Connect with us

ਪੰਜਾਬੀ

ਪੀ.ਏ.ਯੂ. ਦੇ ਭੂਮੀ ਵਿਗਿਆਨੀ ਡਾ. ਓ.ਪੀ. ਚੌਧਰੀ ਨੂੰ ਰਾਸ਼ਟਰੀ ਪੱਧਰ ਤੇ ਮਿਲੀ ਮਾਨਤਾ

Published

on

PAU Geologist Dr. OP Chaudhary received recognition at the national level

ਲੁਧਿਆਣਾ:ਪੀ.ਏ.ਯੂ. ਦੇ ਮੁੱਖ ਭੂਮੀ ਵਿਗਿਆਨੀ ਅਤੇ ਯੂਨੀਵਰਸਿਟੀ ਦੇ ਲਾਇਬ੍ਰੇਰੀਅਨ ਦਾ ਕਾਰਜ ਭਾਰ ਸੰਭਾਲ ਰਹੇ ਡਾ. ਓਮ ਪ੍ਰਕਾਸ਼ ਚੌਧਰੀ ਨੂੰ ਇੰਡੀਅਨ ਸੋਸਾਇਟੀ ਆਫ਼ ਸੋਇਲ ਸੈਲੀਨਿਟੀ ਐਂਡ ਵਾਟਰ ਕੁਆਲਿਟੀ ਦੇ ਫੈਲੋ ਵਜੋਂ ਚੁਣਿਆ ਗਿਆ ਹੈ। 2019-2020 ਦੀ ਫੈਲੋਸ਼ਿਪ ਡਾ. ਚੌਧਰੀ ਨੂੰ ਬੀਤੇ ਦਿਨੀਂ ਆਈ ਸੀ ਏ ਆਰ ਦੇ ਉਪ ਨਿਰਦੇਸ਼ਕ ਜਨਰਲ ਡਾ. ਐਸ.ਕੇ. ਚੌਧਰੀ ਅਤੇ ਤਾਮਿਲਨਾਡੂ ਖੇਤੀ ਯੂਨੀਵਰਸਿਟੀ, ਕੋਇੰਬਟੂਰ ਦੇ ਵਾਈਸ-ਚਾਂਸਲਰ ਦੁਆਰਾ ਤਿਰੂਚਿਰਾਪੱਲੀ ਵਿਖੇ 6ਵੀਂ ਰਾਸ਼ਟਰੀ ਕਾਨਫਰੰਸ ਵਿੱਚ ਪ੍ਰਦਾਨ ਕੀਤੀ ਗਈ ।

ਡਾ. ਚੌਧਰੀ ਨੇ ਦੋ ਸੋਨ ਤਗਮੇ ਜਿੱਤ ਕੇ ਅਤੇ ਯੂਨੀਵਰਸਿਟੀ ਰੋਲ ਆਫ਼ ਆਨਰ ਪ੍ਰਾਪਤ ਕਰਕੇ ਇੱਕ ਸ਼ਾਨਦਾਰ ਅਕਾਦਮਿਕ ਯੋਗਤਾ ਬਕਰਾਰ ਰੱਖੀ . ਉਹਨਾਂ ਨੇ ਲ਼ੂਣੇ ਪਾਣੀਆਂ ਅਤੇ ਮਿੱਟੀ ਦੇ ਖਾਰ੍ਹੇਪਣ ਦੇ ਖੇਤਰ ਵਿੱਚ ਜ਼ਿਕਰਯੋਗ ਕਿਸਾਨ ਪੱਖੀ ਕਾਰਜ ਕੀਤਾ । 320 ਤੋਂ ਵੱਧ ਪ੍ਰਕਾਸ਼ਨਾਵਾਂ ਉਹਨਾਂ ਦੇ ਨਾਂ ਹੇਠ ਹਨ ਜਿਨ੍ਹਾਂ ਵਿੱਚ ਨਾਮਵਰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਰਸਾਲਿਆਂ ਵਿੱਚ ਖੋਜ ਪੱਤਰ, ਕਿਤਾਬਾਂ, ਸਮੀਖਿਆ ਪੱਤਰ ਅਤੇ ਕਿਤਾਬ ਦੇ ਅਧਿਆਏ ਸ਼ਾਮਲ ਹਨ।

ਡਾ. ਚੌਧਰੀ ਨੇ 2008 ਵਿੱਚ ਯੂਨੀਵਰਸਿਟੀ ਆਫ ਕੈਲੀਫੋਰਨੀਆ, ਡੇਵਿਸ, ਯੂ.ਐਸ.ਏ. ਵਿੱਚ ਮਹਿਮਾਨ ਵਿਗਿਆਨੀ ਵਜੋਂ ਵੀ ਸੇਵਾਵਾਂ ਨਿਭਾਈਆਂ ਉਨ੍ਹਾਂ ਨੂੰ ਸ਼ਾਨਦਾਰ ਸੇਵਾਵਾਂ ਲਈ ਕਈ ਪੁਰਸਕਾਰ ਪ੍ਰਦਾਨ ਕੀਤੇ ਗਏ ।ਡਾ. ਚੌਧਰੀ ਨੇ ਕਈ ਖੋਜ ਪ੍ਰੋਜੈਕਟਾਂ ਦੀ ਨਿਗਰਾਨੀ ਕੀਤੀ ਹੈ ਵਰਤਮਾਨ ਵਿੱਚ ਡਾ. ਚੌਧਰੀ 2019 ਵਿੱਚ ਸ਼ੁਰੂ ਹੋਏ 2000 ਲੱਖ ਰੁਪਏ ਦੇ ਸਸਟੇਨੇਬਲ ਨੈਚੁਰਲ ਰਿਸੋਰਸ ਮੈਨੇਜਮੈਂਟ  `ਤੇ ਇੱਕ ਵਿਸ਼ਵ ਬੈਂਕ ਵੱਲੋਂ ਪ੍ਰਯੋਜਿਤ ਬਹੁ-ਅਨੁਸ਼ਾਸਨੀ ਪ੍ਰੋਜੈਕਟ ਦੇ ਮੁੱਖ ਨਿਗਰਾਨ  ਹਨ।

.

Facebook Comments

Trending