Connect with us

ਖੇਡਾਂ

ਜ਼ਿਲ੍ਹਾ ਖੇਡ ਅਫ਼ਸਰ ਵੱਲੋਂ ਵੱਖ-ਵੱਖ ਖੇਡਾਂ ਦੇ ਜੇਤੂ ਖਿਡਾਰੀਆਂ ਦੀ ਕੀਤੀ ਹੌਂਸਲਾ ਅਫ਼ਜਾਈ

Published

on

The District Sports Officer encouraged the winning players of various sports

ਲੁਧਿਆਣਾ :  ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆ’ ਅਧੀਨ ਰਾਜ ਪੱਧਰੀ ਮੁਕਾਬਲਿਆਂ ਦੇ ਅੰਡਰ-17 ਵਰਗ ਵਿੱਚ ਫਸਵੇਂ ਮੁਕਾਬਲੇ ਹੋਏ। ਖੇਡ ਮੁਕਾਬਲਿਆਂ ਵਿੱਚ 1300 ਦੇ ਕਰੀਬ ਖਿਡਾਰੀਆਂ ਨੇ ਸ਼ਮੂਲੀਅਤ ਕੀਤੀ। ਜ਼ਿਲ੍ਹਾ ਖੇਡ ਅਫ਼ਸਰ ਸ੍ਰੀ ਰਵਿੰਦਰ ਸਿੰਘ ਵੱਲੋਂ ਰਾਜ ਪੱਧਰੀ ਅੰਡਰ-17 ਮੁਕਾਬਲਿਆਂ ਦੀਆਂ ਵੱਖ-ਵੱਖ ਖੇਡਾਂ ਦੇ ਜੇਤੂ ਖਿਡਾਰੀਆਂ ਦੀ ਹੌਂਸਲਾ ਅਫ਼ਜਾਈ ਕਰਦਿਆਂ ਅੱਗੋਂ ਹੋਰ ਵੀ ਵਧੀਆ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ।

ਰਾਜ ਪੱਧਰੀ ਖੇਡਾਂ ਦੇ ਖੇਡ ਮੁਕਾਬਲਿਆਂ ਦੇ ਨਤੀਜਿਆਂ ਦਾ ਵੇਰਵਾ ਸਾਂਝਾ ਕਰਦਿਆਂ ਜ਼ਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ ਹੈਂਡਬਾਲ ਅੰਡਰ-14 ਲੜਕਿਆਂ ਦੇ ਫਾਈਨਲ ਮੁਕਾਬਲਿਆਂ ਵਿੱਚ ਜਲੰਧਰ ਦੀ ਟੀਮ ਨੇ ਪਹਿਲਾ, ਲੁਧਿਆਣਾ ਦੀ ਟੀਮ ਨੇ ਦੂਜਾ ਅਤੇ ਸੰਗਰੂਰ ਤੇ ਹੁਸਿਆਰਪੁਰ ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਹੈਂਡਬਾਲ ਅੰਡਰ-14 ਲੜਕੀਆਂ ਦੇ ਫਾਈਨਲ ਮੁਕਾਬਲਿਆਂ ਵਿੱਚ ਮਾਨਸਾ ਨੇ ਪਹਿਲਾ ਸਥਾਨ, ਬਠਿੰਡਾ ਨੇ ਦੂਜਾ ਸਥਾਨ ਅਤੇ ਪਟਿਆਲਾ ਤੇ ਹੁਸਿਆਰਪੁਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

ਹੈਂਡਬਾਲ ਅੰਡਰ-17 ਲੜਕਿਆਂ ਦੇ ਮੁਕਾਬਲਿਆਂ ਵਿੱਚ ਸ੍ਰੀ ਫਤਿਹਗੜ੍ਹ ਸਾਹਿਬ ਨੇ ਮੋਗਾ ਦੀ ਟੀਮ ਨੂੰ 10-0 ਦੇ ਫਰਕ ਨਾਲ, ਬਰਨਾਲਾ ਨੇ ਗੁਰਦਾਸਪੁਰ ਦੀ ਟੀਮ ਨੂੰ 17-3 ਦੇ ਫਰਕ ਨਾਲ, ਫਾਜਿਲਕਾ ਨੇ ਮਲੇਰਕੋਟਲਾ ਨੂੰ 19-4 ਅਤੇ ਜਲੰਧਰ ਨੇ ਐਸ.ਏ.ਐਸ. ਨਗਰ (ਮੁਹਾਲੀ) ਨੂੰ 19-4 ਦੇ ਫਰਕ ਨਾਲ ਹਰਾਇਆ। ਹੈਂਡਬਾਲ ਅੰਡਰ-17 ਲੜਕੀਆਂ ਦੇ ਮੁਕਾਬਲਿਆਂ ਵਿੱਚ ਹੁਸ਼ਿਆਰਪੁਰ ਨੇ ਗੁਰਦਾਸਪੁਰ ਨੂੰ 9-0 ਦੇ ਫਰਕ ਨਾਲ, ਮਾਨਸਾ ਨੇ ਬਰਨਾਲਾ ਨੂੰ 17-2 ਦੇ ਫਰਕ ਨਾਲ ਅਤੇ ਸੰਗਰੂਰ ਨੇ ਸ੍ਰੀ ਮੁਕਤਸਰ ਸਾਹਿਬ ਨੂੰ 8-5 ਦੇ ਫਰਕ ਨਾਲ ਹਰਾਇਆ।

ਸਾਫਟਬਾਲ ਅੰਡਰ-17 ਲੜਕਿਆਂ ਦੇ ਮੁਕਾਬਲਿਆਂ ਵਿੱਚ ਬਰਨਾਲਾ ਨੇ ਸ੍ਰੀ ਮੁਕਤਸਰ ਸਾਹਿਬ  ਨੂੰ 12-10 ਦੇ ਫਰਕ ਨਾਲ, ਮੋਗਾ ਦੀ ਟੀਮ ਨੇ ਤਰਨਤਾਰਨ ਨੂੰ 10-0 ਦੇ ਫਰਕ ਨਾਲ ਅਤੇ ਲੁਧਿਆਣਾ ਨੇ ਮਲੇਰਕੋਟਲਾ ਨੂੰ 16-1 ਦੇ ਫਰਕ ਨਾਲ ਹਰਾਇਆ। ਸਾਫਟਬਾਲ ਅੰਡਰ-17 ਲੜਕੀਆਂ ਦੇ ਮੁਕਾਬਲਿਆਂ ਵਿੱਚ ਸੰਗਰੂਰ ਨੇ ਬਠਿੰਡਾ ਨੂੰ 10-0 ਦੇ ਫਰਕ ਨਾਲ, ਅੰਮ੍ਰਿਤਸਰ ਦੀ ਟੀਮ ਨੇ ਮਾਨਸਾ ਦੀ ਟੀਮ ਨੂੰ 10-0 ਦੇ ਫਰਕ ਨਾਲ, ਮੋਗਾ ਦੀ ਜਲੰਧਰ ਨੂੰ 11-10 ਦੇ ਫਰਕ ਨਾਲ, ਪਟਿਆਲਾ ਨੇ ਸ੍ਰੀ ਮੁਕਤਸਰ ਸਾਹਿਬ ਨੂੰ 17-4 ਦੇ ਫਰਕ ਨਾਲ,  ਫਾਜਿਲਕਾ ਦੀ ਬਰਨਾਲਾ ਨੂੰ 10-0 ਦੇ ਫਰਕ ਨਾਲ ਅਤੇ ਲੁਧਿਆਣਾ  ਨੇ ਸੰਗਰੂਰ ਦੀ ਟੀਮ ਨੂੰ 11-1 ਦੇ ਫਰਕ ਨਾਲ ਹਰਾਇਆ।

ਇਸ ਤੋਂ ਇਲਾਵਾ ਜੂਡੋ ਅੰਡਰ-17, ਲੜਕੀਆਂ 40 ਕਿਲੋਗ੍ਰਾਮ ਭਾਰ ਵਰਗ ‘ਚ ਮਾਇਆ (ਪਟਿਆਲਾ) ਨੇ ਪਹਿਲਾ ਸਥਾਨ ਹਾਸਲ ਕੀਤਾ ਜਦਕਿ 44 ‘ਚ ਸੰਜਨਾ(ਹੁਸ਼ਿਆਰਪੁਰ), 48 ‘ਚ ਮੁਸਕਾਨ ਬਾਂਸਲ (ਪਟਿਆਲਾ), 52 ‘ਚ ਸੰਜਨਾ ਰਾਣੀ (ਫਾਜਿਲਕਾ), 57 ‘ਚ ਕਾਮਿਕਾ (ਹੁਸ਼ਿਆਰਪੁਰ), 63 ‘ਚ ਅਦਿਤੀ (ਹੁਸ਼ਿਆਰਪੁਰ), 70 ‘ਚ ਕਿਰਨਦੀਪ ਕੌਰ (ਤਰਨਤਾਰਨ), 70 ਪਲੱਸ ‘ਚ ਕੰਵਲਪ੍ਰੀਤ (ਹੁ਼ਸ਼ਿਆਰਪੁਰ) ਅੱਵਲ ਰਹੀ।

Facebook Comments

Trending