ਲੁਧਿਆਣਾ : ਮਾਸਟਰ ਤਾਰਾ ਸਿੰਘ ਮੈਮੋਰੀਅਲ ਕਾਲਜ ਫਾਰ ਵਿਮੈਨ,ਲੁਧਿਆਣਾ ਵਿਖੇ ਮੈਨੇਜਮੈਂਟ ਕੱਲਬ ਦੁਆਰਾ ਸਚਿਨ ਯਾਰਵੀ ਦੀ ‘ਚੋਪਸਟਿਕ’ (2019) ਮੂਵੀ ਪੇਸ਼ ਕੀਤੀ ਗਈ । ਜਿਸ ਵਿੱਚ ਭਾਰਤ ਦੇ ਆਮ ਆਦਮੀ ਦੇ ਜੀਵਨ ਦੀਆਂ ਮੁੱਖ ਸੱਮਸਿਆਵਾਂ ਨੂੰ ਪੇਸ਼ ਕੀਤਾ ਗਿਆ। ਕਾਲਜ ਦੇ ਅਧਿਆਪਕ ਡਾ. ਸੁਮੇਧਾ ਗੁਪਤਾ, ਮੀਨਾਕਸ਼ੀ ਥੰਮਨ ਅਤੇ ਪ੍ਰਿਆ ਨੇ ਵਿਦਿਆਰਥਣਾਂ ਨਾਲ ਵਿਚਾਰ-ਵਟਾਂਦਰਾ ਕਰਦਿਆਂ ਮੂਵੀ ਨਾਲ ਸੰਬੰਧਿਤ ਅੋਰਤਾਂ ਦੁਆਰਾ ਸਹੀ ਫੈਂਸਲੇ ਲੈਣਾ ਅਤੇ ਵਿਅਕਤੀ ਦੀ ਸਖਸ਼ੀਅਤ’ਤੇ ਸੰਗਤ ਦਾ ਅਸਰ ਆਦਿ ਬਾਰੇ ਵਿਚਾਰ ਸਾਂਝੇ ਕੀਤੇ।
ਇਹ ਇੱਕ ਬਹੁਤ ਮਨੋਰੰਜਨ ਅਤੇ ਗਿਆਨ ਭਰਪੂਰ ਸੈਸ਼ਨ ਰਿਹਾ ।ਜਿਸ ਵਿੱਚ ਵਿਿਦਆਰਥਣਾਂ ਨੂੰ ਸਵੈ-ਵਿਸ਼ਵਾਸ ਅਤੇ ਨੈਤਿਕ ਮਜ਼ਬੂਤੀ ਨਾਲ ਜੀਉਣ ਦੀ ਪ੍ਰਰੇਨਾ ਮਿਲੀ। ਕਾਲਜ ਪ੍ਰਿੰਸੀਪਲ ਡਾ. ਕਿਰਨਦੀਪ ਕੋਰ,ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਸਵਰਨ ਸਿੰਘ,ਸਕੱਤਰ ਸ. ਗੁਰਬਚਨ ਸਿੰਘ ਅਤੇ ਹੋਰ ਮੈਂਬਰ ਸਾਹਿਬਾਨ ਨੇ ਸਟਾਫ ਅਤੇ ਵਿਦਿਆਰਥਣਾਂ ਨੂੰ ਅਜਿਹੇ ਸਿਰਜਣਾਤਮਕ ਕਾਰਜ ਲਈ ਵਧਾਈ ਦਿੱਤੀ ।