Connect with us

ਖੇਤੀਬਾੜੀ

ਪੀ.ਏ.ਯੂ. ਨੇ ਚੌਵੀ ਘੰਟਿਆਂ ਵਿਚ ਪਰਾਲੀ ਗਾਲਣ ਵਾਲੇ ਬਾਇਉ-ਡੀਕੰਪੋਜ਼ਰ ਦੀ ਨਹੀਂ ਕੀਤੀ ਕੋਈ ਸਿਫਾਰਿਸ਼

Published

on

PAU did not recommend a bio-decomposer that digests straw in twenty-four hours

ਲੁਧਿਆਣਾ : ਅੱਜ-ਕੱਲ ਮੀਡੀਆ ਵਿਚ ਖੇਤ ਵਿਚ ਪਰਾਲੀ ਨੂੰ 24 ਘੰਟਿਆਂ ਦੇ ਵਿਚ ਹੀ ਗਾਲਣ ਵਾਲੀ ਤਕਨੀਕ ਦੀ ਬਹੁਤ ਚਰਚਾ ਹੋ ਰਹੀ ਹੈ। ਇਸ ਖਬਰ ਵਿੱਚ ਇਹ ਪੇਸ਼ ਕੀਤਾ ਜਾ ਰਿਹਾ ਹੈ ਕਿ ਖੇਤੀਬਾੜੀ ਸੈਕਟਰ ਵਿਚ ਇੱਕ ਨਵੀਂ ਬਣੀ ਕੰਪਨੀ ਨੇ ਭਾਰਤੀ ਖੇਤੀ ਖੋਜ ਪ੍ਰੀਸ਼ਦ ਅਧੀਨ ਸੈਂਟਰਲ ਇੰਸਟੀਚਿਊਟ ਆਫ ਪੋਸਟ-ਹਾਰਵੈਸਟ ਇੰਜਨੀਅਰਿੰਗ ਐਂਡ ਟੈਕਨਾਲੋਜੀ ਅਤੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨਾਲ ਰਲਕੇ ਕੀਤੇ ਸਾਂਝੇ ਤਜਰਬਿਆਂ ਰਾਹੀਂ ਇਸ ਬਾਇਉ-ਡੀਕੰਪੋਜ਼ਰ ਤਕਨੀਕ ਵਿੱਚ ਸਫਲਤਾ ਹਾਸਲ ਕੀਤੀ ਹੈ।

ਪੀ.ਏ.ਯੂ. ਦੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਇਸ ਦਾਅਵੇ ਦਾ ਖੰਡਨ ਕਰਦੇ ਹੋਏ ਕਿਹਾ ਕਿ ਯੂਨੀਵਰਸਿਟੀ ਨੇ ਅਜੇ ਇਸ ਤਕਨੀਕ ਦੀ ਕਾਮਯਾਬੀ ਨੂੰ ਤਸਦੀਕ ਕਰਨ ਲਈ ਵਿਆਪਕ ਤਜਰਬੇ ਨਹੀਂ ਕੀਤੇ। ਉਹਨਾਂ ਦੱਸਿਆ ਕਿ ਯੂਨੀਵਰਸਿਟੀ ਕਿਸੇ ਵੀ ਤਕਨਾਲੋਜੀ ਨੂੰ ਖੇਤਾਂ ਵਿਚ ਬਕਾਇਦਾ ਤਜਰਬਿਆਂ ਰਾਹੀਂ ਲਗਾਤਾਰ ਸਫਲਤਾ ਹਾਸਲ ਕਰਨ ਤੋਂ ਬਾਅਦ ਹੀ ਕਿਸਾਨਾਂ ਨੂੰ ਇਸਦੀ ਦੀ ਵਰਤੋਂ ਦੀ ਸਿਫਾਰਿਸ਼ ਕਰਦੀ ਹੈ।

Facebook Comments

Trending