ਭੋਜਨ ਦਾ ਸਵਾਦ ਵਧਾਉਣ ਲਈ ਭਾਰਤੀ ਰਸੋਈ ‘ਚ ਜੀਰੇ ਦੀ ਵਰਤੋਂ ਕੀਤੀ ਜਾਂਦੀ ਹੈ। ਪਰ, ਕੀ ਤੁਸੀਂ ਜਾਣਦੇ ਹੋ ਕਿ ਜੀਰਾ ਭਾਰ ਘਟਾਉਣ ‘ਚ ਵੀ ਬਹੁਤ ਮਦਦਗਾਰ ਸਾਬਤ ਹੋ ਸਕਦਾ ਹੈ। ਇਸ ਲਈ ਅੱਜ ਅਸੀਂ ਤੁਹਾਨੂੰ ਜੀਰੇ ਤੋਂ ਬਣੀ ਇੱਕ ਅਜਿਹੀ ਹੋਮਮੇਡ ਡ੍ਰਿੰਕ ਬਾਰੇ ਦੱਸਾਂਗੇ, ਜੋ ਨਾ ਸਿਰਫ਼ ਭਾਰ ਘਟਾਉਣ ‘ਚ ਮਦਦ ਕਰੇਗੀ ਬਲਕਿ ਇਸ ਨਾਲ ਪੇਟ ਵੀ ਸਾਫ਼ ਹੋ ਜਾਵੇਗਾ। ਇਸ ਲਈ ਜੇਕਰ ਤੁਸੀਂ ਵੀ ਭਾਰ ਘਟਾਉਣ ਦੀ ਪਲੈਨਿੰਗ ਕਰ ਰਹੇ ਹੋ ਤਾਂ ਇਸ ਡਰਿੰਕ ਨੂੰ ਆਪਣੀ ਡਾਈਟ ‘ਚ ਜ਼ਰੂਰ ਸ਼ਾਮਲ ਕਰੋ।
ਭਾਰ ਘਟਾਉਣ ਲਈ ਪੀਓ ਹੋਮਮੇਡ ਡ੍ਰਿੰਕ
ਇਸ ਲਈ ਤੁਹਾਨੂੰ ਚਾਹੀਦਾ
ਜੀਰਾ – 1/2 ਚੱਮਚ
ਪਾਣੀ – 1 ਕੱਪ
ਕਾਲਾ ਨਮਕ
ਕਾਲੀ ਮਿਰਚ
ਸ਼ਹਿਦ
ਡ੍ਰਿੰਕ ਬਣਾਉਣ ਦਾ ਤਰੀਕਾ
ਸਭ ਤੋਂ ਪਹਿਲਾਂ 1 ਕੱਪ ਪਾਣੀ ‘ਚ ਜੀਰੇ ਭਿਓ ਕੇ 3-4 ਘੰਟੇ ਜਾਂ ਰਾਤ ਭਰ ਲਈ ਛੱਡ ਦਿਓ।
ਇਸ ਤੋਂ ਬਾਅਦ ਇਸ ਨੂੰ ਤੇਜ਼ ਸੇਕ ‘ਤੇ ਉਬਾਲੋ। ਫਿਰ ਇਸ ਨੂੰ ਮੀਡੀਅਮ ਸੇਕ ‘ਤੇ ਉਦੋਂ ਤੱਕ ਪਕਾਓ ਜਦੋਂ ਤੱਕ ਇਹ ਅੱਧਾ ਨਾ ਹੋ ਜਾਵੇ। ਇਸ ਨੂੰ ਪੱਕਣ ‘ਚ ਘੱਟੋ-ਘੱਟ 10-15 ਮਿੰਟ ਲੱਗਣਗੇ।
ਫਿਰ ਇਸ ਨੂੰ ਛਾਣ ਕੇ ਗਿਲਾਸ ‘ਚ ਪਾ ਲਓ।
ਇਸ ਦਾ ਸਵਾਦ ਵਧਾਉਣ ਲਈ ਇਸ ‘ਚ ਕਾਲਾ ਨਮਕ ਅਤੇ ਕਾਲੀ ਮਿਰਚ ਮਿਲਾ ਲਓ। ਜੇਕਰ ਤੁਸੀਂ ਮਿੱਠਾ ਪੀਣਾ ਪਸੰਦ ਕਰਦੇ ਹੋ ਤਾਂ ਇਸ ‘ਚ ਸ਼ਹਿਦ ਮਿਲਾ ਲਓ।
ਕਿਸ ਤਰ੍ਹਾਂ ਕਰੀਏ ਸੇਵਨ: ਸਵੇਰੇ ਖਾਲੀ ਪੇਟ ਇਸ ਡਰਿੰਕ ਦਾ ਸੇਵਨ ਕਰੋ। ਇਸ ਨੂੰ ਪੀਣ ਤੋਂ ਘੱਟੋ-ਘੱਟ 30 ਮਿੰਟ ਬਾਅਦ ਨਾਸ਼ਤਾ ਕਰੋ। ਜੇਕਰ ਤੁਸੀਂ ਤੇਜ਼ੀ ਨਾਲ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਇਸ ਦਾ ਨਿਯਮਤ ਸੇਵਨ ਕਰੋ।
ਡਾਇਟ ‘ਚ ਨਾ ਲਓ ਇਹ ਚੀਜ਼ਾਂ
ਤਲਿਆ-ਭੁੰਨਿਆ, ਮਸਾਲੇਦਾਰ ਅਤੇ ਜੰਕ ਫੂਡ ਤੋਂ ਜਿੰਨਾ ਹੋ ਸਕੇ ਪਰਹੇਜ਼ ਕਰੋ।
ਜੇਕਰ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਖੰਡ ਦਾ ਸੇਵਨ ਘੱਟ ਕਰੋ।
ਪ੍ਰੋਸੈਸਡ ਫੂਡਜ਼ ਤੋਂ ਵੀ ਦੂਰੀ ਬਣਾਕੇ ਰੱਖੋ।
ਅਕਸਰ ਲੋਕ ਗਰਮੀਆਂ ‘ਚ ਫਰਿੱਜ ਦਾ ਠੰਡਾ ਪਾਣੀ ਪੀਂਦੇ ਹਨ ਪਰ ਜੇਕਰ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਨਾਰਮਲ ਪਾਣੀ ਪੀਓ।
ਡੱਬਾਬੰਦ ਫੂਡਜ਼ ਤੋਂ ਵੀ ਦੂਰ ਰਹੋ ਕਿਉਂਕਿ ਇਨ੍ਹਾਂ ‘ਚ ਪ੍ਰੋਸੈਸਡ ਸ਼ੂਗਰ ਹੁੰਦੀ ਹੈ ਜੋ ਭਾਰ ਘਟਾਉਣ ਦੀ ਬਜਾਏ ਉਸ ਨੂੰ ਵਧਾ ਸਕਦੀ ਹੈ।
ਸੋਡਾ ਜਾਂ ਸਾਫਟ ਡਰਿੰਕਸ ‘ਚ ਹਾਈ ਸ਼ੂਗਰ ਅਤੇ ਬਹੁਤ ਜ਼ਿਆਦਾ ਗਲੂਕੋਜ਼ ਹੁੰਦਾ ਹੈ ਜੋ ਸਿਹਤ ਨੂੰ ਨੁਕਸਾਨ ਪਹੁੰਚਾ ਸਕਦਾ ਹੈ।
ਭਾਰ ਘਟਾਉਣ ਲਈ ਖਾਓ ਇਹ ਚੀਜ਼ਾਂ
ਜੇਕਰ ਤੁਸੀਂ ਤੇਜ਼ੀ ਨਾਲ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਲੰਚ ਅਤੇ ਡਿਨਰ ‘ਚ ਸਲਾਦ ਦਾ ਜ਼ਿਆਦਾ ਸੇਵਨ ਕਰੋ।
ਨਾਸ਼ਤਾ ਭਾਰੀ, ਲੰਚ ਹਲਕਾ ਅਤੇ ਡਿਨਰ ਬਿਲਕੁਲ ਹਲਕਾ-ਫੁਲਕਾ ਹੋਣਾ ਚਾਹੀਦਾ ਹੈ।
ਜੇਕਰ ਤੁਸੀਂ ਮੋਟਾਪਾ ਘੱਟ ਕਰਨਾ ਚਾਹੁੰਦੇ ਹੋ ਤਾਂ ਵਿਟਾਮਿਨ ਸੀ ਨਾਲ ਭਰਪੂਰ ਫੂਡਜ਼ ਨਿੰਬੂ, ਅਮਰੂਦ, ਸੰਤਰਾ, ਪਪੀਤਾ, ਨਟਸ, ਫਲ ਅਤੇ ਪੱਤੇਦਾਰ ਸਬਜ਼ੀਆਂ ਖਾਓ।