Connect with us

ਪੰਜਾਬੀ

ਆਟੋ ਚਾਲਕਾਂ ਵੱਲੋਂ ਆਪਣੀਆਂ ਮੰਗਾਂ ਸਬੰਧੀ ਵਿਧਾਇਕ ਗੋਗੀ ਨੂੰ ਦਿੱਤਾ ਮੰਗ ਪੱਤਰ 

Published

on

Auto drivers sent a letter to MLA Gogi regarding their demands

ਲੁਧਿਆਣਾ :  ਹਲਕਾ ਲੁਧਿਆਣਾ ਪੱਛਮੀ ਤੋਂ ਵਿਧਾਇਕ ਸ੍ਰੀ ਗੁਰਪ੍ਰੀਤ ਬੱਸੀ ਗੋਗੀ ਵੱਲੋਂ ਆਪਣੇ ਦਫ਼ਤਰ ਵਿਖੇ ਲੁਧਿਆਣਾ ਆਟੋ ਰਿਕਸ਼ਾ ਯ{ਨੀਅਨ ਦੇ ਨੁਮਾਇੰਦਿਆਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਜਲਦ ਹੱਲ ਕਰਨ ਦਾ ਵੀ ਭਰੋਸਾ ਦਿੱਤਾ। ਯੂਨੀਅਨ ਦੀ 5 ਮੈਂਬਰੀ ਕਮੇਟੀ ਦੀ ਜਲਦ ਟ੍ਰਾਂਸਪੋਰਟ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਨਾਲ ਮੀਟਿੰਗ ਵੀ ਕਰਵਾਈ ਜਾਵੇਗੀ। ਇਸ ਮੌਕੇ ਆਟੋ ਰਿਕਸ਼ਾ ਯ{ਨੀਅਨ ਵੱਲੋਂ ਵਿਧਾਇਕ ਸ੍ਰੀ ਗੋਗੀ ਨੂੰ ਮੰਗ ਪੱਤਰ ਵੀ ਸੌਂਪਿਆ ਗਿਆ।

ਵਿਧਾਇਕ ਗੋਗੀ ਵੱਲੋਂ ਆਟੋ ਚਾਲਕਾਂ ਨੂੰ ਰਾਹਤ ਦੇਣ ਦੇ ਮੰਤਵ ਨਾਲ, ਮੌਕੇ ‘ਤੇ ਹੀ ਸਟੇਟ ਟ੍ਰਾਂਸਪੋਰਟ ਕਮਿਸ਼ਨਰ ਸ੍ਰੀ ਵਿਮਲ ਕੁਮਾਰ ਸੇਤੀਆ ਅਤੇ ਸੰਯੁਕਤ ਪੁਲਿਸ ਕਮਿਸ਼ਨਰ ਨਾਲ ਵੀ ਗੱਲਬਾਤ ਕੀਤੀ ਗਈ। ਵਿਧਾਇਕ ਗੋਗੀ ਵੱਲੋਂ ਆਟੋ ਚਾਲਕਾਂ ਦੀ ਵੱਖ-ਵੱਖ ਮੰਗਾਂ ‘ਤੇ ਵਿਚਾਰ ਵਟਾਂਦਰੇ ਕੀਤੇ ਗਏ ਜਿਨ੍ਹਾਂ ਵਿੱਚ ਆਟੋ ਰਿਕਸ਼ਾ ਦਾ ਲਾਇਸੰਸ ਬਣਾਉਣਾ, ਪੈਂਡਿੰਗ ਚਾਲਾਨ, ਆਟੋ ਰਿਕਸ਼ਾ ਸਟੈਂਡ ਆਦਿ ਸ਼ਾਮਲ ਹਨ।

ਪੈਂਡਿੰਗ ਚਾਲਾਨਾਂ ਸਬੰਧੀ ਵਿਧਾਇਕ ਸ੍ਰੀ ਗੋਗੀ ਨੇ ਕਿਹਾ ਕਿ ਪੰਜਾਬ ਸਰਕਾਰ ਜਲਦ ‘ਵਨ ਟਾਈਮ ਸੈਟਲਮੈਂਟ’ ਪਾਲਿਸੀ ਲੈ ਕੇ ਆਵੇਗੀ ਜਿਸ ਤਹਿਤ ਪੈਂਡਿੰਗ ਚਾਲਾਨਾਂ ਦਾ ਨਿਪਟਾਰਾ ਕੀਤਾ ਜਾਵੇਗਾ। ਵਿਧਾਇਕ ਗੋਗੀ ਵੱਲੋਂ ਆਟੋ ਰਿਕਸ਼ਾ ਚਾਲਕਾਂ ਨੂੰ ਪੁਰਜ਼ੋਰ ਅਪੀਲ ਕਰਦਿਆਂ ਕਿਹਾ ਕਿ ਉਹ ਲੁਧਿਆਣਾ ਸ਼ਹਿਰ ਦੇ ਪ੍ਰਦੂਸ਼ਣ ਘਟਾਉਣ ਵਿੱਚ ਵੀ ਪ੍ਰਸ਼ਾਸ਼ਨ ਦਾ ਸਹਿਯੋਗ ਕਰਨ। ਉਨ੍ਹਾਂ ਕਿਹਾ ਕਿ ਪੈਟਰੋਲ ਅਤੇ ਡੀਜ਼ਲ ਨਾਲ ਚੱਲਣ ਵਾਲੇ ਆਟੋ ਰਿਕਸ਼ਾ ਦੀ ਬਜਾਏ ਸੀ.ਐਨ.ਜੀ. ਵਾਲੇ ਜਾਂ ਈ-ਰਿਕਸ਼ਾ ਨੂੰ ਤਵੱਜੋ ਦਿੱਤੀ ਜਾਵੇ।

Facebook Comments

Trending