Connect with us

ਪੰਜਾਬੀ

90 ਦੇ ਦਹਾਕੇ ’ਚ ਫ਼ਿਲਮਾਂ ਦੇ ਸੈੱਟ ’ਤੇ ਸਿਰਫ਼ ਮਰਦ ਕਲਾਕਾਰਾਂ ਦਾ ਦਬਦਬਾ ਸੀ: ਜੂਹੀ ਚਾਵਲਾ

Published

on

Film sets were dominated by male actors in 90s: Juhi Chawla

ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਜੂਹੀ ਚਾਵਲਾ ਨੇ ਬਾਲੀਵੁੱਡ ਇੰਡਸਟਰੀ ਨੂੰ ਦਮਦਾਰ ਫ਼ਿਲਮਾਂ ਦਿੱਤੀਆਂ ਹਨ। ਇਨ੍ਹਾਂ ਹੀ ਨਹੀਂ ਅਦਾਕਾਰਾ ਦਾ ਨਾਂ ਇੰਡਸਟਰੀ ’ਚ ਮਸ਼ਹੂਰ ਅਦਾਕਾਰਾਂ ’ਚੋਂ ਇਕ ਹੈ। ਅਦਾਕਾਰਾ ਦੀ ਅਦਾਕਾਰੀ ਨੂੰ ਪ੍ਰਸ਼ੰਸਕ ਬੇਹੱਦ ਪਸੰਦ ਕਰਦੇ ਹਨ। ਜੂਹੀ ਚਾਵਲ ਫ਼ਿਲਮਾਂ ’ਚ ਆਪਣੇ ਕਿਰਦਾਰ ਨੂੰ ਸ਼ਾਨਦਾਰ ਤਾਰੀਕੇ ਨਾਲ ਪੇਸ਼ ਕਰਦੀ ਆਈ ਹੈ।

ਜੂਹੀ ਚਾਵਲਾ ਨੇ ਹਾਲ ਹੀ ’ਚ ‘ਹਸ਼ ਹਸ਼’ ਨਾਲ ਆਪਣਾ ਡਿਜੀਟਲ ਡੈਬਿਊ ਕੀਤਾ ਹੈ। ਇਸ ਦੌਰਾਨ ਅਦਾਕਾਰਾ ਨੇ ਮੀਡੀਆ ਨਾਲ ਗੱਲ ਕਰਦੇ ਦੱਸਿਆ ਕਿ 90 ਦੇ ਦਹਾਕੇ ’ਚ ਪੂਰੇ ਸੈੱਟ ’ਤੇ ਪੁਰਸ਼ ਅਦਾਕਾਰਾਂ ਦਾ ਦਬਦਬਾ ਸੀ। ਹਾਲਾਂਕਿ ਅੱਜ ਇੰਡਸਟਰੀ ’ਚ 50 ਪ੍ਰਤੀਸ਼ਤ ਤੋਂ ਵੱਧ ਔਰਤਾਂ ਹਨ।

ਜੂਹੀ ਨੇ ਅੱਗੇ ਕਿਹਾ ਕਿ ‘ਹਸ਼ ਹਸ਼’ ’ਤੇ ਕੰਮ ਕਰਨਾ ਬਹੁਤ ਵਧੀਆ ਅਨੁਭਵ ਸੀ ਕਿਉਂਕਿ ਉਸ ਨੂੰ ਨਿਰਦੇਸ਼ਕ ਤਨੁਜਾ ਚੰਦਰਾ ਨਾਲ ਗੱਲਬਾਤ ਕਰਨ ਦੀ ਪੂਰੀ ਆਜ਼ਾਦੀ ਸੀ। ਅਦਾਕਾਰਾ ਨੇ ਕਿਹਾ ਕਿ ਉਸ ਨੇ ਨਿਰਦੇਸ਼ਕ ਪਰੇਸ਼ਾਨ ਕੀਤਾ ਕਿਉਂਕਿ ਅਦਾਕਾਰਾ ਆਪਣੇ ਸੀਨ ਬਾਰੇ ਹਰ ਛੋਟੀ ਜਿਹੀ ਜਾਣਕਾਰੀ ਜਾਣਨਾ ਚਾਹੁੰਦੀ ਸੀ।

ਜੂਹੀ ਨੇ ਓ.ਟੀ.ਟੀ ਸਪੇਸ ’ਤੇ ਰਾਜ ਕਰਨ ਵਾਲੀਆਂ ਅਦਾਕਾਰਾਂ ਬਾਰੇ ਦੱਸਿਆ ਕਿ ਲੋਕ ਅਦਾਕਾਰਾਂ ਨੂੰ ਚੁਣੌਤੀਪੂਰਨ ਭੂਮਿਕਾਵਾਂ ’ਚ ਦੇਖਣਾ ਚਾਹੁੰਦੇ ਹਨ ਅਤੇ ਫ਼ਿਲਮ ਨਿਰਮਾਤਾ ਵੀ ਉਨ੍ਹਾਂ ਨੂੰ ਲੈਣ ਲਈ ਤਿਆਰ ਹਨ। OTT ’ਤੇ ਜਿਸ ਤਰ੍ਹਾਂ ਦੀਆਂ ਕਹਾਣੀਆਂ ਸੁਣਾਈਆਂ ਜਾ ਰਹੀਆਂ ਹਨ, ਉਸ ਕਾਰ

ਨ ਕੋਈ ਰੁਕਾਵਟ ਨਹੀਂ ਹੈ।

ਇਸ ਤੋਂ ਇਲਾਵਾ ਅਦਾਕਾਰਾ ਨੇ ਦੱਸਿਆ ਕਿ ਲੋਕ ਬਿਹਤਰ ਸਮੱਗਰੀ ਦੇਖਣਾ ਚਾਹੁੰਦੇ ਹਨ। ਔਰਤਾਂ ਬਾਰੇ ਕਈ ਕਹਾਣੀਆਂ ਘੜੀਆਂ ਜਾ ਰਹੀਆਂ ਹਨ। ਇਸ ਲਈ ਔਰਤ ਅਦਾਕਾਰਾਂ ਲਈ ਬਹੁਤ ਸਾਰੀਆਂ ਚੰਗੀਆਂ ਭੂਮਿਕਾਵਾਂ ਹਨ। ਦੱਸ ਦੇਈਏ ਜੂਹੀ ਦੀ ਫ਼ਿਲਮ ‘ਹਸ਼ ਹਸ਼’ ’ਚ ਸੋਹਾ ਅਲੀ ਖ਼ਾਨ, ਆਇਸ਼ਾ ਜੁਲਕਾ, ਸ਼ਹਾਨਾ ਗੋਸਵਾਮੀ, ਕ੍ਰਿਤਿਕਾ ਕਾਮਰਾ ਅਤੇ ਕਰਿਸ਼ਮਾ ਤੰਨਾ ਵੀ ਹਨ।

 

 

Facebook Comments

Trending