੇ ਯੁਵਕ ਮੇਲੇ ਕਰਵਾਉਣ ਦਾ ਇਹੀ ਉਦੇਸ਼ ਹੁੰਦਾ ਹੈ ਕਿ ਸਾਡੀ ਨੌਜਵਾਨ ਪੀੜ੍ਹੀ ਆਪਣੇ ਵਿਰਸੇ ਨਾਲ ਜੁੜੀ ਰਹੇ।

ਯੁਵਕ ਮੇਲੇ ਦੇ ਚੌਥੇ ਦਿਨ ਮੰਚ ਉੱਤੇ ਵਾਰ,ਕਲੀ, ਕਵੀਸ਼ਰੀ ਗਾਇਨ , ਕਲਾਸੀਕਲ ਡਾਂਸ ਤੇ ਗਰੁੱਪ ਡਾਂਸ ਦੇ ਮੁਕਾਬਲੇ ਅਤੇ ਦੂਜੇ ਪਾਸੇ ਆਨ ਦਾ ਸਪਾਟ ਪੇਟਿੰਗ, ਫੋਟੋਗਰਾਫ਼ੀ, ਕੋਲਾਜ਼ ਮੇਕਿੰਗ , ਕਲੇ ਮਾਡਲਿਗ , ਰੰਗੋਲੀ ,ਕਾਰਟੂਨਿੰਗ, ਸਟਿੱਲ ਲਾਈਫ਼ ਡਰਾਇੰਗ,ਪੋਸਟਰ ਮੇਕਿੰਗ ਤੇ ਇੰਸਟਾਲੇਸ਼ਨ ਦੇ ਮੁਕਾਬਲੇ ਕਰਵਾਏ ਗਏ। ਸਾਰੇ ਹੀ ਮੁਕਾਬਲਿਆਂ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਦਾ ਪ੍ਰਦਰਸ਼ਨ ਕਾਬਲ-ਏ-ਤਾਰੀਫ਼ ਰਿਹਾ ।

ਕਾਲਜ ਪ੍ਰਿੰਸਪਲ ਡਾ. ਰਾਜੇਸ਼ਵਰਪਾਲ ਕੌਰ ਨੇ ਕਿਹਾ ਕਿ ਵਿਦਿਆਥੀਆਂ ਨੇ ਅੱਜ ਵਾਰ, ਕਲੀ ,ਕਵੀਸ਼ਰੀ ਦੇ ਗਾਇਨ ਨਾਲ ਵੀਰ ਰਸ ਨੂੰ ਪੇਸ਼ ਕਰ ਕੇ ਪੰਜਾਬ ਦੇ ਨਾਇਕ ਵੀਰਾਂ ਦੀ ਜ਼ਿੰਦਗੀ ਦੀ ਤਸਵੀਰ ਪੇਸ਼ ਕੀਤੀ ਹੈ।

ਰਾਮਗੜ੍ਹੀਆ ਐਜੂਕੇਸ਼ਨਲ ਕੌਂਸਲ ਦੇ ਪ੍ਰਧਾਨ ਸ. ਰਣਜੋਧ ਸਿੰਘ ਨੇ ਸੰਬੋਧਨ ਕਰਦੇ ਕਿਹਾ ਕਿ ਇਨ੍ਹਾਂ ਮੁਕਾਬਲਿਆਂ ਵਿੱਚ ਭਾਗ ਲੈਣ ਵਾਲੇ ਸਾਰੇ ਵਿਦਿਆਰਥੀ ਵਧਾਈ ਦੇ ਪਾਤਰ ਹਨ ,ਉਹ ਆਪਣੀ ਪੜ੍ਹਾਈ ਦੇ ਨਾਲ-ਨਾਲ ਪੂਰਾ ਸਾਲ ਯੂਥ ਫੈਸਟੀਵਲ ਨੂੰ ਉਡੀਕਦੇ ਹਨ, ਵਿਦਿਆਰਥੀਆਂ ਨੇ ਅੱਜ ਮੰਚ ਤੋਂ ਪੰਜਾਬ ਦੀ ਧਰਤੀ ਦੀ ਬੀਰਤਾ ਦੇ ਕਿੱਸੇ ਗਾਏ ਹਨ , ਇਤਿਹਾਸ ,ਮਿਥਹਾਸ, ਸਮਾਜਿਕ ਜੀਵਨ ਵਿਚਲੇ ਉੱਘੇ ਨਾਇਕਾਂ ਦੇ ਵੀਰਤਾ ਭਰੇ ਕਾਰਨਾਮਿਆਂ ਨਾਲ ਸਬੰਧਤ ਵਾਰਾਂ ਗਾਈਆਂ ਹਨ।

ਅੱਜ ਮੰਚ ਤੋਂ ਕਲਾਸੀਕਲ ਡਾਂਸ ਤੇ ਗਰੁੱਪ ਡਾਂਸ ਦੀ ਪੇਸ਼ਕਾਰੀ ਦੇਖ ਕੇ ਪਤਾ ਲੱਗਦਾ ਹੈ ਕਿ ਸਾਡੀ ਨੌਜਵਾਨ ਪੀੜ੍ਹੀ ਅੱਜ ਵੀ ਸ਼ਾਸਤਰੀ ਨ੍ਰਿਤ ਕਲਾ ਨਾਲ ਜੁੜੀ ਹੋਈ ਹੈ। ਰਾਮਗੜ੍ਹੀਆ ਐਜੂਕੇਸ਼ਨਲ ਕੌਂਸਲ ਦੇ ਜਨਰਲ ਸਕੱਤਰ ਸ. ਗੁਰਚਰਨ ਸਿੰਘ ਲੋਟੇ ਨੇ ਕਾਲਜ ਆਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ । ਅੰਤ ਵਿੱਚ ਸਾਰੇ ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡੇ ਗਏ।

Facebook Comments

Trending