Connect with us

ਪੰਜਾਬੀ

ਦੁੱਧ ਦੀ ਜਗ੍ਹਾ ਪੀਓ ਸੰਤਰੇ ਦੇ ਛਿਲਕੇ ਦੀ ਚਾਹ, ਵਜ਼ਨ ਘੱਟ ਹੋਣ ਦੇ ਨਾਲ ਦਿਲ ਰਹੇਗਾ ਤੰਦਰੁਸਤ

Published

on

Drink orange peel tea instead of milk, the weight will be reduced and the heart will be healthy

ਚਾਹ ਤਾਂ ਲਗਭਗ ਹਰ ਕਿਸੀ ਨੂੰ ਪਸੰਦ ਆਉਂਦੀ ਹੈ। ਇਸ ਨਾਲ ਸਰੀਰ ਥਕਾਵਟ ਦੂਰ ਹੋ ਕੇ ਐਨਰਜ਼ੀ ਮਿਲਦੀ ਹੈ। ਦਿਮਾਗ ਵਧੀਆ ਕੰਮ ਕਰਦਾ ਹੈ। ਭਾਰਤੀ ਲੋਕ ਜ਼ਿਆਦਾਤਰ ਦੁੱਧ ਵਾਲੀ ਚਾਹ ਪੀਂਦੇ ਹਨ। ਪਰ ਇਸ ਦਾ ਜ਼ਿਆਦਾ ਮਾਤਰਾ ਵਿਚ ਸੇਵਨ ਕਰਨ ਨਾਲ ਐਸੀਡਿਟੀ, ਗੈਸ ਆਦਿ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਅਜਿਹੇ ‘ਚ ਜੇ ਤੁਸੀਂ ਚਾਹ ਦੇ ਸ਼ੌਕੀਨ ਹੋ ਤਾਂ ਤੁਸੀਂ ਆਪਣੀ ਰੈਗੂਲਰ ਚਾਹ ਨੂੰ ਸੰਤਰੇ ਦੇ ਛਿਲਕੇ ਦੀ ਚਾਹ ਨਾਲ ਬਦਲ ਸਕਦੇ ਹੋ। ਇਹ ਸੁਣਨ ‘ਚ ਸ਼ਾਇਦ ਅਜੀਬ ਲੱਗੇਗਾ। ਪਰ ਇਸ ਨਾਲ ਤਿਆਰ ਚਾਹ ਪੀਣ ‘ਚ ਟੇਸਟੀ ਹੋਣ ਦੇ ਨਾਲ ਤੁਹਾਡੀ ਸਿਹਤ ਨੂੰ ਸਿਹਤਮੰਦ ਰੱਖਣ ‘ਚ ਸਹਾਇਤਾ ਕਰੇਗੀ। ਤਾਂ ਆਓ ਅੱਜ ਅਸੀਂ ਤੁਹਾਨੂੰ ਸੰਤਰੇ ਦੇ ਛਿਲਕੇ ਦੀ ਚਾਹ ਦੇ ਫਾਇਦੇ ਦੱਸਦੇ ਹਾਂ। ਪਰ ਉਸ ਤੋਂ ਪਹਿਲਾਂ ਜਾਣੋ ਇਸ ਨੂੰ ਬਣਾਉਣ ਦਾ ਤਰੀਕਾ…

ਜ਼ਰੂਰੀ ਸਮੱਗਰੀ
ਸੰਤਰੇ ਦਾ ਛਿਲਕਾ – 1/2
ਪਾਣੀ – 1/2 ਕੱਪ
ਗੁੜ – ਸੁਆਦ ਅਨੁਸਾਰ
ਲੌਂਗ – 2 ਤੋਂ 3
ਇਲਾਇਚੀ – 1 ਤੋਂ 2
ਦਾਲਚੀਨੀ – 1/2 ਇੰਚ ਟੁਕੜਾ

ਚਾਹ ਬਣਾਉਣ ਦਾ ਤਰੀਕਾ
ਸਭ ਤੋਂ ਪਹਿਲਾਂ ਸੰਤਰੇ ਦੇ ਛਿਲਕੇ ਨੂੰ ਚੰਗੀ ਤਰ੍ਹਾਂ ਧੋ ਲਓ।
ਹੁਣ ਪੈਨ ‘ਚ ਪਾਣੀ ਪਾ ਕੇ ਇਸ ‘ਚ ਗੁੜ ਨੂੰ ਛੱਡ ਕੇ ਬਾਕੀ ਸਮੱਗਰੀ ਪਾਓ।
ਇਸ ਨੂੰ 2-3 ਮਿੰਟ ਤੱਕ ਉਬਾਲੋ।
ਇਕ ਨਿਸ਼ਚਤ ਸਮੇਂ ਜਾਂ ਪਾਣੀ ਦਾ ਰੰਗ ਬਦਲਣ ਤੋਂ ਬਾਅਦ ਇਸ ਨੂੰ ਅੱਗ ਤੋਂ ਉਤਾਰੋ।
ਤੁਹਾਡੀ ਸੰਤਰੇ ਦੀ ਛਿਲਕੇ ਦੀ ਚਾਹ ਬਣ ਕੇ ਤਿਆਰ ਹੈ।
ਇਸ ਨੂੰ ਕੱਪ ‘ਚ ਛਾਣ ਕੇ ਗੁੜ ਮਿਲਾਕੇ ਪੀਣ ਦਾ ਮਜ਼ਾ ਲਓ।

ਤਾਂ ਆਓ ਹੁਣ ਜਾਣਦੇ ਹਾਂ ਸੰਤਰੇ ਦੇ ਛਿਲਕੇ ਦੀ ਚਾਹ ਪੀਣ ਦੇ ਫਾਇਦੇ…
ਸੰਤਰੇ ਦੇ ਛਿਲਕਿਆਂ ‘ਚ ਐਂਟੀ-ਆਕਸੀਡੈਂਟ, ਐਂਟੀ-ਵਾਇਰਲ, ਐਂਟੀ-ਕੈਂਸਰ ਗੁਣ ਹੁੰਦੇ ਹਨ। ਅਜਿਹੇ ‘ਚ ਇਹ ਸਰੀਰ ‘ਚ ਜਲਣ ਅਤੇ ਸਕਿਨ ਕੈਂਸਰ ਤੋਂ ਬਚਾਅ ਰਹਿੰਦਾ ਹੈ। ਇਸ ਦਾ ਸੇਵਨ ਨਾਲ ਸ਼ੂਗਰ ਕੰਟਰੋਲ ਰਹਿਣ ‘ਚ ਮਦਦ ਮਿਲਦੀ ਹੈ। ਅਜਿਹੇ ‘ਚ ਸ਼ੂਗਰ ਦੇ ਮਰੀਜ਼ਾਂ ਨੂੰ ਇਸ ਨੂੰ ਆਪਣੀ ਖੁਰਾਕ ‘ਚ ਸ਼ਾਮਲ ਕਰਨਾ ਚਾਹੀਦਾ ਹੈ। ਇਸ ਚਾਹ ਦੇ ਸੇਵਨ ਨਾਲ ਕੋਲੇਸਟ੍ਰੋਲ ਲੈਵਲ ਕੰਟਰੋਲ ਰਹੇਗਾ। ਅਜਿਹੇ ‘ਚ ਦਿਲ ਸਿਹਤਮੰਦ ਰਹਿਣ ਨਾਲ ਇਸ ਨਾਲ ਸਬੰਧਤ ਬਿਮਾਰੀਆਂ ਹੋਣ ਦਾ ਖ਼ਤਰਾ ਘੱਟ ਹੁੰਦਾ ਹੈ।

ਵਿਟਾਮਿਨ ਸੀ ਨਾਲ ਭਰਪੂਰ ਸੰਤਰੇ ਦੇ ਛਿਲਕੇ ਦੀ ਚਾਹ ਦਾ ਸੇਵਨ ਕਰਨ ਨਾਲ ਇਮਿਊਨਿਟੀ ਵਧਾਉਣ ‘ਚ ਮਦਦ ਮਿਲੇਗੀ। ਅਜਿਹੇ ‘ਚ ਮੌਸਮੀ ਬਿਮਾਰੀਆਂ ਜਿਵੇਂ ਖੰਘ, ਜ਼ੁਕਾਮ, ਆਦਿ ਤੋਂ ਬਚਾਅ ਰਹੇਗਾ। ਨਾਲ ਹੀ ਥਕਾਵਟ, ਕਮਜ਼ੋਰੀ ਆਦਿ ਤੋਂ ਛੁਟਕਾਰਾ ਮਿਲਣ ਦੇ ਨਾਲ ਦਿਨ ਭਰ ਐਂਰਜੈਟਿਕ ਮਹਿਸੂਸ ਹੋਵੇਗਾ। ਇਸ ਚਾਹ ਦੇ ਸੇਵਨ ਨਾਲ ਮੈਟਾਬੋਲਿਜ਼ਮ ਵਧੇਗਾ। ਇਸ ਤਰ੍ਹਾਂ ਸਰੀਰ ‘ਚ ਜਮਾ ਐਕਸਟ੍ਰਾ ਫੈਟ ਘੱਟ ਜਾਵੇਗਾ ਅਤੇ ਸਰੀਰ ਸ਼ੇਪ ‘ਚ ਆਵੇਗਾ। ਇਸ ਦਾ ਸੇਵਨ ਨਾਲ ਪੇਟ ‘ਚ ਜਲਣ, ਗੈਸ, ਬਦਹਜ਼ਮੀ, ਸੋਜ਼ ਆਦਿ ਤੋਂ ਰਾਹਤ ਮਿਲੇਗੀ। ਪਾਚਨ ‘ਚ ਸੁਧਾਰ ਹੋਣ ਨਾਲ ਵਧੀਆ ਤਰੀਕੇ ਨਾਲ ਕੰਮ ਕਰਨ ‘ਚ ਸਹਾਇਤਾ ਮਿਲੇਗੀ।

Facebook Comments

Trending