ਪੰਜਾਬੀ
ਕਾਵਿ ਸੰਗ੍ਰਹਿ ਸੁਰਖ਼ ਸਮੁੰਦਰ ਦਾ ਚੌਥਾ ਐਡੀਸ਼ਨ ਲੋਕ ਅਰਪਨ
Published
2 years agoon
ਲੁਧਿਆਣਾ : ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਤੇ ਲੁਧਿਆਣਾ ਵੱਸਦੇ ਪੰਜਾਬੀ ਕਵੀ ਗੁਰਭਜਨ ਗਿੱਲ ਦੀ ਕਾਵਿ ਪੁਸਤਕ ਸੁਰਖ਼ ਸਮੁੰਦਰ ਦਾ ਚੌਥਾ ਐਡੀਸ਼ਨ ਪੰਜਾਬ ਆਰਟਸ ਕੌਂਸਲ ਦੇ ਚੇਅਰਮੈਨ ਪਦਮ ਸ਼੍ਰੀ ਡਾਃ ਸੁਰਜੀਤ ਪਾਤਰ ਤੇ ਫ਼ਰੀਦਕੋਟ ਦੀ ਡਿਪਟੀ ਕਮਿਸ਼ਨਰ ਡਾਃ ਰੂਹੀ ਦੁੱਗ ਸਮੇਤ ਪੰਜਾਬੀ ਲੇਖਕਾਂ ਪ੍ਰੋਃ ਰਵਿੰਦਰ ਭੱਠਲ ਭਾਸ਼ਾ ਵਿਭਾਗ ਦੀ ਡਾਇਰੈਕਟਰ ਡਾਃ ਵੀਰਪਾਲ ਕੌਰ ਨੇ ਲੋਕ ਅਰਪਨ ਕੀਤਾ।
ਬਾਬਾ ਫ਼ਰੀਦ ਯਾਦਗਾਰੀ ਮੇਲੇ ਦੇ ਕਵੀ ਦਰਬਾਰ ਤੋਂ ਬਾਦ ਇਸ ਪੁਸਤਕ ਨੂੰ ਲੋਕ ਅਰਪਨ ਕਰਦਿਆਂ ਡਾਃ ਸੁਰਜੀਤ ਪਾਤਰ ਨੇ ਕਿਹਾ ਕਿ ਇਹ ਪੁਸਤਕ 1992 ਵਿੱਚ ਪਹਿਲੀ ਵਾਰ ਛਪੀ ਸੀ ਜਿਸ ਬਾਰੇ ਮੈਂ ਉਦੋਂ ਲਿਖਿਆ ਸੀ ਕਿ ਗੁਰਭਜਨ ਗਿੱਲ ਦੀ ਪੰਜਾਬੀ ਗ਼ਜ਼ਲ ਦੇ ਪਿੰਡ ਪਰਾਣ ਨੂੰ ਪੰਜਾਬੀਪਨ ਦਾ ਜਾਮਾ ਪਹਿਨਾਉਣ ਦੀ ਕੋਸ਼ਿਸ਼ ਬੜੀ ਉੱਘੜਵੀਂ ਤੇ ਮੁੱਲਵਾਨ ਹੈ। ਗੁਰਭਜਨ ਗਿੱਲ ਦੀ ਗ਼ਜ਼ਲ ਤਰਾਸ਼ੀ ਹੋਈ ਸਲੀਕੇ ਵਾਲੀ ਸੰਤੁਲਤ ਗ਼ਜ਼ਲ ਹੈ।
ਗੁਰਭਜਨ ਗਿੱਲ ਨੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ ਜਿੰਨ੍ਹਾਂ ਨੇ ਉਨ੍ਹਾਂ ਦੀ ਕਾਵਿ ਪੁਸਤਕ ਸੁਰਖ਼ ਸਮੁੰਦਰ ਦਾ ਚੌਥਾ ਸੰਸਕਰਨ ਡਾਃ ਸੁਰਜੀਤ ਪਾਤਰ ਤੇ ਡਿਪਟੀ ਕਮਿਸ਼ਨਰ ਸਾਹਿਬਾ ਡਾਃ ਰੂਹੀ ਦੁੱਗ ਤੋਂ ਲੋਕ ਅਰਪਨ ਕਰਵਾਉਣ ਦਾ ਮਾਣ ਦਿੱਤਾ ਹੈ। ਉਨ੍ਹਾਂ ਹਿੰਦ ਪਾਕਿ ਰਿਸ਼ਤਿਆਂ ਤੇ ਵਿਸ਼ਵ ਵਿਆਪੀ ਪੰਜਾਬੀ ਭਾਈਚਾਰਕ ਸ਼ਕਤੀ ਨੂੰ ਸਮਰਪਿਤ ਪੁਸਤਕ ਖ਼ੈਰ ਪੰਜਾਂ ਪਾਣੀਆਂ ਦੀ ਦੀਆਂ 25 ਕਾਪੀਆਂ ਸਥਾਨਕ ਲੇਖਕਾਂ ਤੇ ਕਵੀ ਦਰਬਾਰ ਵਿੱਚ ਸ਼ਾਮਿਲ ਕਵੀਆਂ ਨੂੰ ਪੜ੍ਹਨ ਹਿਤ ਦਿੱਤੀਆਂ।
You may like
-
ਪੰਜਾਬੀ ਅਕਾਡਮੀ ਵੱਲੋਂ ਹਰੇ ਇਨਕਲਾਬ ਦੇ ਬਾਨੀ ਡਾਃ ਮ ਸ .ਸਵਾਮੀਨਾਥਨ ਨੂੰ ਸ਼ਰਧਾਂਜਲੀ
-
ਰਾਮਗੜ੍ਹੀਆ ਗਰਲਜ਼ ਕਾਲਜ ਵਿਖੇ” ਰਾਹਾਂ ਵਿੱਚ ਅੰਗਿਆਰ ਬੜੇ ਸੀ” ਨਾਟਕ ਦਾ ਸਫ਼ਲ ਮੰਚਨ
-
ਗਲੋਬਲ ਚੇਤਨਾ ਪਸਾਰਨ ਵਾਲੇ ਸਾਹਿਬ ਥਿੰਦ ਤੇ ਸਾਥੀ ਦਾ ਪੰਜਾਬੀ ਲੋਕ ਵਿਰਾਸਤ ਅਕਾਡਮੀ ਵੱਲੋਂ ਸਨਮਾਨ
-
ਵਿਸ਼ਵ ਸਾਹਿੱਤ ਦੇ ਸਿਰਮੌਰ ਨਕਸ਼ ਪੰਜਾਬੀ ਵਿੱਚ ਪੇਸ਼ ਕਰਨਾ ਅਸਲ ਸਾਹਿੱਤ ਸੇਵਾ ਹੈ- ਗੁਰਭਜਨ ਗਿੱਲ
-
ਪੰਜਾਬੀ ਸਾਹਿੱਤ ਤੇ ਸੱਭਿਆਚਾਰ ਸੇਵਾ ਵਿੱਚ ਆਕਾਸ਼ਵਾਣੀ ਜਲੰਧਰ ਦਾ ਯੋਗਦਾਨ ਮਹੱਤਵਪੂਰਨ – ਗੁਰਭਜਨ ਗਿੱਲ
-
ਸਿਹਤ ਸੇਵਾਵਾਂ ਦੇ ਲੁੱਟ ਤੰਤਰ ਖ਼ਿਲਾਫ਼ ਨਾਵਲ ਲਿਫ਼ਾਫ਼ਾ ਪੰਜਾਬੀ ਭਵਨ ਵਿਖੇ ਲੋਕ ਅਰਪਨ