Connect with us

ਪੰਜਾਬੀ

ਦਿ੍ਸ਼ਟੀ ਪਬਲਿਕ ਸਕੂਲ ਵਲੋਂ ਦੁਸਹਿਰੇ ਦੇ ਪਵਿੱਤਰ ਤਿਉਹਾਰ ਨੂੰ ਮਨਾਉਣ ਲਈ ਵਿਸ਼ੇਸ਼ ਕਲਾਸ ਪ੍ਰੈਜ਼ੈਂਟੇਸ਼ਨ

Published

on

A special class presentation by Drishti Public School to celebrate the holy festival of Dussehra

ਲੁਧਿਆਣਾ : ਦਿ੍ਸ਼ਟੀ ਡਾ ਆਰ ਸੀ ਜੈਨ ਇਨੋਵੇਟਿਵ ਪਬਲਿਕ ਸਕੂਲ, ਲੁਧਿਆਣਾ ਵਲੋਂ ਦੁਸਹਿਰੇ ਦੇ ਪਵਿੱਤਰ ਤਿਉਹਾਰ ਨੂੰ ਮਨਾਉਣ ਲਈ ਵਿਸ਼ੇਸ਼ ਕਲਾਸ ਪ੍ਰੈਜ਼ੈਂਟੇਸ਼ਨ ਦਾ ਆਯੋਜਨ ਕੀਤਾ ਗਿਆ । ਵਿਦਿਆਰਥੀਆਂ ਨੇ ਆਪਣੇ ਖੂਬਸੂਰਤ ਵਿਚਾਰ ਸਾਂਝੇ ਕਰਦਿਆਂ ਸਾਨੂੰ ਸਿਖਾਇਆ ਕਿ ਇਸ ਸਾਲ ਰਾਵਣ ਦੇ ਪੁਤਲੇ ਨੂੰ ਜਲਾਉਣ ਦੀ ਸਦੀਵੀ ਪਰੰਪਰਾ ਨੂੰ ਤੋੜੀਏ ਅਤੇ ਆਪਣੇ ਅੰਦਰਲੈ ਰਾਵਣ ਨੂੰ ਸਾੜਨ ‘ਤੇ ਧਿਆਨ ਕੇਂਦਰਿਤ ਕਰੀਏ ਜੋ ਹਉਮੈ, ਨਫ਼ਰਤ, ਈਰਖਾ ਅਤੇ ਹੋਰ ਸਾਰੀਆਂ ਭੈੜੀਆਂ ਆਦਤਾਂ ਦੇ ਰੂਪ ਵਿੱਚ ਰਹਿੰਦਾ ਹੈ।

ਇਸ ਤੋਂ ਬਾਅਦ ਇੱਕ ਵਿਚਾਰਕ ਨਾਟਕ ਪੇਸ਼ ਕੀਤਾ ਗਿਆ ਜਿਸਨੇ ਦਰਸ਼ਕਾਂ ਨੂੰ ਅੰਦਰਲੀ ਬੁਰਾਈ ਬਾਰੇ ਆਤਮ-ਨਿਰੀਖਣ ਕਰਨ ਵਿੱਚ ਮਦਦ ਕੀਤੀ। ਸਾਰਿਆਂ ਨੇ ਸਕਾਰਾਤਮਕ ਦਿਸ਼ਾ ਵਿੱਚ ਨਿਰੰਤਰ ਕੋਸ਼ਿਸ਼ਾਂ ਰਾਹੀਂ ਇਸ ਤੋਂ ਛੁਟਕਾਰਾ ਪਾਉਣ ਦਾ ਵਾਅਦਾ ਕੀਤਾ। ਸਾਰੇ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ । ਸਕੂਲ ਦੀ ਪ੍ਰਿੰਸੀਪਲ ਡਾ ਮਨੀਸ਼ਾ ਗੰਗਵਾਰ ਨੇ ਵਿਦਿਆਰਥੀਆਂ ਨੂੰ ਨੇਕੀ ਨੂੰ ਧਾਰਨ ਕਰਨ ਲਈ ਸੇਧ ਦਿੱਤੀ ਜੋ ਦੁਸਹਿਰੇ ਦਾ ਅਸਲੀ ਸਰਮਾਇਆ ਹੈ। ਉਨ੍ਹਾਂ ਨੇ ਸਾਰਿਆਂ ਨੂੰ ਦੁਸਹਿਰੇ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ।

 

Facebook Comments

Trending