ਲੁਧਿਆਣਾ : ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਿਜ ਲੁਧਿਆਣਾ ਦੇ ਪਰਵਾਸੀ ਸਾਹਿੱਤ ਅਧਿਐਨ ਕੇਂਦਰ ਵੱਲੋਂ ਛਪਦੇ ਤ੍ਰੈਮਾਸਿਕ ਪੱਤਰ ਪਰਵਾਸ ਦੇ ਸਰੀ ਵਿਸ਼ੇਸ਼ ਅੰਕ ਦਾ ਲੋਕ ਅਰਪਨ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਗੁਰਪ੍ਰੀਤ ਸਿੰਘ ਤੂਰ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਇਸ ਮੌਕੇ ਬਰਤਾਨੀਆ ਵੱਸਦੀ ਪੰਜਾਬੀ ਕਵਿੱਤਰੀ ਅਤੇ ਅਕਾਲ ਟੀ ਵੀ ਚੈਨਲ ਦੀ ਪੰਜਾਬੀ ਵਿਰਸਾ ਪੇਸ਼ਕਾਰ ਰੂਪ ਦੇਵਿੰਦਰ ਕੌਰ ਅਤੇ ਕੈਲਗਰੀ (ਕੈਨੇਡਾ) ਦੀ ਯੂਨੀਵਰਸਿਟੀ ਆਫ਼ ਕੈਲਗਰੀ ਦੇ ਸੈਨੇਟਰ ਤੇ ਰੇਡੀਉ ਰੈੱਡ ਐੱਮ ਦੇ ਨਿਊਜ਼ ਡਾਇਰੈਕਟਰ ਰਿਸ਼ੀ ਨਾਗਰ ਦਾ ਰੂ ਬਰੂ ਤੇ ਸਨਮਾਨ ਕੀਤਾ ਗਿਆ।
ਸਮਾਗਮ ਦੀ ਪ੍ਰਧਾਨਗੀ ਕਰਦਿਆਂ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕ ਵਾਈਸ ਚਾਂਸਲਰ ਡਾ. ਸ ਪ ਸਿੰਘ ਨੇ ਕਿਹਾ ਕਿ ਇਨ੍ਹਾਂ ਦੋਹਾਂ ਪਰਵਾਸੀ ਲੇਖਕਾਂ/ਪੱਤਰਕਾਰਾਂ ਨੇ ਪਰਦੇਸਾਂ ਵਿੱਚ ਵੀ ਪੰਜਾਬ ਜਿਉਂਦਾ ਰੱਖਿਆ ਹੋਇਆ ਹੈ, ਇਸ ਲਈ ਇਹ ਮਾਣਯੋਗ ਹਨ। ਮੰਚ ਸੰਚਾਲਨ ਪ੍ਰੋਃ ਸ਼ਰਨਜੀਤ ਕੌਰ ਲੋਚੀ ਨੇ ਕੀਤਾ। ਰੂਪ ਦੇਵਿੰਦਰ ਨੇ ਕਿਹਾ ਕਿ ਬਰਤਾਨੀਆ ਵਿੱਚ ਪੰਜਾਬੀ ਮੀਡੀਆ ਕਾਰਨ ਪਰਿਵਾਰਾਂ ਵਿੱਚ ਪੰਜਾਬੀ ਸੱਭਿਆਚਾਰ ਜਿਉਂਦਾ ਹੈ