30 ਸਾਲ ਦੀ ਉਮਰ ‘ਚ, ਆਉਂਦੇ ਹੀ ਔਰਤਾਂ ਦੇ ਸਰੀਰ ‘ਚ ਬਹੁਤ ਸਾਰੇ ਬਦਲਾਅ ਹੁੰਦੇ ਹਨ। ਅਜਿਹੇ ‘ਚ ਚਿਹਰੇ ‘ਤੇ ਫਾਈਨ ਲਾਈਨਜ਼ ਹੋਣ ਦੇ ਨਾਲ ਸਰੀਰ ‘ਚ ਕਮਜ਼ੋਰੀ, ਥਕਾਵਟ ਆਦਿ ਵੀ ਹੋਣ ਲੱਗਦੇ ਹਨ। ਇਸ ਲਈ ਜ਼ਿੰਦਗੀ ਦੇ ਇਸ ਪੜਾਅ ‘ਤੇ ਸਿਹਤ ਦਾ ਵਿਸ਼ੇਸ਼ ਧਿਆਨ ਰੱਖਣ ਦੀ ਜ਼ਰੂਰਤ ਹੈ। ਤਾਂ ਜੋ ਕਿਸੇ ਵੀ ਗੰਭੀਰ ਬਿਮਾਰੀ ਤੋਂ ਬਚਿਆ ਜਾ ਸਕੇ। ਇਸ ਲਈ ਅੱਜ ਅਸੀਂ ਤੁਹਾਨੂੰ ਕੁਝ ਟਿਪਸ ਦਿੰਦੇ ਹਾਂ ਜਿਸ ਨਾਲ ਤੁਸੀਂ 30 ਦੇ ਬਾਅਦ ਵੀ ਆਪਣੀ ਸਿਹਤ ਦੀ ਚੰਗੀ ਤਰ੍ਹਾਂ ਦੇਖਭਾਲ ਕਰ ਸਕਦੇ ਹੋ।
ਭਰਪੂਰ ਨੀਂਦ ਲਓ : ਪੂਰੀ ਨੀਂਦ ਨਾ ਲੈਣ ਨਾਲ ਦਿਨ ਭਰ ਬੇਚੈਨੀ ਰਹਿਣ ਦੇ ਨਾਲ ਮਾਨਸਿਕ ਅਤੇ ਸਰੀਰਕ ਸਮੱਸਿਆਵਾਂ ਹੋਣ ਲੱਗਦੀਆਂ ਹਨ। ਅਜਿਹੇ ‘ਚ ਰੋਜ਼ਾਨਾ 7-8 ਘੰਟੇ ਦੀ ਹੈਲਥੀ ਨੀਂਦ ਲੈਣਾ ਜ਼ਰੂਰੀ ਹੈ। ਦਰਅਸਲ ਨੀਂਦ ਦੇ ਦੌਰਾਨ ਸਾਡੀ ਦਿਨਭਰ ਦੀ ਥਕਾਵਟ ਦੂਰ ਹੋਣ ਦੇ ਨਾਲ ਸਰੀਰ ਅੰਦਰੋਂ ਰਿਪੇਅਰ ਹੁੰਦਾ ਹੈ। ਇਸ ਦੇ ਉਲਟ ਘੱਟ ਨੀਂਦ ਲੈਣ ਨਾਲ ਬਲੱਡ ਪ੍ਰੈਸ਼ਰ ਨਾਲ ਸਬੰਧਤ ਸਮੱਸਿਆਵਾਂ ਹੋ ਸਕਦੀਆਂ ਹਨ। ਅਜਿਹੇ ‘ਚ ਸਰੀਰਕ ਅਤੇ ਮਾਨਸਿਕ ਵਿਕਾਸ ‘ਚ ਰੁਕਾਵਟ ਆ ਸਕਦੀ ਹੈ।
ਯੋਗਾ ਅਤੇ ਕਸਰਤ ਜ਼ਰੂਰੀ : ਆਪਣੇ ਆਪ ਨੂੰ ਤੰਦਰੁਸਤ ਰੱਖਣ ਲਈ ਚੰਗੀ ਡਾਇਟ ਦੇ ਨਾਲ ਯੋਗਾ ਅਤੇ ਐਕਸਰਸਾਈਜ਼ ਕਰਨਾ ਵੀ ਜ਼ਰੂਰੀ ਹੈ। ਇਸ ਲਈ ਆਪਣੀ ਡੇਲੀ ਰੁਟੀਨ ‘ਚ 30 ਤੋਂ 45 ਮਿੰਟ ਆਪਣੇ ਲਈ ਕੱਢੋ। ਇਸ ਸਮੇਂ ਤੁਸੀਂ ਸੈਰ, ਯੋਗਾ, ਐਕਸਰਸਾਈਜ਼, ਸਾਈਕਲਿੰਗ ਆਦਿ ਕਰ ਸਕਦੇ ਹੋ। ਇਸ ਨਾਲ ਤੁਹਾਡੇ ਸਰੀਰ ‘ਚ ਲਚਕ ਆਵੇਗੀ। ਮਾਸਪੇਸ਼ੀਆਂ ਅਤੇ ਹੱਡੀਆਂ ‘ਚ ਮਜ਼ਬੂਤੀ ਆਉਣ ਦੇ ਨਾਲ ਇਮਿਊਨਿਟੀ ਅਤੇ ਬਲੱਡ ਸਰਕੂਲੇਸ਼ਨ ਵਧੀਆ ਹੋਵੇਗਾ। ਨਾਲ ਹੀ ਭਾਰ ਕੰਟਰੋਲ ਰਹਿਣ ਦੇ ਨਾਲ ਬਲੱਡ ਪ੍ਰੈਸ਼ਰ, ਸ਼ੂਗਰ ਲੈਵਲ ਵੀ ਕੰਟਰੋਲ ਰਹੇਗਾ। ਅਜਿਹੇ ‘ਚ ਸਰੀਰ ਨੂੰ ਕੋਈ ਗੰਭੀਰ ਬਿਮਾਰੀ ਲੱਗਣ ਤੋਂ ਬਚਾਅ ਰਹੇਗਾ।
ਕੁਝ ਵੀ ਖਾਣ ਤੋਂ ਪਰਹੇਜ਼ ਕਰੋ : ਹਰ ਉਮਰ ਦੇ ਲੋਕਾਂ ਨੂੰ ਆਪਣੀ ਡੇਲੀ ਡਾਇਟ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ। ਤਾਂ ਜੋ ਬਿਮਾਰੀਆਂ ਤੋਂ ਬਚਾਅ ਰਹੇ। ਪਰ ਬਹੁਤ ਸਾਰੀਆਂ ਔਰਤਾਂ ਡਾਈਟਿੰਗ ਕਰਕੇ ਭਾਰ ਘੱਟ ਕਰਦੀਆਂ ਹਨ। ਪਰ ਦੁਬਾਰਾ ਫਿਰ ਵੱਖ-ਵੱਖ ਚੀਜ਼ਾਂ ਖਾ ਕੇ ਭਾਰ ਵਧਾ ਲੈਂਦੀਆਂ ਹਨ। ਅਜਿਹੇ ‘ਚ ਭਾਰ ਵਧਣ ਕਾਰਨ ਬਿਮਾਰੀਆਂ ਦੀ ਚਪੇਟ ‘ਚ ਆਉਣ ਦਾ ਖ਼ਤਰਾ ਰਹਿੰਦਾ ਹੈ। ਇਸਦੇ ਲਈ ਜ਼ਰੂਰੀ ਹੈ ਕਿ ਤੁਸੀਂ ਆਪਣੀ ਡੈਲੀ ਡਾਇਟ ‘ਚ ਤਾਜ਼ੇ ਫਲ, ਸਬਜ਼ੀਆਂ, ਸੁੱਕੇ ਮੇਵੇ, ਲੋਅ ਫੈਟ ਮਿਲਕ, ਦਾਲਾਂ ਅਤੇ ਹੋਰ ਬੀਜਾਂ ਨੂੰ ਸ਼ਾਮਲ ਕਰੋ। ਇਸ ਦੇ ਨਾਲ ਹੀ ਪ੍ਰੋਸੈਸਡ ਫ਼ੂਡ ਜਿਵੇਂ ਸਨੈਕਸ, ਨਮਕੀਨ, ਸਾਫਟ ਡਰਿੰਕ, ਖੰਡ, ਚੌਲ, ਮੈਦਾ ਆਦਿ ਖਾਣ ਤੋਂ ਵੀ ਪਰਹੇਜ਼ ਕਰੋ। ਭੋਜਨ ‘ਚ ਘਿਓ, ਮੱਖਣ ਅਤੇ ਤੇਲ ਦੀ ਘੱਟ ਵਰਤੋਂ ਕਰੋ। ਨਾਲ ਹੀ ਬਾਹਰ ਦਾ ਤਲਿਆ, ਭੁੰਨਿਆ ਅਤੇ ਮਸਾਲੇਦਾਰ ਚੀਜ਼ਾਂ ਖਾਣ ਤੋਂ ਵੀ ਪਰਹੇਜ਼ ਕਰੋ। ਇਸ ਤੋਂ ਇਲਾਵਾ ਸਰੀਰ ‘ਚ ਪਾਣੀ ਦੀ ਕਮੀ ਨੂੰ ਪੂਰਾ ਕਰਨ ਲਈ ਰੋਜ਼ਾਨਾ 7-8 ਗਲਾਸ ਪਾਣੀ ਦਾ ਸੇਵਨ ਕਰੋ।
ਵਜ਼ਨ ਕੰਟਰੋਲ ਕਰੋ : 30 ਸਾਲ ਦੀ ਉਮਰ ਤੋਂ ਬਾਅਦ ਖਾਸ ਤੌਰ ‘ਤੇ ਵਜ਼ਨ ਕੰਟਰੋਲ ਕਰਨਾ ਬਹੁਤ ਜ਼ਰੂਰੀ ਹੈ। ਨਹੀਂ ਤਾਂ ਬਿਮਾਰੀਆਂ ਦੀ ਚਪੇਟ ‘ਚ ਆਉਣ ਦਾ ਖ਼ਤਰਾ ਰਹਿੰਦਾ ਹੈ। WHO ਦੇ ਮਿਆਰ ਦੇ ਅਨੁਸਾਰ ਬਾਲਗਾਂ ਦੀ ਔਸਤਨ BMI 18.5 ਤੋਂ 24.9 ਹੋਣਾ ਜ਼ਰੂਰੀ ਹੈ। ਉੱਥੇ ਹੀ ਇਸ ਦੇ ਅਨੁਸਾਰ ਕਿਸੀ ਦਾ ਵਜ਼ਨ ਥੋੜ੍ਹਾ-ਬਹੁਤਾ ਵੱਧਦਾ ਜਾਂ ਘਟਦਾ ਹੈ ਤਾਂ ਇਸ ਨੂੰ ਸਹੀ ਮੰਨਿਆ ਜਾਵੇਗਾ। ਪਰ ਇਸ ਤੋਂ ਜ਼ਿਆਦਾ ਹੋਣ ‘ਤੇ ਇਸ ਨੂੰ ਸਿਹਤ ਲਈ ਨੁਕਸਾਨਦੇਹ ਕਿਹਾ ਜਾਵੇਗਾ।
ਸਮੇਂ-ਸਮੇਂ ‘ਤੇ ਡਾਕਟਰ ਨਾਲ ਸੰਪਰਕ ਕਰੋ : ਅਕਸਰ ਲੋਕ ਕੋਈ ਵੀ ਸਮੱਸਿਆ ਹੋਣ ‘ਤੇ ਡਾਕਟਰ ਕੋਲ ਜਾਂਦੇ ਹਨ। ਪਰ ਆਪਣੇ ਆਪ ਨੂੰ ਸਿਹਤਮੰਦ ਰੱਖਣ ਲਈ ਸਮੇਂ ਸਮੇਂ ‘ਤੇ ਮਾਹਰਾਂ ਦੀ ਸਲਾਹ ਲੈਣੀ ਚਾਹੀਦੀ ਹੈ। ਦਰਅਸਲ ਗੰਭੀਰ ਸਮੱਸਿਆ ਹੋਣ ਤੋਂ ਪਹਿਲਾਂ ਕਈ ਵਾਰ ਸਰੀਰ ‘ਚ ਸੰਕੇਤ ਨਹੀਂ ਦਿਖਦੇ। ਪਰ ਅਜਿਹੇ ‘ਚ ਸਥਿਤੀ ਅਚਾਨਕ ਅਤੇ ਜ਼ਿਆਦਾ ਖ਼ਰਾਬ ਹੋਣ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਜਿਹੇ ‘ਚ ਤੁਹਾਨੂੰ ਸਮੇਂ-ਸਮੇਂ ਤੇ ਡਾਕਟਰ ਨਾਲ ਸੰਪਰਕ ਕਰਕੇ ਆਪਣੀ ਰੋਜ਼ਮਰ੍ਹਾ ਦੀ ਆਦਤ ਬਦਲਣੀ ਚਾਹੀਦੀ ਹੈ। ਤਾਂ ਕਿ ਵਧੀਆ ਅਤੇ ਸਿਹਤਮੰਦ ਜ਼ਿੰਦਗੀ ਜੀ ਸਕੇ।