Connect with us

ਪੰਜਾਬੀ

ਅੰਗਦ ਬੇਦੀ ਅਤੇ ਨੇਹਾ ਧੂਪੀਆ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮਨਾਇਆ ਪੁੱਤਰ ਦਾ ਪਹਿਲਾ ਜਨਮਦਿਨ

Published

on

Angad Bedi and Neha Dhupia celebrated their son's first birthday at Sri Harmandir Sahib

ਅਦਾਕਾਰ ਅੰਗਦ ਬੇਦੀ ਅਤੇ ਉਨ੍ਹਾਂ ਦੀ ਪਤਨੀ ਨੇਹਾ ਧੂਪੀਆ ਨੇ ਆਪਣੇ ਪੁੱਤਰ ਗੁਰਿਕ ਸਿੰਘ ਦਾ ਪਹਿਲਾ ਜਨਮਦਿਨ ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਵਿਖੇ ਮਨਾਇਆ। ਸਟਾਰ ਜੋੜਾ ਨੇਹਾ ਧੂਪੀਆ ਅਤੇ ਅੰਗਦ ਬੇਦੀ ਦੇ ਬੱਚੇ ਮੇਹਰ ਅਤੇ ਗੁਰਿਕ ਉਨ੍ਹਾਂ ਨਾਲ ਨਜ਼ਰ ਆਏ। ਇਸ ਮੌਕੇ ਅੰਗਦ ਬੇਦੀ ਦੇ ਪਿਤਾ ਸਾਬਕਾ ਕ੍ਰਿਕਟਰ ਬਿਸ਼ਨ ਸਿੰਘ ਬੇਦੀ ਵੀ ਮੌਜੂਦ ਸਨ। ਤੁਹਾਨੂੰ ਦੱਸ ਦੇਈਏ ਕਿ ਅੰਗਦ ਬੇਦੀ ਦਾ ਜੱਦੀ ਸ਼ਹਿਰ ਅੰਮ੍ਰਿਤਸਰ ਹੈ।

ਹਾਲਾਂਕਿ ਅੰਗਦ ਪਿਤਾ ਬਿਸ਼ਨ ਸਿੰਘ ਨਾਲ ਅੰਮ੍ਰਿਤਸਰ ਪਹੁੰਚੇ। ਹਾਲ ਹੀ ’ਚ ਸ਼ਾਰਟ ਫ਼ਿਲਮ ‘ਦਿ ਲਿਸਟ’ ’ਚ ਨਜ਼ਰ ਆਏ ਅੰਗਦ ਨੇ ਇਕ ਬਿਆਨ ‘ਚ ਕਿਹਾ ਕਿ ‘ਮੇਰੇ ਲਈ ਪਰਿਵਾਰ ਕਿਸੇ ਵੀ ਚੀਜ਼ ਤੋਂ ਪਹਿਲਾਂ ਪਰਿਵਾਰ ਆਉਂਦਾ ਹੈ। ਇਹ ਮੇਰੇ ਪੁੱਤਰ ਦਾ ਜਨਮਦਿਨ ਹੈ ਅਤੇ ਮੈਂ ਇਹ ਯਕੀਨੀ ਬਣਾਉਣਾ ਚਾਹੁੰਦਾ ਸੀ ਕਿ ਉਹ ਆਪਣੇ ਦਾਦਾ ਜੀ ਨਾਲ ਵੀ ਕੁਝ ਸਮਾਂ ਬਿਤਾਏ, ਕਿਉਂਕਿ ਉਹ ਜੋ ਰਿਸ਼ਤਾ ਸਾਂਝਾ ਕਰਦੇ ਹਨ ਉਹ ਬਹੁਤ ਖ਼ਾਸ ਹੈ।’

ਅੰਗਦ ਅਤੇ ਨੇਹਾ ਦੇ ਦੋਵੇਂ ਪਰਿਵਾਰ ਅੰਮ੍ਰਿਤਸਰ ਦੇ ਰਹਿਣ ਵਾਲੇ ਹਨ ਇਸ ਲਈ ਉਨ੍ਹਾਂ ਨੇ ਆਪਣੇ ਪੁੱਤਰ ਦਾ ਪਹਿਲਾ ਜਨਮਦਿਨ ਉੱਥੇ ਹੀ ਮਨਾਉਣ ਦਾ ਫ਼ੈਸਲਾ ਕੀਤਾ। ਇਸ ਦੇ ਨਾਲ ਹੀ ਬਿਸ਼ਨ ਸਿੰਘ ਚਾਹੁੰਦਾ ਸੀ ਕਿ ਉਸ ਦੇ ਪੋਤੇ ਦਾ ਪਹਿਲਾ ਜਨਮ ਦਿਨ ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਵਿਖੇ ਮਨਾਇਆ ਜਾਵੇ।

ਅੰਗਦ ਨੇ ਅੱਗੇ ਕਿਹਾ ਕਿ ‘ਪਰਮਾਤਮਾ ਦੀ ਕਿਰਪਾ ਨਾਲ, ਮੇਰੇ ਕੋਲ ਉਹ ਸਭ ਕੁਝ ਹੈ ਜਿਸਦੀ ਮੈਨੂੰ ਲੋੜ ਹੈ। ਧੰਨਵਾਦ ਕਹਿਣ ਲਈ, ਅਸੀਂ ਸਾਰੇ ਹਰਿਮੰਦਰ ਸਾਹਿਬ ਵਿਖੇ ਆਪਣਾ ਧੰਨਵਾਦ ਪ੍ਰਗਟ ਕਰਨ ਲਈ ਅੰਮ੍ਰਿਤਸਰ ਦੀ ਯਾਤਰਾ ਕਰ ਰਹੇ ਹਾਂ। ਸਾਡੇ ਪਰਿਵਾਰ ਲਈ ਜਨਮਦਿਨ ਹਮੇਸ਼ਾ ਬਹੁਤ ਗੂੜ੍ਹਾ ਅਤੇ ਨਿੱਜੀ ਰਿਹਾ ਹੈ ਅਤੇ ਅਸੀਂ ਉਨ੍ਹਾਂ ਨੂੰ ਇਸ ਤਰ੍ਹਾਂ ਪਸੰਦ ਕਰਦੇ ਹਾਂ।’

 

Facebook Comments

Trending