Connect with us

ਪੰਜਾਬੀ

ਸਕੈਨਿੰਗ ਸੈਂਟਰ ‘ਤੇ ਸਿਹਤ ਵਿਭਾਗ ਦੀ ਰੇਡ, ਅਲਟਰਾਸਾਊਂਡ ਮਸ਼ੀਨ ਕੀਤੀ ਜ਼ਬਤ

Published

on

Health department raid on scanning center, ultrasound machine seized

ਲੁਧਿਆਣਾ : ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਹਰਪ੍ਰੀਤ ਸਿੰਘ ਵੱਲੋਂ ਅੱਜ ਗਿੱਲ ਰੋਡ ‘ਤੇ ਸਥਿਤ ਇਕ ਨਾਜਾਇਜ਼ ਚੱਲ ਰਹੇ ਸਕੈਨਿੰਗ ਸੈਂਟਰ ‘ਤੇ ਛਾਪੇਮਾਰੀ ਕੀਤੀ ਗਈ। ਮਿਲੀ ਜਾਣਕਾਰੀ ਜਾਣਕਾਰੀ ਅਨੁਸਾਰ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਅੱਜ ਕਰਨੈਲ ਸਿੰਘ ਨਗਰ ਗਲੀ 4 ਵਿਖੇ ਅਣਅਧਿਕਾਰਤ ਤੌਰ ‘ਤੇ ਚੱਲ ਰਹੇ ਸਕੈਨ ਸੈਂਟਰ ‘ਤੇ ਛਾਪਾ ਮਾਰ ਕੇ ਪੋਰਟੇਬਲ ਅਲਟਰਾਸਾਊਂਡ ਮਸ਼ੀਨ ਬਰਾਮਦ ਕੀਤੀ ਗਈ ਹੈ।

ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ ਹਰਪ੍ਰੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਕਰਨੈਲ ਸਿੰਘ ਨਗਰ ਵਿੱਚ ਲਿੰਗ ਨਿਰਧਾਰਤ ਟੈਸਟ ਕੀਤੇ ਜਾ ਰਹੇ ਹਨ ਤਾਂ ਅਸੀਂ ਇੱਕ ਟੀਮ ਦਾ ਗਠਨ ਕੀਤਾ । ਮੌਕਾ ਮਿਲਦਿਆਂ ਹੀ ਛਾਪੇਮਾਰੀ ਕਰ ਕੇ ਮਸ਼ੀਨ ਨੂੰ ਜ਼ਬਤ ਕਰ ਲਿਆ ।

Facebook Comments

Trending