ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੇ ਕੀਟ ਵਿਗਿਆਨ ਵਿਭਾਗ ਨੇ ਵਿਸੇਸ ਤੌਰ ’ਤੇ ਪਿੰਡ ਢੈਪਈ, ਜਿਲਾ ਲੁਧਿਆਣਾ ਵਿਖੇ ਅਨੁਸੂਚਿਤ ਜਾਤੀਆਂ ਲਈ ਰਾਸ਼ਟਰੀ ਕਿ੍ਰਸ਼ੀ ਵਿਗਿਆਨ ਯੋਜਨਾ ਤਹਿਤ ਇੱਕ ਸਿਖਲਾਈ ਕੋਰਸ ਦਾ ਆਯੋਜਨ ਕੀਤਾ । ਇਹ ਜਾਣਕਾਰੀ ਵਿਭਾਗ ਦੇ ਮੁਖੀ ਡਾ. ਦਰਸਨ ਕੁਮਾਰ ਸਰਮਾ ਨੇ ਦਿੱਤੀ ।
ਕੋਰਸ ਦੇ ਨਿਰਦੇਸ਼ਕ ਅਤੇ ਪ੍ਰੋਫੈਸਰ ਡਾ. ਪਰਦੀਪ ਕੁਮਾਰ ਛੁਨੇਜਾ ਨੇ ਦੱਸਿਆ ਕਿ ਇਹ ਮੁੱਢਲਾ ਮਧੂ ਮੱਖੀ ਪਾਲਣ ਸਿਖਲਾਈ ਕੋਰਸ ਰਾਜ ਦੇ ਗਰੀਬ ਅਤੇ ਬੇਰੋਜਗਾਰ ਦਿਹਾਤੀ ਲੋਕਾਂ ਨੂੰ ਸਵੈ-ਰੁਜਗਾਰ ਦਾ ਇੱਕ ਸਰੋਤ ਪ੍ਰਦਾਨ ਕਰਨ ਦੇ ਯਤਨ ਵਜੋਂ ਕਰਵਾਇਆ ਗਿਆ ਸੀ ।
ਇਸ ਕੋਰਸ ਵਿੱਚ ਸਿਖਿਆਰਥੀਆਂ ਨੂੰ ਭਾਸ਼ਣ, ਪ੍ਰਦਰਸਨ ਅਤੇ ਹੱਥੀਂ ਅਭਿਆਸ, ਮਧੂ-ਮੱਖੀ ਪਾਲਣ ਦੇ ਸਾਜੋ-ਸਾਮਾਨ, ਮੌਸਮੀ ਮਧੂ-ਮੱਖੀ ਪਾਲਣ ਦੇ ਤਰੀਕਿਆਂ, ਮਧੂ ਮੱਖੀ ਦੇ ਦੁਸਮਣਾਂ ਅਤੇ ਬਿਮਾਰੀਆਂ ਦੀ ਰੋਕਥਾਮ ਆਦਿ ਬਾਰੇ ਵਿਹਾਰਕ ਗਿਆਨ ਦਿੱਤਾ ਗਿਆ। ਕੀਟ ਵਿਗਿਆਨੀ ਅਤੇ ਕੋਰਸ ਦੇ ਕੁਆਰਡੀਨੇਟਰ ਡਾ. ਜਸਪਾਲ ਸਿੰਘ ਨੇ ਦੱਸਿਆ ਕਿ ਇਸ ਸਿਖਲਾਈ ਵਿੱਚ ਕੁੱਲ 25 ਸਿਖਿਆਰਥੀਆਂ ਨੇ ਭਾਗ ਲਿਆ, ਜਿਨਾਂ ਵਿੱਚੋਂ 24 ਔਰਤਾਂ ਸਨ।